The Khalas Tv Blog India Bournvita ਤੇ ਹੋਰ Health Drinks ਤੇ ਸਖ਼ਤ ਸਰਕਾਰ ! ਫੌਰਨ ਹਟਾਉਣ ਦੇ ਨਿਰਦੇਸ਼
India Punjab

Bournvita ਤੇ ਹੋਰ Health Drinks ਤੇ ਸਖ਼ਤ ਸਰਕਾਰ ! ਫੌਰਨ ਹਟਾਉਣ ਦੇ ਨਿਰਦੇਸ਼

ਬਿਉਰੋ ਰਿਪੋਰਟ – ਵਣਜ ਅਤੇ ਸਨਅਤੀ ਮੰਤਰਾਲਾ ਨੇ ਈ-ਕਾਮਰਸ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕਰਕੇ ਆਪਣੀ ਵੈੱਬਸਾਈਟ ਅਤੇ ਪਲੇਟਫਾਰਮ ਤੋਂ ਬੋਰਨਵੀਟਾ (Bournvita) ਸਮੇਤ ਸਾਰੀ ਡ੍ਰਿੰਕਸ ਨੂੰ ਹੈਲਥ ਡ੍ਰਿੰਕ (Health Drink) ਕੈਟਾਗਰੀ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ । ਮੰਤਰਾਲਾ ਨੇ ਇੱਕ ਨੋਟਿਫਿਕੇਸ਼ਨ ਵਿੱਚ ਕਿਹਾ ਹੈ ਕਿ ਕੌਮੀ ਬਾਲ ਅਧਿਕਾਰ ਕਮਿਸ਼ਨ ਦੀ ਇੱਕ ਲੀਗਰ ਬਾਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਇਹ ਹੈਲਥ ਪੇਅ ਡੈਫੀਨੇਸ਼ਨ ਨਹੀਂ ਹਨ ।

2 ਅਪ੍ਰੈਲ ਨੂੰ FSSAI ਨੇ ਫੂ਼ਡ ਪ੍ਰੋਡਕਸ਼ਨ ਨੂੰ ਸਹੀ ਕੈਟਾਗਰੀ ਵਿੱਚ ਪਾਉਣ ਨੂੰ ਕਿਹਾ ਸੀ । ਨਾਲ ਹੀ ਅਥਾਰਿਟੀ ਨੇ ਨਿਰਦੇਸ਼ ਦਿੱਤੇ ਸਨ ਕਿ ਕਿਸੇ ਵੀ ਡ੍ਰਿੰਕ ਦੀ ਵਿਕਰੀ ਵਧਾਉਣ ਦੇ ਲਈ ਇਸ ਨੂੰ ਹੈਲਥ ਡ੍ਰਿੰਕ ਅਤੇ ਐਨਰਜੀ ਡ੍ਰਿੰਕ (Energy Drink) ਵਰਗੇ ਸ਼ਬਦਾਂ ਦੀ ਵਰਤੋਂ ਨਾ ਕੀਤੀ ਜਾਵੇ ।

ਪਹਿਲਾਂ ਤੋਂ ਜ਼ਿਆਦਾ ਸ਼ੂਗਰ (Sugar) ਨੂੰ ਲੈਕੇ ਬੋਟਾਵਿਟਾ ਨੂੰ NCPCR ਨੋਟਿਸ ਭੇਜ ਚੁੱਕਿਆ ਹੈ । ਕੌਮੀ ਬਾਲ ਅਧਿਕਾਰ ਕਮਿਸ਼ਨ (National child right commission) ਨੇ ਪਿਛਲੇ ਸਾਲ ਬੋਰਨਵਿਟਾ ਬਣਾਉਣ ਵਾਲੀ ਕੰਪਨੀ ਮੋਂਡੇਲੇਜ ਇੰਟਰਨੈਸ਼ਨਲ ਇੰਡੀਆ ਲਿਮਟਿਡ ਨੂੰ ਨੋਟਿਸ ਭੇਜਿਆ ਸੀ । ਉਸ ਨੇ ਕਿਹਾ ਸੀ ਕਿ ਇਸ ਪ੍ਰੋਡਕਟ ਵਿੱਚ ਕਾਫੀ ਮਾਤਰਾ ਵਿੱਚ ਸ਼ੂਗਰ ਹੋਣ ਦੀ ਸ਼ਿਕਾਇਤ ਮਿਲੀ ਹੈ । ਕੁਝ ਅਜਿਹੀ ਚੀਜ਼ਾਂ ਹਨ ਜੋ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ । ਇਸ ਲਈ ਕੰਪਨੀ ਆਪਣੇ ਪ੍ਰੋਡਕਟ ਨਾਲ ਜੁੜੇ ਗੁੰਮਰਾਹ ਕਰਨ ਵਾਲੇ ਵਿਗਿਆਪਨ ਅਤੇ ਪੈਕੇਜਿੰਗ ਅਤੇ ਲੇਬਲ ਨੂੰ ਵਾਪਸ ਲਏ ।

ਰਿਪੋਰਟ ਦੇ ਮੁਤਾਬਿਕ ਐਨਰਜੀ ਡ੍ਰਿੰਕ ਅਤੇ ਸਪੋਰਟ ਡ੍ਰਿੰਕ ਦਾ ਮੌਜੂਦਾ ਮਾਰਕਿਟ ਸਾਇਜ਼ 4.7 ਬਿਲੀਅਨ ਡਾਲਰ ਹੈ । ਮਾਹਿਰਾਂ ਮੁਤਾਬਿਕ ਜ਼ਿਆਦਾ ਮਿੱਠਾ ਖਾਣ ਨਾਲ ਦਿਲ ਦੀ ਬਿਮਾਰੀ,ਹਾਈ ਬਲੱਡ ਪਰੈਸ਼ਰ (High Blood presure) ਦਾ ਖਤਰਾ ਵੱਧ ਸਕਦਾ ਹੈ । ਸਰੀਰ ਵਿੱਚ ਬੈਡ ਕੋਲੇਸਟ੍ਰਾਲ ਵੱਧ ਦਾ ਹੈ,ਸ਼ੂਗਰ ਹੋ ਸਕਦੀ ਹੈ ।ਅਲਜਾਇਮਰ ਦਾ ਖਤਰਾ ਹੋ ਸਕਦਾ ਹੈ,ਚੀਨੀ ਦਾ ਅਸਰ ਮੈਂਟਲ ਹੈਲਥ ‘ਤੇ ਪੈਂਦਾ ਹੈ,ਇਸ ਨਾਲ ਯਾਦ ਰੱਖਣ ਦੀ ਤਾਕਤ ਘੱਟ ਹੁੰਦੀ ਹੈ । ਚੀਨੀ ਖਾਣ ਨਾਲ ਵਾਈਟ ਬਲੱਡ ਸੈਲਸ 50 ਫ਼ੀਸਦੀ ਤੱਕ ਕਮਜ਼ੋਰ ਹੁੰਦੇ ਹਨ,ਇਸ ਨਾਲ ਇਮਯੂਨਿਟੀ ਵੀਕ ਹੁੰਦੀ ਹੈ ।

Exit mobile version