‘ਦ ਖਾਲਸ ਬਿਊਰੋ:ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਇੱਕ ਵਿਧਾਇਕ,ਇੱਕ ਪੈਨਸ਼ਨ ਆਰਡੀਨੈਂਸ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਹਸਤਾਖਰ ਕਰਨ ਤੋਂ ਮਨਾ ਕਰ ਦਿੱਤਾ ਹੈ ।ਰਾਜਪਾਲ ਦੇ ਅਨੁਸਾਰ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕਰ ਕੇ ਇਸ ਨੂੰ ਲਾਗੂ ਕੀਤਾ ਜਾਵੇ ਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜੂਨ ਮਹੀਨੇ ਹੋਣ ਜਾ ਰਿਹਾ ਹੈ ।2 ਮਈ ਨੂੰ ਪੰਜਾਬ ਸਰਕਾਰ ਇਹ ਆਰਡੀਨੈਂਸ ਲੈ ਕੇ ਆਈ ਸੀ ਤੇ ਇਸ ਨੂੰ ਰਾਜਪਾਲ ਦੇ ਕੋਲ ਮਨਜੂਰੀ ਦੇ ਲਈ ਭੇਜਿਆ ਗਿਆ ਸੀ ਪਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਇਹ ਕਹਿਣਾ ਹੈ ਕਿ ਹੁਣ ਜਦ ਵਿਧਾਨ ਸਭਾ ਦਾ ਸੈਸ਼ਨ ਹੋਣਾ ਹੀ ਹੈ ਤਾਂ ਫ਼ਿਰ ਇਸ ਨੂੰ ਉਥੇ ਹੀ ਪੇਸ਼ ਕੀਤਾ ਜਾਵੇ।ਜਿਕਰਯੋਗ ਹੈ ਕਿ ਖਜ਼ਾਨੇ ਤੇ ਬੋਝ ਘਟਾਉਣ ਦੀਆਂ ਕੋਸ਼ਿਸ਼ਾਂ ਦੇ ਅਧੀਨ ਪੰਜਾਬ ਸਰਕਾਰ ਨੇ ਇਹ ਆਰਡੀਨੈਂਸ ਲਿਆਂਦਾ ਸੀ ਤਾਂ ਜੋ ਕਰੋੜਾਂ ਰੁਪਏ ਜੋ ਸਾਬਕਾ ਵਿਧਾਇਕਾਂ ਦੀਆਂ ਪੈਨਸ਼ਨਾਂ ਵਿੱਚ ਜਾਂਦੇ ਹਨ,ਉਸ ਦਾ ਫ਼ਾਲਤੂ ਬੋਝ ਘਟਾਇਆ ਜਾ ਸਕੇ ਪਰ ਫ਼ਿਲਹਾਲ ਇਸ ਤੇ ਰੋਕ ਲਗਦੀ ਨਜ਼ਰ ਆ ਰਹੀ ਹੈ ਤੇ ਹੁਣ ਪੰਜਾਬ ਸਰਕਾਰ ਇਸ ਨੂੰ ਇਸ ਸੈਸ਼ਨ ਵਿੱਚ ਲਿਆਉਣ ਦੀਆਂ ਤਿਆਰੀਆਂ ਵਿੱਚ ਹੈ।