The Khalas Tv Blog India 3000 ਰੁਪਏ ਵਿੱਚ ਇੱਕ ਸਾਲ ਲਈ FASTag, ਅੱਜ ਤੋਂ ਹੋਵੇਗਾ ਉਪਲੱਬਧ
India Technology

3000 ਰੁਪਏ ਵਿੱਚ ਇੱਕ ਸਾਲ ਲਈ FASTag, ਅੱਜ ਤੋਂ ਹੋਵੇਗਾ ਉਪਲੱਬਧ

ਬਿਊਰੋ ਰਿਪੋਰਟ: ਸਰਕਾਰ ਨੇ ਅੱਜ ਯਾਨੀ 15 ਅਗਸਤ ਤੋਂ ਰਾਸ਼ਟਰੀ ਰਾਜਮਾਰਗ ’ਤੇ ਯਾਤਰਾ ਕਰਨ ਵਾਲੇ ਲੋਕਾਂ ਲਈ ਸਾਲਾਨਾ FASTag ਪਾਸ ਸ਼ੁਰੂ ਕੀਤਾ ਹੈ। ਇਸ ਪਾਸ ਦੀ ਕੀਮਤ 3,000 ਰੁਪਏ ਹੈ, ਜੋ ਕਿ ਇੱਕ ਸਾਲ ਲਈ ਯੋਗ ਹੋਵੇਗੀ। ਇਸ ਪਾਸ ਰਾਹੀਂ, ਉਪਭੋਗਤਾ 200 ਵਾਰ ਟੋਲ ਪਾਰ ਕਰ ਸਕਣਗੇ।

ਸਰਕਾਰ ਦਾ ਕਹਿਣਾ ਹੈ ਕਿ ਇੱਕ ਟੋਲ ਪਾਰ ਕਰਨ ਲਈ ਲਗਭਗ 15 ਰੁਪਏ ਖ਼ਰਚ ਹੋਣਗੇ ਅਤੇ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ਦੇ ਟੋਲ ’ਤੇ ਭੀੜ ਘਟੇਗੀ। ਇਹ ਇੱਕ ਪਾਸ ਟੋਲ ਪਲਾਜ਼ਾ ’ਤੇ ਰੁਕਣ ਅਤੇ ਰਾਸ਼ਟਰੀ ਰਾਜਮਾਰਗ ’ਤੇ ਯਾਤਰਾ ਕਰਨ ਲਈ ਵਾਰ-ਵਾਰ ਰੀਚਾਰਜ ਕਰਨ ਦੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ।

ਦਰਅਸਲ FASTag ਨਾਲ, ਹਰ ਵਾਰ ਟੋਲ ਪਾਰ ਕਰਨ ’ਤੇ ਪੈਸੇ ਕੱਟੇ ਜਾਂਦੇ ਹਨ। ਪਰ ਇਸ ਸਾਲਾਨਾ ਪਾਸ ਨਾਲ, ਤੁਸੀਂ ਇੱਕ ਵਾਰ 3,000 ਰੁਪਏ ਖ਼ਰਚ ਕਰਕੇ ਇੱਕ ਸਾਲ ਵਿੱਚ 200 ਟੋਲ ਪਾਰ ਕਰਨ ਦੇ ਯੋਗ ਹੋਵੋਗੇ। ਪ੍ਰਤੀ ਟੋਲ ਔਸਤਨ ਲਾਗਤ 15 ਰੁਪਏ ਹੋਵੇਗੀ। ਇਹ ਉਨ੍ਹਾਂ ਲੋਕਾਂ ਲਈ ਕਿਫਾਇਤੀ ਹੈ ਜੋ ਰਾਸ਼ਟਰੀ ਰਾਜਮਾਰਗ ’ਤੇ ਅਕਸਰ ਯਾਤਰਾ ਕਰਦੇ ਹਨ।

18 ਜੂਨ ਨੂੰ ਇਸਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ, ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਸੀ ਕਿ ਇੰਨੇ ਸਾਰੇ ਟੋਲ ਪਾਰ ਕਰਨ ਲਈ ਲਗਭਗ 10,000 ਰੁਪਏ ਖ਼ਰਚ ਆਉਂਦੇ ਹਨ, ਹੁਣ ਇਹ ਕੰਮ ਸਿਰਫ 3,000 ਰੁਪਏ ਵਿੱਚ ਹੋਵੇਗਾ।

ਇੱਥੇ ਇਹ ਕੰਮ ਨਹੀਂ ਕਰੇਗਾ

ਸਟੇਟ ਹਾਈਵੇਅ, ਮਿਊਂਸੀਪਲ ਟੋਲ ਸੜਕਾਂ ਜਾਂ ਪ੍ਰਾਈਵੇਟ ਐਕਸਪ੍ਰੈਸਵੇਅ ਜਿਵੇਂ ਕਿ ਯਮੁਨਾ ਐਕਸਪ੍ਰੈਸਵੇਅ, ਮੁੰਬਈ-ਪੁਣੇ ਐਕਸਪ੍ਰੈਸਵੇਅ ਜਾਂ ਆਗਰਾ-ਲਖਨਊ ਐਕਸਪ੍ਰੈਸਵੇਅ। ਇਹਨਾਂ ਥਾਵਾਂ ਤੇ, ਟੋਲ ਦਾ ਭੁਗਤਾਨ ਆਮ FASTag ਦੀ ਵਰਤੋਂ ਕਰਕੇ ਕਰਨਾ ਪਵੇਗਾ।

Exit mobile version