The Khalas Tv Blog Khetibadi ਬੀਜ ਥੈਲੇ ‘ਤੇ ਲੱਗੀ ਇਹ ਮੋਹਰ ਤਾਂ ਮਿਲੇਗੀ 33 ਫੀਸਦੀ ਸਬਸਿਡੀ, CM ਮਾਨ ਦਾ ਐਲਾਨ
Khetibadi

ਬੀਜ ਥੈਲੇ ‘ਤੇ ਲੱਗੀ ਇਹ ਮੋਹਰ ਤਾਂ ਮਿਲੇਗੀ 33 ਫੀਸਦੀ ਸਬਸਿਡੀ, CM ਮਾਨ ਦਾ ਐਲਾਨ

Punjab government, PAU, agricultural news, seeds, Punjab, Seeds

ਬੀਜ ਥੈਲੇ 'ਤੇ ਲੱਗੀ ਇਹ ਮੋਹਰ ਤਾਂ ਮਿਲੇਗੀ 33 ਫੀਸਦੀ ਸਬਸਿਡੀ, CM ਮਾਨ ਦਾ ਐਲਾਨ

ਚੰਡੀਗੜ੍ਹ : ਹੁਣ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਫਸਲਾਂ ਦੇ ਬੀਜ ਲੈਣ ‘ਤੇ 33 ਫੀਸਦੀ ਸਬਸਿਡੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੀਏਯੂ ਤੋਂ ਫਸਲਾਂ ਦੇ ਬੀਜ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਬੀਜ ‘ਤੇ ਪੀਏਯੂ ਦੀ ਮੋਹਰ ਲੱਗੇਗੀ ਅਤੇ 33 ਫੀਸਦੀ ਸਬਸਿਡੀ ਵੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਫ਼ਸਲਾਂ ‘ਤੇ ਸਪਰੇਅ ਕਰਨ ਲਈ ਜਾਗਰੂਕ ਕਰਨ ਦੀ ਗੱਲ ਕਹੀ। ਕਿਸਾਨਾਂ ਨੂੰ ਦੱਸਿਆ ਜਾਵੇਗਾ ਕਿ ਕਿਹੜੀ ਸਪਰੇਅ ਕਿਹੜੀ ਫ਼ਸਲ ਲਈ ਚੰਗੀ ਹੋਵੇਗੀ।

ਸੀਐਮ ਮਾਨ ਨੇ ਕਿਹਾ ਕਿ ਹੁਣ ਖੇਤੀ ਕਰਨ ਦੀ ਤਕਨੀਕ ਬਦਲੀ ਅਤੇ ਪਾਣੀ ਤੇ ਸਪਰੇਅ ਦੇ ਤਰੀਕਿਆਂ ਵਿੱਚ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਖੇਤੀ ਮਾਹਿਰਾਂ ਨੇ ਦੱਸਿਆ ਹੈ ਕਿ ਮੂੰਗੀ ਦੀ ਫ਼ਸਲ ਤੋਂ ਬਾਅਦ ਚਿੱਟੀ ਮੱਖੀ ਦਾ ਖ਼ਤਰਾ ਵੱਧ ਜਾਂਦਾ ਹੈ। ਮੂੰਗੀ ਦੀ ਫਸਲ ਤੋਂ ਬਾਅਦ ਨਰਮੇ ਦੀ ਖੇਤੀ ਕਰਨ ਨਾਲ ਫ਼ਸਲ ‘ਤੇ ਚਿੱਟੀ ਮੱਖੀ ਦਾ ਹਮਲਾ ਹੋ ਜਾਵੇਗਾ।

ਮਾਨ ਨੇ ਕਿਹਾ ਕਿ ਮੁਕਤਸਰ, ਫਾਜ਼ਿਲਕਾ ਅਤੇ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਪੰਜਾਬ ਸਰਕਾਰ ਮੂੰਗੀ ਦੀ ਫਸਲ ਦੀ ਸਲਾਹ ਨਹੀਂ ਦੇ ਰਹੀ। ਮਾਹਿਰਾਂ ਅਨੁਸਾਰ ਜਗਰਾਉਂ ਵਿੱਚ ਮੂੰਗੀ ਦੀ ਕਾਸ਼ਤ ਤੋਂ ਬਾਅਦ ਨਰਮੇ ਦੀ ਫਸਲ ਉੱਤੇ ਚਿੱਟੀ ਮੱਖੀ ਦਾ ਕੋਈ ਖ਼ਤਰਾ ਨਹੀਂ ਹੈ। ਫੇਰ ਵੀ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਤੋਂ ਬਚਣ ਦੀ ਸਲਾਹ ਦਿੱਤੀ ਗਈ।

ਸੀ.ਐਮ.ਮਾਨ ਨੇ ਕਿਹਾ ਕਿ ਫਸਲ ‘ਤੇ ਪਹਿਲਾਂ ਚਿੱਟੀ ਮੱਖੀ ਅਤੇ ਫਿਰ ਗੁਲਾਬੀ ਬੋਰ ਕੀੜੇ ਦੇ ਹਮਲੇ ਅਤੇ ਹੋਰ ਕਾਰਨਾਂ ਕਰਕੇ ਕਿਸਾਨਾਂ ਦਾ ਭਰੋਸਾ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋ ਫ਼ਸਲਾਂ ਦਾ ਝਾੜ ਚੰਗਾ ਹੁੰਦਾ ਹੈ ਤਾਂ ਕਿਸਾਨ ਮੁੜ ਨਰਮੇ ਦੀ ਕਾਸ਼ਤ ਸ਼ੁਰੂ ਕਰ ਦੇਣਗੇ, ਪਰ ਇਸ ਤੋਂ ਪਹਿਲਾਂ ਸਪਰੇਅ ਅਤੇ ਬੀਜ ਸਬੰਧੀ ਪੰਜਾਬ ਸਰਕਾਰ ਨਾਲ ਸਲਾਹ ਕਰਨ ਦੀ ਅਪੀਲ ਕੀਤੀ ਗਈ।

ਮਾਨ ਨੇ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਪਾਹ, ਬਾਸਮਤੀ, ਝੋਨਾ ਅਤੇ ਮੂੰਗੀ ਸਮੇਤ ਹੋਰ ਫਸਲਾਂ ਦਾ ਬੀਮਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਕੇਂਦਰ ਸਰਕਾਰ ਨੇ ਬਿਨਾਂ ਪੁੱਛੇ ਬੀਮੇ ਦੇ ਪੈਸੇ ਕੱਟ ਲਏ ਸਨ ਪਰ ਜਦੋਂ ਨੁਕਸਾਨ ਹੋਇਆ ਤਾਂ ਬੀਮੇ ਦੀ ਰਕਮ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ 1 ਅਪ੍ਰੈਲ ਤੋਂ ਫਾਜ਼ਿਲਕਾ, ਅਬੋਹਰ ਅਤੇ ਬੱਲੂਆਣਾ ਦੇ ਪਿੰਡਾਂ ਨੂੰ ਨਹਿਰੀ ਪਾਣੀ ਮਿਲੇਗਾ। ਪਰ ਇਸਦੇ ਲਈ ਪੁਲਿਸ ਅਤੇ ਵਿਜੀਲੈਂਸ ਨੂੰ ਨਹਿਰਾਂ ‘ਤੇ ਪਹਿਰਾ ਦੇਣਾ ਪਵੇਗਾ। ਕਿਉਂਕਿ ਪਾਣੀ ਲਈ ਨਜਾਇਜ਼ ਥਾਵਾਂ ਪਿਛਲੀਆਂ ਸਰਕਾਰਾਂ ਦੇ ਨਜ਼ਦੀਕੀ ਲੋਕਾਂ ਵੱਲੋਂ ਬਣਾਈਆਂ ਗਈਆਂ ਹਨ।

Exit mobile version