The Khalas Tv Blog India ਗੁਜਰਾਤ: ਅਦਾਲਤ ਨੇ ਗੋਧਰਾ ਮਾਮਲੇ ਵਿੱਚ 22 ਲੋਕਾਂ ਨੂੰ ਕੀਤਾ ਬਰੀ
India

ਗੁਜਰਾਤ: ਅਦਾਲਤ ਨੇ ਗੋਧਰਾ ਮਾਮਲੇ ਵਿੱਚ 22 ਲੋਕਾਂ ਨੂੰ ਕੀਤਾ ਬਰੀ

Gujarat: Court acquits 22 people in 2002 riots case

ਗੁਜਰਾਤ: ਅਦਾਲਤ ਨੇ ਗੋਧਰਾ ਮਾਮਲੇ ਵਿੱਚ 22 ਲੋਕਾਂ ਨੂੰ ਕੀਤਾ ਬਰੀ

ਗੁਜਰਾਤ ਦੇ ਪੰਚਮਹਾਲ ਜ਼ਿਲ੍ਹੇ ਦੇ ਹਲੋਲ ਕਸਬੇ ਦੀ ਅਦਾਲਤ ਨੇ 2002 ਦੇ ਗੋਧਰਾ ਤੋਂ ਬਾਅਦ ਹੋਏ ਫਿਰਕੂ ਦੰਗਿਆਂ ਦੇ ਮਾਮਲੇ ਵਿੱਚ ਦੋ ਬੱਚਿਆਂ ਸਮੇਤ ਘੱਟ ਗਿਣਤੀ ਭਾਈਚਾਰੇ ਦੇ 17 ਮੈਂਬਰਾਂ ਦੀ ਹੱਤਿਆ ਦੇ 22 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਸਤਗਾਸਾ ਪੱਖ ਹੱਤਿਆਵਾਂ 28 ਫਰਵਰੀ 2002 ਕੀਤੀਆਂ ਗਈਆਂ ਸਨ ਅਤੇ ਸਬੂਤ ਨਸ਼ਟ ਕਰਨ ਦੇ ਇਰਾਦੇ ਨਾਲ ਲਾਸ਼ਾਂ ਨੂੰ ਸਾੜ ਦਿੱਤਾ ਗਿਆ ਸੀ।

ਬਚਾਅ ਪੱਖ ਦੇ ਵਕੀਲ ਗੋਪਾਲ ਸਿੰਘ ਸੋਲੰਕੀ ਨੇ ਦੱਸਿਆ ਕਿ ਵਧੀਕ ਸੈਸ਼ਨ ਜੱਜ ਹਰਸ਼ ਤ੍ਰਿਵੇਦੀ ਦੀ ਅਦਾਲਤ ਨੇ ਮੰਗਲਵਾਰ ਨੂੰ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ, ਜਿਨ੍ਹਾਂ ਵਿੱਚੋਂ ਅੱਠ ਦੀ ਮੌਤ ਕੇਸ ਦੀ ਸੁਣਵਾਈ ਦੌਰਾਨ ਹੋ ਗਈ ਸੀ। ਸੋਲੰਕੀ ਨੇ ਕਿਹਾ, ‘’ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਜ਼ਿਲ੍ਹੇ ਦੇ ਡੇਲੋਲ ਪਿੰਡ ‘ਚ ਦੋ ਬੱਚਿਆਂ ਸਮੇਤ ਘੱਟ ਗਿਣਤੀ ਭਾਈਚਾਰੇ ਦੇ 17 ਮੈਂਬਰਾਂ ਦੇ ਕਤਲ ਦੇ ਮਾਮਲੇ ‘ਚ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।

ਪੀੜਤ ਧਿਰ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ 28 ਫਰਵਰੀ 2002 ਨੂੰ ਪੰਚਮਹਾਲ ਜ਼ਿਲ੍ਹੇ ਦੇ ਹਲੋਲ ਵਿੱਚ 17 ਵਿਅਕਤੀਆਂ ਦਾ ਕਤਲ ਕੀਤਾ ਗਿਆ ਸੀ, ਜਿਸ ਵਿੱਚ ਦੋ ਬੱਚੇ ਵੀ ਸ਼ਾਮਲ ਸਨ। ਇਸ ਤੋਂ ਬਾਅਦ ਮੁਲਜ਼ਮਾਂ ਨੇ ਸਬੂਤਾਂ ਨੂੰ ਨਸ਼ਟ ਕਰਨ ਦੀ ਨੀਅਤ ਨਾਲ ਲਾਸ਼ਾਂ ਨੂੰ ਵੀ ਸਾੜ ਦਿੱਤਾ। ਇਹ ਕਤਲੇਆਮ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈਸ ਦੀ ਇੱਕ ਬੋਗੀ ਨੂੰ ਅੱਗ ਲਾਉਣ ਤੋਂ ਇੱਕ ਦਿਨ ਬਾਅਦ ਕੀਤਾ ਗਿਆ ਸੀ।

ਇਸ ਕਤਲੇਆਮ ਤੋਂ ਬਾਅਦ ਪੁਲਿਸ ਨੇ ਕਤਲ ਅਤੇ ਦੰਗਾ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। 2004 ਵਿੱਚ, ਇੱਕ ਹੋਰ ਪੁਲਿਸ ਇੰਸਪੈਕਟਰ ਨੇ ਇੱਕ ਤਾਜ਼ਾ ਕੇਸ ਦਰਜ ਕੀਤਾ ਅਤੇ ਦੰਗਿਆਂ ਵਿੱਚ ਸ਼ਾਮਲ ਹੋਣ ਲਈ 22 ਲੋਕਾਂ ਨੂੰ ਗ੍ਰਿਫਤਾਰ ਕੀਤਾ।

ਮੁਲਜ਼ਮਾਂ ਦੇ ਵਕੀਲ ਸੋਲੰਕੀ ਨੇ ਕਿਹਾ ਕਿ ਇਸਤਗਾਸਾ ਪੱਖ ਮੁਲਜ਼ਮਾਂ ਖ਼ਿਲਾਫ਼ ਸਬੂਤ ਇਕੱਠੇ ਨਹੀਂ ਕਰ ਸਕਿਆ। ਇੱਥੋਂ ਤੱਕ ਕਿ ਉਸਦੇ ਗਵਾਹ ਵੀ ਮੁੱਕਰ ਗਏ ਸਨ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਪੀੜਤਾਂ ਦੀਆਂ ਲਾਸ਼ਾਂ ਕਦੇ ਨਹੀਂ ਮਿਲੀਆਂ। ਪੁਲਿਸ ਨੇ ਨਦੀ ਦੇ ਕਿਨਾਰੇ ਤੋਂ ਕੁਝ ਹੱਡੀਆਂ ਬਰਾਮਦ ਕੀਤੀਆਂ ਸਨ। ਹਾਲਾਂਕਿ ਇਹ ਸਾਬਤ ਨਹੀਂ ਹੋ ਸਕਿਆ ਕਿ ਹੱਡੀਆਂ ਪੀੜਤਾਂ ਦੀਆਂ ਸਨ।

Exit mobile version