The Khalas Tv Blog Punjab ਗੁਜਰਾਤ ਦੇ ਨਰੋਦਾ ਮਾਮਲੇ ਵਿੱਚ ਸਾਰੇ 86 ਮੁਲਜ਼ਮ ਬਰੀ !
Punjab

ਗੁਜਰਾਤ ਦੇ ਨਰੋਦਾ ਮਾਮਲੇ ਵਿੱਚ ਸਾਰੇ 86 ਮੁਲਜ਼ਮ ਬਰੀ !

ਬਿਊਰੋ ਰਿਪੋਰਟ : 2002 ਵਿੱਚ ਗੁਜਰਾਤ ਦੰਗਿਆਂ ਦੌਰਾਨ ਨਰੋਦਾ ਕਾਂਡ ਵਿੱਚ 86 ਮੁਲਜ਼ਮਾਂ ਨੂੰ ਅਹਿਮਦਾਬਾਦ ਦੀ ਸੈਸ਼ਨ ਕੋਰਟ ਨੇ ਬਰੀ ਕਰ ਦਿੱਤਾ ਹੈ । ਵਾਰਦਾਤ ਦੇ 21 ਸਾਲ ਬਾਅਦ ਵੀਰਵਾਰ ਨੂੰ ਸੁਣਾਏ ਗਏ ਫੈਸਲੇ ਵਿੱਚ ਕੋਰਟ ਨੇ ਕਿਹਾ ਮੁਲਜ਼ਮਾਂ ਖਿਲਾਫ ਸਬੂਤ ਨਹੀਂ ਹਨ । ਪੀੜਤਾਂ ਦੇ ਵਕੀਲ ਸ਼ਮਸ਼ਾਦ ਪਠਾਨ ਨੇ ਕਿਹਾ ਅਸੀਂ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਵਾਂਗੇ ।

28 ਫਰਵਰੀ 2002 ਨੂੰ ਅਹਿਮਦਾਬਾਦ ਸ਼ਹਿਰ ਦੇ ਕੋਲ ਨਰੋਦਾ ਪਿੰਡ ਵਿੱਚ ਦੰਗੇ ਹੋਏ ਸਨ ਜਿਸ ਵਿੱਚ 11 ਲੋਕ ਮਾਰੇ ਗਏ ਸੀ। ਇਸ ਕੇਸ ਵਿੱਚ ਗੁਜਰਾਤ ਸਰਕਾਰ ਦੇ ਸਾਬਕਾ ਮੰਤਰੀ ਅਤੇ ਬੀਜੇਪੀ ਦੀ ਆਗੂ ਮਾਇਆ ਕੋਡਨਾਨੀ,ਬਜਰੰਗ ਦਲ ਦੇ ਆਗੂ ਬਾਬੂ ਬਜਰੰਗ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਜੈਦੀਪ ਪਟੇਲ ਸਮੇਤ 86 ਲੋਕਾਂ ਦੇ ਖਿਲਾਫ਼ ਕੇਸ ਦਰਜ ਹੋਇਆ ਸੀ। ਇਸ ਵਿੱਚ 17 ਲੋਕਾਂ ਦੀ ਮੌਤ ਹੋ ਚੁੱਕੀ ਹੈ । ਜੱਜ ਐੱਸ ਕੇ ਬਖਸ਼ੀ ਦੀ ਅਦਾਲਤ ਨੇ 16 ਅਪ੍ਰੈਲ ਨੂੰ ਇਸ ਮਾਮਲੇ ਵਿੱਚ ਫੈਸਲੇ ਦੀ ਤਰੀਕ ਤੈਅ ਕੀਤੀ ਸੀ। ਸਾਲ 2010 ਵਿੱਚ ਸ਼ੁਰੂ ਹੋਇਆ ਮੁਕਦਮੇ ਦੇ ਦੌਰਾਨ ਦੋਵਾਂ ਪੱਖਾਂ ਨੇ 187 ਗਵਾਹਾਂ ਅਤੇ 57 ਚਸ਼ਮਦੀਦ ਦੀ ਗੱਲ ਸੁਣੀ ਅਤੇ ਤਕਰੀਬਨ 13 ਸਾਲ ਤੱਕ ਚੱਲੇ ਇਸ ਕੇਸ ਵਿੱਚ 6 ਜੱਜਾਂ ਨੇ ਲਗਾਤਾਰ ਮਾਮਲੇ ਦੀ ਸੁਣਵਾਈ ਕੀਤੀ ।

ਗੋਧਰਾ ਕਾਂਡ ਦੇ ਅਗਲੇ ਦਿਨ ਹੋਇਆ ਸੀ ਨਰੋਦਾ ਕਾਂਡ

ਗੋਧਰਾ ਕਾਂਡ ਦੇ ਅਗਲੇ ਦਿਨ ਯਾਨੀ 28 ਫਰਵਰੀ ਨੂੰ ਨਰੋਦਾ ਪਿੰਡ ਵਿੱਚ ਬੰਦ ਦਾ ਐਲਾਨ ਸੀ,ਇਸੇ ਦੌਰਾਨ ਸਵੇਰ 9 ਵਜੇ ਲੋਕਾਂ ਦੀ ਭੀੜ ਬਾਜ਼ਾਰ ਬੰਦ ਕਰਵਾਉਣ ਦੇ ਲਈ ਆਈ,ਉਸੇ ਵੇਲੇ ਹਿੰਸਾ ਭੜਕ ਗਈ । ਭੀੜ ਵਿੱਚ ਸ਼ਾਮਲ ਲੋਕਾਂ ਨੇ ਪੱਥਰਾਅ ਦੇ ਨਾਲ,ਭੰਨ-ਤੋੜ ਕੀਤੀ ਅਤੇ ਅੱਗ ਲਗਾਈ,ਵੇਖਦੇ ਹੀ ਵੇਖਦੇ 11 ਲੋਕਾਂ ਦੀ ਮੌਤ ਹੋ ਗਈ । ਇਸ ਤੋਂ ਬਾਅਦ ਪਾਇਆ ਵਿੱਚ ਦੰਗੇ ਫੈਲ ਗਏ। ਇੱਥੇ ਸਭ ਤੋਂ ਵੱਧ ਨਸਲਕੁਸ਼ੀ ਹੋਈ। 97 ਲੋਕਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪੂਰੇ ਗੁਜਰਾਤ ਵਿੱਚ ਦੰਗੇ ਫੈਲ ਗਏ। ਇਸ ਮਾਮਲੇ ਵਿੱਚ SIT ਨੇ ਤਤਕਾਲੀ ਬੀਜੇਪੀ ਦੀ ਵਿਧਾਇਕ ਮਾਇਆ ਕੋਡਨਾਨੀ ਨੂੰ ਮੁਖ ਮੁਲਜ਼ਮ ਬਣਾਇਆ ਹਾਲਾਂਕਿ ਉਹ ਹੁਣ ਮਾਮਲੇ ਵਿੱਚ ਬਰੀ ਹੋ ਚੁੱਕੇ ਹਨ ।

ਮਾਇਆ ਕੋਡਨਾਨੀ ਹਾਈਕੋਰਟ ਤੋਂ ਬਰੀ

ਸਾਲ 2002 ਦੇ ਦੰਗਿਆਂ ਦੇ ਕੇਸ ਵਿੱਚ ਹਾਈਕੋਰਟ ਨੇ ਮਾਇਆ ਕੋਡਨਾਨੀ ਨੂੰ ਬਰੀ ਕਰ ਦਿੱਤਾ ਸੀ । ਬਜਰੰਗ ਦਲ ਦੇ ਆਗੂ ਬਾਬੂ ਬਜਰੰਗੀ ਨੂੰ 21 ਸਾਲ ਦੀ ਸਜ਼ਾ ਸੁਣਾਈ ਸੀ । ਇਸ ਮਾਮਲੇ ਵਿੱਚ ਬੀਜੇਪੀ ਦੇ ਤਤਕਾਲੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਮਾਇਆ ਕੋਡਨਾਨੀ ਦੇ ਬਚਾਅ ਵਿੱਚ ਗਵਾਈ ਭਰੀ ਸੀ। ਸ਼ਾਹ ਨੇ ਬਿਆਨ ਦਿੱਤਾ ਸੀ ਕਿ ਪੁਲਿਸ ਉਨ੍ਹਾਂ ਨੂੰ ਅਤੇ ਮਾਇਆ ਨੂੰ ਸੁਰੱਖਿਅਤ ਥਾਂ ਲੈ ਗਈ ਸੀ,ਕਿਉਂਕਿ ਗੁੱਸੇ ਵਿੱਚ ਭੀੜ ਨੇ ਹਸਪਤਾਲ ਨੂੰ ਘੇਰਾ ਪਾ ਲਿਆ ਸੀ।

Exit mobile version