The Khalas Tv Blog Punjab ਰਾਜਪਾਲ ਪੁਰੋਹਿਤ ਇਸ ਦਿਨ ਫਿਰੋਜਪੁਰ ਦਾ ਕਰਨਗੇ ਦੌਰਾ
Punjab

ਰਾਜਪਾਲ ਪੁਰੋਹਿਤ ਇਸ ਦਿਨ ਫਿਰੋਜਪੁਰ ਦਾ ਕਰਨਗੇ ਦੌਰਾ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ (Banvari Lal Purohit) ਪੁਰੋਹਿਤ ਸਮੇਂ-ਸਮੇਂ ‘ਤੇ ਵੱਖ-ਵੱਖ ਇਲਾਕਿਆਂ ਦਾ ਦੌਰੇ ਕਰਦੇ ਹਨ। ਉਨ੍ਹਾਂ ਵੱਲੋਂ ਹੁਣ 25 ਜੁਲਾਈ ਨੂੰ ਫਿਰੋਜਪੁਰ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਫਿਰੋਜਪੁਰ ਦੇ ਡੀਸੀ ਰੇਜਸ਼ ਧੀਮਾਨ ਨੇ ਰਾਜਪਾਲ ਦੀ ਆਮਦ ਨੂੰ ਲੈ ਕੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਦੌਰਾਨ ਡੀਸੀ ਨੇ ਪੁਲਿਸ ਵਿਭਾਗ ਨੂੰ ਸੁਰੱਖਿਆ ਦੇ ਸਾਰੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਡੀਸੀ ਨੇ ਸਿਹਤ ਵਿਭਾਗ, ਬਿਜਲੀ ਵਿਭਾਗ ਅਤੇ ਕਈ ਹੋਰ ਵਿਭਾਗਾਂ ਨੂੰ ਆਪਣੇ ਕੰਮ ਸਮੇਂ ਸਿਰ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਸੀ ਰੇਜਸ਼ ਧੀਮਾਨ ਨੇ ਕਿਹਾ ਕਿ ਰਾਜਪਾਲ ਸਰਹੱਦੀ ਪਿੰਡ ਬਾਰੇ ਕੇ ਦੇ ਸਰਕਾਰੀ ਸਕੂਲ ਵਿੱਚ ਪਹੁੰਚ ਕੇ ਸਰਹੱਦੀ ਪਿੰਡਾਂ ਦੇ ਪੰਚਾਂ, ਸਰਪੰਚਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵੀ ਜਾਣਕਾਰੀ ਲੈਣਗੇ। ਡੀਸੀ ਨੇ ਸਾਰੇ ਅਧਿਕਾਰੀਆਂ ਨੂੰ ਰਾਜਪਾਲ ਦੀ ਆਮਦ ‘ਤੇ ਲਗਾਈ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਨਾਲ ਕਿਹਾ ਹੈ।

ਇਹ ਵੀ ਪੜ੍ਹੋ –   ਮੋਦੀ ਸਰਕਾਰ ਦੀ ਸਾੜੀ ਜਾਵੇਗੀ ਅਰਥੀ, ਇਸ ਦਿਨ ਹੋਵੇਗਾ ਟਰੈਕਟਰ ਮਾਰਚ, ਕਿਸਾਨ ਲੀਡਰਾਂ ਕੀਤਾ ਐਲਾਨ

 

Exit mobile version