The Khalas Tv Blog Punjab ਵਿਆਹ ‘ਚ ਫੇਰਿਆਂ ਦੀ ਤਿਆਰੀ ਚੱਲ ਰਹੀ ਸੀ,ਲਾੜਾ ਦੋਸਤਾਂ ਨਾਲ ਸਮਾਗਮ ‘ਚ ਕ੍ਰਿਕਟ ਖੇਡਣ ਲੱਗਿਆ,ਵੇਖੋ ਫਿਰ ਕੀ ਹੋਇਆ
Punjab

ਵਿਆਹ ‘ਚ ਫੇਰਿਆਂ ਦੀ ਤਿਆਰੀ ਚੱਲ ਰਹੀ ਸੀ,ਲਾੜਾ ਦੋਸਤਾਂ ਨਾਲ ਸਮਾਗਮ ‘ਚ ਕ੍ਰਿਕਟ ਖੇਡਣ ਲੱਗਿਆ,ਵੇਖੋ ਫਿਰ ਕੀ ਹੋਇਆ

Groom playing cricket in marriage

ਵਿਆਹ ਵਿੱਚ ਕ੍ਰਿਕਟ ਖੇਡਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ

ਬਿਉਰੋ ਰਿਪੋਰਟ : ਸਰਦੀਆਂ ਦੇ ਨਾਲ ਵਿਆਹ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ । ਵਿਆਹ ਵਿੱਚ ਰੌਣਕਾਂ ਲਗਾਉਣ ਦੇ ਲਈ ਲਾੜੇ ਜਾਂ ਲਾੜੀ ਦੇ ਮਿੱਤਰ, ਰਿਸ਼ਤੇਦਾਰ ਅਕਸਰ ਅਜਿਹੇ ਮਜ਼ਾਕ ਕਰਦੇ ਹਨ ਜੋ ਵਿਆਹ ਸਮਾਗਮ ਦੇ ਵਿੱਚ ਰੰਗ ਭਰ ਦਿੰਦੇ ਹਨ । ਕੁਝ ਦਿਨ ਪਹਿਲਾਂ ਪੰਜਾਬ ਦੇ ਇੱਕ ਵਿਆਹ ਤੋਂ ਲਾੜੇ ਦੇ ਦੋਸਤਾਂ ਦੀ ਭੰਗੜੇ ਦੀ ਇੱਕ ਪੇਸ਼ਕਾਰੀ ਸਾਹਮਣੇ ਆਈ ਸੀ ਜਿਸ ਨੇ ਸੋਸ਼ਲ ਮੀਡੀਆ ‘ਤੇ ਧੂੰਮ ਮਚਾ ਦਿੱਤੀ ਸੀ । ਹੁਣ ਵਿਆਹ ਸਮਾਗਮ ਦਾ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵਿੱਚ ਲਾੜਾ ਪੂਰੀ ਤਰ੍ਹਾਂ ਨਾਲ ਆਪਣੇ ਵਿਆਹ ਵਿੱਚ ਰੰਗ ਭਰਦਾ ਹੋਇਆ ਨਜ਼ਰ ਆ ਰਿਹਾ ਹੈ । ਜੋ ਵੀ ਇਸ ਵੀਡੀਓ ਨੂੰ ਵੇਖ ਰਿਹਾ ਹੈ ਉਹ ਆਪਣੇ ਹਾਸੇ ‘ਤੇ ਕਾਬੂ ਨਹੀਂ ਕਰ ਪਾ ਰਿਹਾ ਹੈ


ਵਾਇਰਲ ਵੀਡੀਓ ਵਿੱਚ ਲਾੜਾ ਫੇਰਿਆਂ ਤੋਂ ਪਹਿਲਾਂ ਵਿਆਹ ਸਮਾਗਮ ਵਿੱਚ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡ ਦਾ ਹੋਇਆ ਨਜ਼ਰ ਆ ਰਿਹਾ ਹੈ । ਜਿਸ ਨੂੰ ਵੇਖ ਕੇ ਸਮਾਗਮ ਵਿੱਚ ਸ਼ਾਮਲ ਮਹਿਮਾਨ ਆਪਣੀ ਹੱਸੀ ਨਹੀਂ ਰੋਕ ਪਾ ਰਹੇ ਹਨ । ਦਰਾਸਲ ਲਾੜਾ ਅਤੇ ਲਾੜੀ ਫੇਰਿਆ ਲਈ ਬੈਠੇ ਹੁੰਦੇ ਹਨ । ਵਿਆਹ ਹਿੰਦੂ ਰੀਤੀ ਨਿਵਾਜ਼ ਨਾਲ ਹੋ ਰਿਹਾ ਸੀ । ਲਾੜੇ ਦੇ ਦੋਸਤ ਇੱਕ-ਇੱਕ ਕਰਕੇ ਫੁੱਲ ਸੁੱਟ ਰਹੇ ਸਨ । ਲਾੜੇ ਦੇ ਹੱਥ ਵਿੱਚ ਇੱਕ ਛੋਟੀ ਜੀ ਚੀਜ਼ ਸੀ ਜਿਸ ਨੂੰ ਉਸ ਨੂੰ ਬੈਟ ਬਣਾਇਆ ਹੋਇਆ ਸੀ ਅਤੇ ਫੁੱਲਾਂ ਨੂੰ ਗੇਂਦ ਸਮਝ ਕੇ ਮਾਰ ਰਿਹਾ ਸੀ। ਸਿਰਫ ਇੰਨਾਂ ਹੀ ਨਹੀਂ ਪਿੱਛੇ ਰਵੀ ਸ਼ਾਤਰੀ ਦੀ ਕਮੈਂਟਰੀ ਵੀ ਚੱਲ ਰਹੀ ਸੀ ।ਇਹ ਵੀਡੀਓ ਇੰਸਟਰਾਗਰਾਮ ‘ਤੇ ਹੈ ਵਿਆਹ ਸਮਾਗਮ ਵਿੱਚ ਸ਼ਾਮਲ ਕਿਸੇ ਦੋਸਤ ਵੱਲੋਂ ਇਸ ਨੂੰ  ਪਾਇਆ ਹੋ ਸਕਦਾ ਹੈ। ਲੋਕ ਇਸ ‘ਤੇ ਮਜ਼ੇਦਾਰ ਕਮੈਂਟ ਕਰ ਰਹੇ ਹਨ। ਕੁਝ ਦਿਨ ਪਹਿਲਾਂ ਪੰਜਾਬ ਦੇ ਇੱਕ ਵਿਆਹ ਦਾ ਵੀਡੀਓ ਵੀ ਕਾਫ਼ੀ ਵਾਇਰਲ ਹੋਇਆ ਸੀ ।

ਪੰਜਾਬ ਦੇ ਵਿਆਹ ਦਾ ਇਹ ਵੀਡੀਓ ਇੱਕ ਸ਼ਖ਼ਸ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਟਵਿੱਟਰ ‘ਤੇ ਸ਼ੇਅਰ ਕੀਤਾ ਹੈ । ਵੀਡੀਓ ਵਿੱਚ ਲਾੜਾ ਅਤੇ ਲਾੜੀ ਸਟੇਜ ‘ਤੇ ਬੈਠੇ ਹਨ ਅਤੇ ਲਾੜੇ ਦੇ ਇੱਕ ਜਾਂ 2 ਦੋਸਤ ਨਹੀਂ ਬਲਕਿ 12 ਤੋਂ 15 ਦੋਸਤ ਇੱਕ-ਇੱਕ ਕਰਕੇ ਸਟੇਜ ‘ਤੇ ਝੂਮਰ ਕਰਦੇ ਹੋਏ ਆਉਂਦੇ ਹਨ । ਲਾੜੇ ਦੇ ਦੋਸਤ ਮਿਊਜ਼ਿਕ ‘ਤੇ ਝੂਮਰ ਕਰਦੇ ਹੋਏ ਇੰਨੇ ਚੰਗੇ ਲੱਗ ਦੇ ਸਨ ਕਿ ਵੀਡੀਓ ਵੇਖ ਕੇ ਹਰ ਕੋਈ ਇੰਨ੍ਹਾਂ ਦਾ ਫੈਨ ਹੋ ਗਿਆ । ਝੂਮਰ ਕਰਦੇ ਹੋਏ ਦੋਸਤ ਲਾੜੇ ਅਤੇ ਲਾੜੀ ਦੇ ਸਾਹਮਣੇ ਘੇਰਾ ਬਣਾ ਲੈਂਦੇ ਹਨ ਅਤੇ ਦੋਸਤਾਂ ਦੇ ਇਸ ਅੰਦਾਜ ਨੂੰ ਵੇਖ ਕੇ ਲਾੜਾ ਵੀ ਉਨ੍ਹਾਂ ਦੇ ਨਾਲ ਝੂਮਰ ਡਾਂਸ ‘ਤੇ ਨੱਚਨ ਲੱਗ ਦਾ ਹੈ । ਕੁਝ ਮਿੰਟਾਂ ਬਾਅਦ ਲਾੜੀ ਵੀ ਇਸ ਸ਼ਾਨਦਾਰ ਪੇਸ਼ਕਾਰੀ ਦਾ ਹਿੱਸਾ ਬਣ ਜਾਂਦੀ ਹੈ ।

 

Exit mobile version