The Khalas Tv Blog India ਭਾਰਤੀ ਨਿਊਜ਼ ਏਜੰਸੀ ‘PTI’ ਨੇ ਲਾਈ ਚੀਨੀ ਰਾਜਦੂਤ ਦੀ ਇੰਟਰਵਿਊ, ਸਰਕਾਰ ਨੇ ਏਜੰਸੀ ਨੂੰ ਬੰਦ ਕਰਨ ਦੀ ਦਿੱਤੀ ਚੇਤਾਵਨੀ
India

ਭਾਰਤੀ ਨਿਊਜ਼ ਏਜੰਸੀ ‘PTI’ ਨੇ ਲਾਈ ਚੀਨੀ ਰਾਜਦੂਤ ਦੀ ਇੰਟਰਵਿਊ, ਸਰਕਾਰ ਨੇ ਏਜੰਸੀ ਨੂੰ ਬੰਦ ਕਰਨ ਦੀ ਦਿੱਤੀ ਚੇਤਾਵਨੀ

‘ਦ ਖ਼ਾਲਸ ਬਿਊਰੋ :- ਪ੍ਰਸਾਰ ਭਾਰਤੀ ਨੇ ਨਿਊਜ਼ ਏਜੰਸੀ PTI ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਸੇਵਾਵਾਂ ਲੈਣਾ ਬੰਦ ਕਰ ਸਕਦਾ ਹੈ ਕਿਉਂਕਿ ਪ੍ਰਸਾਰ ਭਾਰਤੀ ਦੇ ਮੁਤਾਬਿਕ, ਨਿਊਜ਼ ਏਜੰਸੀ “ਰਾਸ਼ਟਰੀ ਹਿੱਤਾਂ ਦੇ ਮੁਤਾਬਿਕ ਕੰਮ ਨਹੀਂ ਕਰ ਰਹੀ” ਹੈ। ਉਲਟਾ ਸਰਕਾਰ ਦੀ ਹਿਦਾਇਤਾਂ ਦੇ ਵਿਰੋਧ ‘ਚ ਕੰਮ ਕਰ ਰਹੀ ਹੈ।

ਹਾਲ ਹੀ ‘ਚ ਨਿਊਜ਼ ਏਜੰਸੀ PTI ਨੇ ਲੱਦਾਖ ‘ਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਸੰਬੰਧ ‘ਚ ਭਾਰਤ ਵਿੱਚ ਚੀਨੀ ਰਾਜਦੂਤ ਦੀ ਇੰਟਰਵਿਊ ਕੀਤੀ ਹੈ। ਦਰਅਸਲ ਇਸ ਇੰਟਰਵਿਊ ਦੌਰਾਨ PTI ਵੱਲੋਂ ਚੀਨੀ ਰਾਜਦੂਤ ਸੁੰਨ ਵੇਡੋਂਗ ਤੋਂ ਪੁੱਛੇ ਗਏ ਸਿਰਫ ਤਿੰਨ ਪ੍ਰਸ਼ਨ ਤੇ ਉਨ੍ਹਾਂ ਦੇ ਜਵਾਬ ਭਾਰਤ ‘ਚ ਚੀਨੀ ਦੂਤਾਵਾਸ ਦੀ ਵੈੱਬਸਾਈਟ ‘ਤੇ ਪ੍ਰਕਾਸ਼ਤ ਕੀਤੇ ਗਏ ਹਨ। ਇੰਟਰਵਿਊ ‘ਚ ਚੀਨੀ ਰਾਜਦੂਤ ਸੁੰਨ ਨੇ ਸਰਹੱਦ ‘ਤੇ ਬਣੇ ਤਣਾਆ ਦਾ ਦੋਸ਼ੀ ਭਾਰਤ ਨੂੰ ਦੱਸਿਆ ਸੀ ਅਤੇ ਇਸ ਤੋਂ ਬਾਅਦ ਸੁੰਨ ਨੂੰ ਇੱਕ ਸਵਾਲ ਪੁੱਛਿਆ ਗਿਆ ਕਿ, ਕੀ ਹੁਣ ਸਰਹੱਦ ‘ਤੇ ਤਣਾਅ ਖ਼ਤਮ ਹੋ ਜਾਵੇਗਾ, ਤਾਂ ਵੇਡੋਂਗ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਭਾਰਤ ਦੀ ਹੈ, ਚੀਨ ਦੀ ਨਹੀਂ।

ਇਤਫਾਕਨ, ਇਸ ਇੰਟਰਵਿਊ ‘ਚ, ਚੀਨੀ ਰਾਜਦੂਤ ਨੇ ਮੰਨਿਆ ਸੀ ਕਿ (LAC) ‘ਤੇ 15 ਜੂਨ ਨੂੰ ਭਾਰਤ ਤੇ ਚੀਨੀ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ‘ਚ ਚੀਨੀ ਫੌਜ ਦੇ ਜਵਾਨ ਵੀ ਮਾਰੇ ਗਏ ਸਨ। ਪਹਿਲਾਂ ਚੀਨ ਇਸ ‘ਤੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰ ਰਿਹਾ ਸੀ।

PTI ਬੀਜਿੰਗ ਨਾਲ ਹੋਏ ਪੂਰੇ ਵਿਵਾਦ ਬਾਰੇ ਵੀ ਜਾਣਕਾਰੀ ਦੇ ਰਹੀ ਹੈ। PTI ਦਾ ਕਹਿਣਾ ਹੈ ਕਿ ਉਸ ਦੇ ਪੱਖ ਤੋਂ ਚੀਨੀ ਰਾਜਦੂਤਾਂ ਤੋਂ ਵੀ LAC ਉੱਤੇ ਚੀਨ ਦੇ ਹਮਲੇ ਤੇ ਨਵੇਂ ਨਿਰਮਾਣ ਕਾਰਜਾਂ ਬਾਰੇ ਪੁੱਛਗਿੱਛ ਕੀਤੀ ਗਈ ਸੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।

ਇਸ ਇੰਟਰਵਿਊ ਦਾ ਭਾਰਤ ਸਰਕਾਰ ਨੇ ਤੇ ਲੋਕਾਂ ਨੇ ਕਾਫੀ ਵਿਰੋਧ ਕੀਤਾ, ਪਰ ਪ੍ਰੈਸ ਐਸੋਸੀਏਸ਼ਨ ਤੇ IWUPC ਦਾ ਕਹਿਣਾ ਹੈ ਕਿ ਨਿਊਜ਼ ਏਜੰਸੀ PTI ਨੇ ਸਿਰਫ਼ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਨਿਭਾਈ ਹੈ। ਦੋਵਾਂ ਮੀਡੀਆ ਸੰਗਠਨਾਂ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਅਜੀਬ ਗੱਲ ਹੈ ਕਿ ਐਮਰਜੈਂਸੀ ਦੀ 45ਵੀਂ ਵਰ੍ਹੇਗੰਢ ਦੇ ਵੇਲੇ ਹੀ PTI ਨਿਊਜ਼ ਏਜੰਸੀ ਵਰਗੀ ਸੰਸਥਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

PTI ਦੇ ਨਿਊਜ਼ ਕਵਰੇਜ ਨੂੰ “ਕੌਮੀ ਹਿੱਤਾਂ ਦੇ ਵਿਰੁੱਧ” ਦੱਸਦਿਆਂ ਬਿਆਨ ਵਿੱਚ ਕਿਹਾ ਗਿਆ ਹੈ ਕਿ “ਅਜਿਹਾ ਲਗਦਾ ਹੈ ਕਿ ਪ੍ਰਸ਼ਾਸਨ ਇਹ ਸਮਝ ਨਹੀਂ ਰਿਹਾ ਹੈ ਕਿ ਆਜ਼ਾਦ, ਉਦੇਸ਼ਵਾਦੀ ਤੇ ਨਿਰਪੱਖ ਹਰ ਇੱਕ ਮੀਡੀਆ ਲੋਕਤੰਤਰ ਦੀ ਬੁਨਿਆਦੀ ਸ਼ਰਤ ਹੈ। ਇਸ ਬਿਆਨ ਤੋਂ ਪਹਿਲਾਂ, ਪ੍ਰਸਾਰ ਭਾਰਤੀ ਦੇ ਮੁਖੀ ਸਮੀਰ ਕੁਮਾਰ ਵੱਲੋਂ 11 ਜੁਲਾਈ PTI ਨੂੰ ਇੱਕ  ਪੱਤਰ ਭੇਜਿਆ ਗਿਆ ਹੈ, ਜਿਸ ‘ਚ ਕਿਹਾ ਗਿਆ ਸੀ ਕਿ PTI ਦੀ ਖ਼ਬਰਾਂ ਰਾਸ਼ਟਰੀ ਹਿੱਤ ਵਿਰੋਧੀ ਹਨ। ਇਹ ਪੱਤਰ PTI ਦੇ ਮਾਰਕੀਟਿੰਗ ਮੁਖੀ ਨੂੰ ਲਿਖਿਆ ਗਿਆ ਹੈ। ਪੱਤਰ ‘ਚ ਅੱਗ ਕਿਹਾ ਗਿਆ ਹੈ, “ਕਿ PTI ਦੇ ਸੰਚਾਲਨ ਦੀ ਨਿਗਰਾਣੀ ਹੇਠ ਸਾਰੀਆਂ ਚੀਜ਼ਾਂ ਵੇਖੀਆਂ ਜਾ ਰਹੀਆਂ ਹਨ।” ਪ੍ਰਸਾਰ ਭਾਰਤੀ PTI ਨਾਲ ਆਪਣੇ ਸੰਬੰਧਾਂ ਦੀ ਨਿਰੰਤਰਤਾ ਦੀ ਸਮੀਖਿਆ ਕਰ ਰਿਹਾ ਹੈ ਤੇ ਜਲਦ ਹੀ ਇਸ ਸਬੰਧੀ ਫੈਸਲਾ ਸੁਣਾ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ ਇਹ ਸਾਰਾ ਵਿਵਾਦ ਭਾਰਤ ਤੇ ਚੀਨ ਦੀ ਸਰਹੱਦ ‘ਤੇ ਬਣੇ ਤਣਾਅ ਨੂੰ ਲੈ ਕੇ ਖੜ੍ਹਾ ਹੋਇਆ ਸੀ, ਜੇ ਕਿ 15 ਜੂਨ ਨੂੰ ਦੋਵਾਂ ਦੇਸ਼ਾਂ ਦੀ ਸੈਨਾ ਵਿਚਾਲੇ ਹਿੰਸਕ ਝੜਪ ਹੋਣ ਮਗਰੋਂ ਭਾਰਤੀ 20 ਸੈਨਿਕਾਂ ਦੇ ਮਾਰੇ ਜਾਣ ‘ਤੇ ਛਿੜਿਆ ਹੈ।

ਉੱਥੇ ਹੀ ਇੰਡੀਅਨ ਐਕਸਪ੍ਰੈਸ ਨਿਊਜ਼ ਨੇ PTI ਨੂੰ ਭੇਜੇ ਗਏ ਪੱਤਰ ਦਾ ਵੇਰਵਾ ਛਾਪਿਆ, ਜੋ ਕਿ ਪ੍ਰਸਾਰ ਭਾਰਤੀ ਵੱਲੋਂ ਮਿਲੇ ਗਏ ਪੱਤਰ ‘ਚ ਲਿਖਿਆ ਸੀ, ਕਿ PTI ਨੂੰ ਸੰਪਾਦਕੀ ਮਾਮਲਿਆਂ ਲਈ ਮੁੜ ਤੋਂ ਚੇਤਾਵਨੀ ਦਿੱਤੀ ਗਈ ਹੈ। ਪੱਤਰ ‘ਚ ਕਿਹਾ ਗਿਆ ਹੈ ਕਿ PTI ਦੀਆਂ ਸੰਪਾਦਕੀ ਖ਼ਾਮੀਆਂ ਕਾਰਨ ਲੋਕਾਂ ‘ਚ ਗਲਤ ਖ਼ਬਰਾਂ ਫੈਲਾਇਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਦੇ ਹਿੱਤਾਂ ਨੂੰ ਠੇਸ ਪਹੁੰਚੀ ਹੈ।

ਪ੍ਰਸਾਰ ਭਾਰਤੀ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਚਲਾਉਂਦੀ ਹੈ। ਇਹ ਕੇਂਦਰ ਸਰਕਾਰ ਦੇ ਅਧੀਨ ਹੈ ਪਰ ਇੱਕ ਖੁਦਮੁਖਤਿਆਰੀ ਸੰਸਥਾ ਵੀ ਹੈ। ਜੋ ਕਿ 2013 ਤੋਂ, ਪ੍ਰਸਸਾਰ ਭਾਰਤੀ PTI ਦੀਆਂ ਸੇਵਾਵਾਂ ਖ਼ਾਤਰ ਹਰ ਸਾਲ 9.15 ਕਰੋੜ ਅਦਾ ਕਰਦੀ ਹੈ। ਹਾਲਾਂਕਿ, 2017 ਤੋਂ, ਪ੍ਰਸਾਰ ਭਾਰਤੀ ਨੇ 25 ਫੀਸਦੀ ਭੁਗਤਾਨ ਰੋਕ ਦਿੱਤਾ ਹੈ। ਪ੍ਰਸਾਰ ਭਾਰਤੀ ਦਾ ਕਹਿਣਾ ਹੈ ਕਿ ਉਹ PTI ਨਾਲ ਦੁਬਾਰਾ ਸੇਵਾ ਦੀਆਂ ਸ਼ਰਤਾਂ ਬਾਰੇ ਗੱਲ ਕਰਨਾ ਚਾਹੁੰਦੇ ਹਨ।

ਪ੍ਰੈਸ ਟਰੱਸਟ ਆਫ਼ ਇੰਡੀਆ ਯਾਨਿ (PTI) ਦੀ ਸਥਾਪਨਾ ਭਾਰਤ ਦੀ ਆਜ਼ਾਦੀ ਪ੍ਰਾਪਤ ਹੋਣ ਤੋਂ 12 ਦਿਨਾਂ ਬਾਅਦ ਹੀ ਹੋਈ ਸੀ। ਦੁਨੀਆ ਵਿੱਚ PTI ਵਰਗੀਆਂ ਸਿਰਫ ਦੋ ਨਿਊਜ਼ ਏਜੰਸੀਆਂ ਹਨ ਜੋ ਆਰਥਿਕ ਲਾਭ ਲਈ ਨਹੀਂ ਚਲਾਈਆਂ ਜਾਂਦੀਆਂ ਤੇ ਨਾ ਹੀ ਸਰਕਾਰ ਇਨ੍ਹਾਂ ਨੂੰ ਚਲਾਉਂਦੀ ਹੈ ਬਲਕਿ PTI ਪਹਿਲੀ ਅਜਿਹੀ ਨਿਊਜ਼ ਏਜੰਸੀ ਹੈ।

 

 

 

Exit mobile version