The Khalas Tv Blog India ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖ਼ਬਰੀ,ਇਸ ਛੋਟੇ ਕੰਮ ਨਾਲ 7 ਲੱਖ ਰੁਪਏ ਦਾ ਹੋਵੇਗਾ ਫਾਇਦਾ
India

ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖੁਸ਼ਖ਼ਬਰੀ,ਇਸ ਛੋਟੇ ਕੰਮ ਨਾਲ 7 ਲੱਖ ਰੁਪਏ ਦਾ ਹੋਵੇਗਾ ਫਾਇਦਾ

EPFO ਧਾਰਕਾਂ ਨੇ ਜੇਕਰ EPFO- E -NOMINATION ਨਹੀਂ ਕੀਤਾ ਤਾਂ 7 ਲੱਖ ਦਾ ਫਾਇਦਾ ਨਹੀਂ ਮਿਲੇਗਾ

ਦ ਖ਼ਾਲਸ ਬਿਊਰੋ : ਨੌਕਰੀ ਕਰਨ ਵਾਲੇ ਮੁਲਾਜ਼ਮਾਂ ਲਈ EPFO ਨੇ ਇੱਕ ਨਿਰਦੇਸ਼ ਜਾਰੀ ਕੀਤਾ ਹੈ, ਜੇਕਰ ਤੁਸੀਂ ਇਸ ਨਿਰਦੇਸ਼ ਨੂੰ ਨਾ ਮੰਨਿਆ ਤਾਂ ਤੁਹਾਨੂੰ 7 ਲੱਖ ਦਾ ਨੁਕਸਾਨ ਹੋ ਸਕਦਾ ਹੈ । EPFO ਵੱਲੋਂ ਨੌਕਰੀ ਪੇਸ਼ਾ ਲੋਕਾਂ ਨੂੰ ਇਕ ਸੁਵਿਧਾ ਦਿੱਤੀ ਜਾਂਦੀ ਹੈ ਕਿ ਜਿਸ ਨਾਲ ਉਨ੍ਹਾਂ ਨੂੰ 7 ਲੱਖ ਦਾ ਫਾਇਦਾ ਹੁੰਦਾ ਹੈ । ਇਸ ਦੇ ਲਈ ਉਨ੍ਹਾਂ ਨੂੰ ਕਝ ਵੀ ਵਾਧੂ ਜਮ੍ਹਾਂ ਨਹੀਂ ਕਰਵਾਉਣਾ ਹੁੰਦਾ ਹੈ,ਸਿਰਫ਼ ਇੱਕ ਛੋਟਾ ਜਾਂ ਫਾਰਮ ਭਰਨਾ ਹੋਵੇਗਾ ।

7 ਲੱਖ ਲਈ EPFO E- NOMINATION ਜ਼ਰੂਰੀ

EPFO ਵੱਲੋਂ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਹੈ ਕੀ ਉਹ ਆਪਣਾ EPFO – E- NOMINATION ਜਲਦ ਤੋਂ ਜਲਦ ਭਰਨ, EPFO ਮੁਲਾਜ਼ਮਾਂ ਨੂੰ ਪੈਨਸ਼ਨ ਦੇ ਨਾਲ 7 ਲੱਖ ਦਾ ਫ੍ਰੀ ਬੀਮਾ ਵੀ ਦਿੰਦਾ ਹੈ । ਇਸ ਦੇ ਲਈ ਗਾਹਕਾਂ ਨੂੰ ਕੋਈ ਵੀ ਪੈਸਾ ਨਹੀਂ ਦੇਣਾ ਹੁੰਦਾ ਹੈ।1976 EDLI ਦੇ ਤਹਿਤ ਇਹ ਬੀਮਾ ਕਵਰ ਦਿੱਤਾ ਜਾਂਦਾ ਹੈ। ਜੇਕਰ ਤੁਸੀਂ NOMINAION ਨਹੀਂ ਕਰਵਾਉਗੇ ਤਾਂ EPFO ਧਾਰਕ ਦੀ ਮੌਤ ਹੋਣ ‘ਤੇ ਕਲੇਮ ਕਰਨ ਵਾਲੇ ਨੂੰ ਮੁਸ਼ਕਿਲ ਆਵੇਗੀ। ਇਸ ਲਈ ਜਲਦ ਤੋਂ ਜਲਦ ਆਪਣਾ EPFO-E-NOMINATION ਫਾਰਮ ਜ਼ਰੂਰ ਭਰੋ। ONLINE EPFO-E- NOMINATION ਦੀ ਪ੍ਰਕਿਆ ਬਹੁਤ ਅਸਾਨ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਕਿਵੇਂ ਤੁਸੀਂ ਕਰ ਸਕਦੇ ਹੋ।

EPFO-E-NOMINATION ਕਰਨ ਦਾ ਤਰੀਕਾ

  1. ਸਭ ਤੋਂ ਪਹਿਲਾਂ EPFO ਦੀ ਇਸ ਸਾਇਟ https://www.epfindia.gov.in/ ‘ਤੇ ਜਾਉ
  2. ਫਿਰ ‘Services’ ਆਪਸ਼ਨ ‘ਤੇ CLICK ਕਰੋ
  3. ਫਿਰ ‘For Employees’ ‘ਤੇ ਕਲਿਕ ਕਰੋ
  4. UAN/ONLINE SERVICE ‘ਤੇ (OCS/OTCP) ‘ਤੇ ਕਲਿਕ ਕਰੋ
  5. UAN ਅਤੇ PASSWORD ਪਾਕੇ ਕਲਿੱਕ ਕਰੋ
  6. ਇਸ ਦੇ ਬਾਅਦ ‘MANAGE’ TAB ਵਿੱਚ E-NOMINATION SELECT ਕਰੋ
  7. ਸਕ੍ਰੀਨ ‘ਤੇ ਪ੍ਰੋਵਾਇਡ ਡਿਟੇਲ ਟੈਬ ਆਏਗਾ ਉਸ ਨੂੰ ਸੇਵ ਕਰਕੇ ਕਲਿੱਕ ਕਰੋ
  8. ਪਰਿਵਾਰ ਬਾਰੇ ਜਾਣਕਾਰੀ ਅਪਡੇਟ ਕਰਕੇ YES ‘ਤੇ ਕਲਿੱਕ ਕਰੋ
  9. ਹੁਣ ADD FAMILY DETAIL ਕਲਿੱਕ ਕਰੋ,ਇਕ ਤੋਂ ਵਧ NOMINATION ADD ਕਰ ਸਕਦੇ ਹੋ
  10. ਕਿਸ NOMINATION ਦੇ ਹਿੱਸੇ ਵਿੱਚ ਕਿੰਨਾਂ ਪੈਸਾ ਆਏ ਇਸ ਦੇ ਲਈ NOMINATION DETAILS ਵਿੱਚ ਕਲਿੱਕ ਕਰੋ,ਫਿਰ SAVE ਕਰੋ
  11. EPFO NOMINATION ‘ਤੇ ਕਲਿਕ ਕਰੋ
  12. OTP ਜਨਰੇਟ ਕਰਨ ਦੇ ਲਈ ‘E ਦਾ ਸਾਇਨ ਆਵੇਗਾ’ ਉਸ ਤੇ ਕਲਿਕ ਕਰੋ,OTP ਆਧਾਰ ਨਾਲ ਲਿੰਕ ਮੋਬਾਈਲ ਨੰਬਰ ਤੇ ਭੇਜਿਆ ਜਾਵੇਗਾ
  13. OTP ਪਾਣ ਤੋਂ ਬਾਅਦ SUBSCRIBE ਕਰ ਲਿਉ
Exit mobile version