The Khalas Tv Blog Punjab ਪੰਜਾਬ ‘ਚ ਲੱਗ ਸਕਦਾ ਹੈ ਰਾਸ਼ਟਰਪਤੀ ਸ਼ਾਸਨ ! ਰਾਜਪਾਲ ਨੇ CM ਮਾਨ ਨੂੰ ਪੱਤਰ ਲਿਖ ਕੇ ਦਿੱਤੀ ਸਿੱਧੀ ਚਿਤਾਵਨੀ
Punjab

ਪੰਜਾਬ ‘ਚ ਲੱਗ ਸਕਦਾ ਹੈ ਰਾਸ਼ਟਰਪਤੀ ਸ਼ਾਸਨ ! ਰਾਜਪਾਲ ਨੇ CM ਮਾਨ ਨੂੰ ਪੱਤਰ ਲਿਖ ਕੇ ਦਿੱਤੀ ਸਿੱਧੀ ਚਿਤਾਵਨੀ

 

ਬਿਉਰੋ ਰਿਪੋਰਟ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ । ਉਨ੍ਹਾਂ ਨੇ 1 ਅਗਸਤ ਦੀ ਚਿੱਠੀ ਦਾ ਹਵਾਲਾ ਦਿੰਦੇ ਹੋਏ ਸਿੱਧੀ ਸਿੱਧੀ ਮੁੱਖ ਮੰਤਰੀ ਮਾਨ ਨੂੰ ਅਖੀਰਲੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਸੀਐੱਮ ਨੇ ਨਹੀਂ ਦਿੱਤਾ ਤਾਂ ਉਹ ਰਾਸ਼ਟਰਪਤੀ ਨੂੰ ਆਰਟੀਕਲ 356 ਦੀ ਸਿਫਾਰਿਸ਼ ਕਰ ਸਕਦੇ ਹਨ । ਇਸ ਮੁਤਾਬਿਕ ਰਾਜਪਾਲ ਸੰਵਿਧਾਨਿਕ ਮਸ਼ੀਨਰੀ ਦੇ ਫੇਲ੍ਹ ਹੋਣ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਸ਼ਾਸ਼ਨ ਦੀ ਸਿਫਾਰਿਸ਼ ਵੀ ਕਰ ਸਕਦੇ ਹਨ । ਇਸ ਤੋਂ ਇਲਾਵਾ IPC ਦੇ ਸੈਕਸ਼ਨ 124 ਅਧੀਨ ਅਪਰਾਧਿਕ ਕਾਰਵਾਈ ਵੀ ਹੋ ਸਕਦੀ ਹੈ। ਰਾਜਪਾਲ ਨੇ ਆਪਣੇ ਪੱਤਰ ਵਿੱਚ ਕਿਹਾ ਮੈਂ ਤੁਹਾਡੇ ਕੋਲੋ ਨਸ਼ੇ ਦੇ ਹਾਲਾਤਾਂ ਬਾਰੇ ਜਾਣਕਾਰੀ ਮੰਗੀ ਸੀ ਪਰ ਤੁਸੀਂ ਮੈਨੂੰ ਨਹੀਂ ਦਿੱਤੀ ਹੈ ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਮੈਨੂੰ ਵੱਖ-ਵੱਖ ਏਜੰਸੀਆਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਕੈਮਿਸਟ ਦੀ ਦੁਕਾਨਾਂ ‘ਤੇ ਨਸ਼ਾ ਅਸਾਨੀ ਨਾਲ ਮਿਲ ਰਿਹਾ ਹੈ,ਨਵੀਂ ਜਾਣਕਾਰੀ ਇਹ ਵੀ ਮਿਲੀ ਹੈ ਕਿ ਸਰਕਾਰੀ ਠੇਕਿਆਂ ‘ਤੇ ਵੀ ਹੁਣ ਡਰੱਗ ਅਸਾਨੀ ਨਾਲ ਮਿਲ ਰਹੀ ਹੈ ਕਾਰਕੋਟਿਸ ਕੰਟਰੋਲ ਬਿਉਰੋ ਨੇ ਕੁਝ ਦਿਨ ਪਹਿਲਾਂ ਹੀ 66 ਠੇਕਿਆਂ ਨੂੰ ਇਸੇ ਮਾਮਲੇ ਵਿੱਚ ਸੀਲ ਕੀਤਾ ਹੈ । ਰਾਜਪਾਲ ਨੇ ਡਰੱਗ ‘ਤੇ ਪਾਰਲੀਮੈਂਟ ਕਮੇਟੀ ਦੀ ਰਿਪੋਰਟ ਦਾ ਵੀ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਵਿੱਚ ਪੰਜਾਬ ਵਿੱਚ ਡਰੱਗ ਦੇ ਮਾਮਲੇ ਵੱਧਣ ‘ਤੇ ਚਿੰਤਾ ਜਤਾਈ ਗਈ ਹੈ । ਉਨ੍ਹਾਂ ਕਿਹਾ ਰੋਜ਼ਾਨਾ ਡਰੱਗ ਨਾਲ ਕਈ ਮੌਤਾਂ ਹੋ ਰਹੀਆਂ ਹਨ । ਲੋਕਾਂ ਨੇ ਆਪ ਹੁਣ ਡਰੱਗ ਦੇ ਖਿਲਾਫ ਕਮੇਟੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ । ਤੁਸੀਂ ਮੈਨੂੰ ਦੱਸੋਂ ਤੁਹਾਡੇ ਵਿਭਾਗ ਨੇ ਇਸ ਦੇ ਉੱਤੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ।

ਰਾਜਪਾਲ ਨੇ ਕਿਹਾ ਸੰਵਿਧਾਨ ਦੀ ਧਾਰਾ 167 ਦੇ ਮੁਤਾਬਿਕ ਮੁੱਖ ਮੰਤਰੀ ਨੂੰ ਰਾਜਪਾਲ ਵੱਲੋਂ ਪੁੱਛੇ ਦੇ ਸਵਾਲਾਂ ਦਾ ਜਵਾਬ ਦੇਣਾ ਹੁੰਦਾ ਹੈ । 28 ਫਰਵਰੀ 2023 ਨੂੰ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਸਾਫ ਕੀਤਾ ਸੀ ਕਿ ਮੁੱਖ ਮੰਤਰੀ ਨੂੰ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ । ਪਰ ਤੁਸੀਂ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਮੇਰੇ ਖਿਲਾਫ ਨਿੱਜੀ ਟਿਪਣੀਆਂ ਕੀਤੀਆਂ ਹਨ । ਤੁਸੀਂ 20 ਜੂਨ ਨੂੰ ਪੰਜਾਬ ਵਿਧਾਨਸਭਾ ਦੇ ਅੰਦਰ ਕਿਹਾ ‘ਮੈਨੂੰ ਨਹੀਂ ਪਤਾ ਇਹ ਕਿੱਥੋਂ ਆਏ ਹਨ ਮਹਾਰਾਸ਼ਟਰ ਜਾਂ ਫਿਰ ਨਾਗਾਲੈਂਡ ਤੋਂ,ਜਨਾਬ-ਏ-ਆਲੀ ਰਾਜਪਾਲ ਜੀ ਤੁਹਾਨੂੰ ਚੋਣ ਲੜਨੀ ਚਾਹੀਦੀ ਹੈ ਉਨ੍ਹਾਂ ਨੂੰ ਫਾਜ਼ਿਲਕਾ ਜਾਂ ਫਿਰ ਫਿਰੋਜ਼ਪੁਰ ਤੋਂ ਚੋਣ ਲੜਨੀ ਚਾਹੀਦੀ ਹੈ ਉਹ ਸਾਡੇ ਹੈਲੀਕਾਪਟਰ ਦੀ ਵਰਤੋਂ ਕਰਦੇ ਹਨ ਅਤੇ ਸਾਡੀ ਸਰਕਾਰ ਦੀ ਨਿੰਦਾ ਵੀ ਕਰਦੇ ਹਨ।ਇਹ ਸਰਕਾਰ ਦਾ ਹੈਲੀਕਾਪਟ ਹੈ ?ਇਸੇ ਲਈ ਮੈਂ ਕਹਿ ਰਿਹਾ ਹਾਂ ਕਿ ਸਰਕਾਰ ਵਿੱਚ ਰਾਜਪਾਲ ਦਾ ਦਖਲ ਠੀਕ ਨਹੀਂ ਹੈ । ਉਨ੍ਹਾਂ ਦਾ ਸਿਰਫ ਕੰਮ ਹੈ ਸੰਵਿਧਾਨ ਦੀ ਸਹੁੰ ਚੁਕਵਾਉਣਾ। ਫਿਰ ਤੁਸੀਂ ਸਪੀਕਰ ਨੂੰ ਪੇਪਰ ਵਿਖਾਉਂਦੇ ਹੋਏ ਪੁੱਛਿਆ ਤੁਹਾਨੂੰ ਪਤਾ ਹੈ ਇਹ ਕੀ ਹੈ ਇਹ ਲਵ ਲੈਟਰ ਹਨ ਜੋ ਸਾਡੇ ਮਾਣਯੋਗ ਰਾਜਪਾਲ ਸਾਹਿਬ ਨੇ ਭੇਜੇ ਹਨ। ਫਿਰ ਤੁਸੀਂ ਕਿਹਾ ‘ਵਿਹਲਾ’,ਭੇਜੋ ਜਿੰਨੇ ਭੇਜਣੇ ਹਨ ਸਰਕਾਰ ਆਪਣਾ ਕੰਮ ਕਰਦੀ ਰਹੇਗੀ’ ।

ਰਾਜਪਾਲ ਨੇ ਕਿਹਾ ਮੈਂ ਤੁਹਾਨੂੰ 20 ਜੂਨ ਦੇ ਸਪੈਸ਼ਲ ਸੈਸ਼ਨ ਨੂੰ ਲੈਕੇ ਸਵਾਲ ਪੁੱਛੇ ਸਨ ਜਦਕਿ ਤੁਸੀਂ ਮੇਰੇ ਖਿਲਾਫ ਵਿਧਾਨਸਭਾ ਦੇ ਅੰਦਰ ਮਾੜੀ ਟਿੱਪਣੀਆਂ ਕੀਤੀਆਂ ਹਨ। ਤੁਸੀਂ ਵਾਰ-ਵਾਰ ਜਾਣ ਬੁਝਕੇ ਸੰਵਿਧਾਨ ਦੇ ਆਰਟੀਕਲ 167 ਦੀ ਉਲੰਘਣਾ ਕਰ ਰਹੇ ਹੋ ਜੋ ਤੁਹਾਨੂੰ ਇਹ ਨਿਰਦੇਸ਼ ਦਿੰਦਾ ਹੈ ਕਿ ਤੁਸੀਂ ਰਾਜਪਾਲ ਦੇ ਸਵਾਲਾਂ ਦਾ ਜਵਾਬ ਦਿਉ,ਸਿਰਫ ਇਨ੍ਹਾਂ ਹੀ ਨਹੀਂ ਤੁਸੀਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਵੀ ਉਲੰਘਣਾ ਕਰ ਰਹੇ । ਇਸ ਲਈ ਮੈਨੂੰ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਸੂਬੇ ਵਿੱਚ ਸੰਵਿਧਾਨ ਮਸ਼ੀਨਰੀ ਫੇਲ੍ਹ ਹੋ ਗਈ ਹੈ । ਇਸ ਲਈ ਮੈਂ ਤੁਹਾਨੂੰ ਸਲਾਹ ਦੇ ਨਾਲ ਚਿਤਾਵਨੀ ਦੇ ਰਿਹਾ ਹਾਂ ਕਿ ਤੁਸੀਂ ਮੇਰੇ ਪੱਤਰ ਦਾ ਜਵਾਬ ਦਿਉ ਜੋ ਜਾਣਕਾਰੀ ਮੈਂ ਤੁਹਾਡੇ ਕੋਲੋ ਮੰਗੀ ਹੈ।

Exit mobile version