The Khalas Tv Blog India ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦਾ ਕਾਰਾ ਆਇਆ ਸਾਹਮਣੇ, ਵਿਦਿਆਰਥਣਾਂ ਨੇ ਦੱਸੀਆਂ ਕਾਲੀਆਂ ਕਰਤੂਤਾਂ…
India

ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦਾ ਕਾਰਾ ਆਇਆ ਸਾਹਮਣੇ, ਵਿਦਿਆਰਥਣਾਂ ਨੇ ਦੱਸੀਆਂ ਕਾਲੀਆਂ ਕਰਤੂਤਾਂ…

Government school principal used to watch obscene movies, raped 6 female students...

ਰਾਜਸਥਾਨ ਦੇ ਆਦਿਵਾਸੀ ਬਹੁ-ਗਿਣਤੀ ਵਾਲੇ ਜ਼ਿਲੇ ਡੂੰਗਰਪੁਰ (Dungarpur) ਦੇ ਸਦਰ ਥਾਣਾ ਖੇਤਰ ‘ਚ ਨਾਬਾਲਗ ਵਿਦਿਆਰਥਣਾਂ ਨਾਲ ਬਲਾਤਕਾਰ ਅਤੇ ਛੇੜਛਾੜ (Rape and Molestation) ਦੇ ਦੋਸ਼ ‘ਚ ਫੜੇ ਗਏ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ ਲੈ ਕੇ ਸਨਸਨੀਖ਼ੇਜ਼ ਖ਼ੁਲਾਸਾ ਹੋਇਆ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪ੍ਰਿੰਸੀਪਲ ਅਸ਼ਲੀਲ ਫ਼ਿਲਮਾਂ ਦੇਖਣ ਦਾ ਆਦੀ ਹੈ। ਉਹ ਬਾਲ ਸ਼ੋਸ਼ਣ ਨਾਲ ਸਬੰਧਿਤ ਅਸ਼ਲੀਲ ਫ਼ਿਲਮਾਂ ਦੇਖਦਾ ਸੀ। ਮੋਬਾਈਲ ‘ਤੇ ਗੰਦੀਆਂ ਫ਼ਿਲਮਾਂ ਦੇਖਣ ਤੋਂ ਬਾਅਦ ਉਹ ਸਕੂਲ ਦੀਆਂ ਨਾਬਾਲਗ ਵਿਦਿਆਰਥਣਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ।

ਪੁਲਿਸ ਮੁਤਾਬਕ ਸਰਕਾਰੀ ਸਕੂਲ ਦੀਆਂ ਨਾਬਾਲਗ ਵਿਦਿਆਰਥਣਾਂ ਨਾਲ ਬਲਾਤਕਾਰ ਕਰਨ ਦੇ ਮੁਲਜ਼ਮ ਦਦੋਡੀਆ ਨਿਵਾਸੀ ਪ੍ਰਿੰਸੀਪਲ ਰਮੇਸ਼ਚੰਦਰ ਕਟਾਰਾ ਨੂੰ ਰਿਮਾਂਡ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਪੋਕਸੋ ਕੋਰਟ ‘ਚ ਪੇਸ਼ ਕੀਤਾ ਗਿਆ। ਉੱਥੋਂ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ ’ਤੇ ਵਾਪਸ ਭੇਜਣ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਰਿਮਾਂਡ ਦੌਰਾਨ ਰਮੇਸ਼ਚੰਦਰ ਕਟਾਰਾ ਨੇ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ।

ਜਦੋਂ ਪਹਿਲੀ ਵਿਦਿਆਰਥਣ ਡਰ ਗਈ ਤਾਂ ਮੁਲਜ਼ਮ ਦਾ ਹੌਸਲਾ ਬੁਲੰਦ ਹੋ ਗਿਆ

ਐੱਸ ਪੀ ਕੁੰਦਨ ਕੰਵਰੀਆ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸੀਪਲ ਰਮੇਸ਼ਚੰਦਰ ਕਟਾਰਾ ਬੱਚਿਆਂ ਨਾਲ ਸਬੰਧਿਤ ਅਸ਼ਲੀਲ ਫ਼ਿਲਮਾਂ ਦੇਖਣ ਦਾ ਆਦੀ ਹੈ। ਉਹ ਮੋਬਾਈਲ ‘ਤੇ ਗੰਦੀਆਂ ਫ਼ਿਲਮਾਂ ਦੇਖ ਕੇ ਸਕੂਲ ਦੀਆਂ ਨਾਬਾਲਗ ਵਿਦਿਆਰਥਣਾਂ ਨਾਲ ਬਲਾਤਕਾਰ ਕਰਦਾ ਸੀ। ਐੱਸ ਪੀ ਕੁੰਦਨ ਨੇ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਉਸ ਨੇ ਇੱਕ ਵਿਦਿਆਰਥਣ ਨਾਲ ਬਲਾਤਕਾਰ ਕੀਤਾ ਸੀ। ਜਦੋਂ ਪੀੜਤ ਵਿਦਿਆਰਥਣ ਨੇ ਡਰ ਦੇ ਮਾਰੇ ਕਿਸੇ ਨੂੰ ਆਪਣੀ ਔਖ ਬਾਰੇ ਨਾ ਦੱਸਿਆ ਤਾਂ ਉਸ ਦੇ ਹੌਸਲੇ ਬੁਲੰਦ ਹੋ ਗਏ।

ਸਕਾਰਪੀਓ ਗੱਡੀ ਵਿਦਿਆਰਥਣਾਂ ਨੂੰ ਆਪਣੇ ਘਰ ਲਿਆਉਂਦੀ ਸੀ

ਬਾਅਦ ਵਿੱਚ ਉਸ ਨੇ 1 ਸਾਲ ਵਿੱਚ ਇੱਕ-ਇੱਕ ਕਰ ਕੇ ਸਕੂਲ ਦੀਆਂ 6 ਵਿਦਿਆਰਥਣਾਂ ਨਾਲ ਬਲਾਤਕਾਰ ਕੀਤਾ। ਮੁਲਜ਼ਮ ਪ੍ਰਿੰਸੀਪਲ ਰਮੇਸ਼ਚੰਦਰ ਆਪਣੀ ਇੱਛਾ ਪੂਰੀ ਕਰਨ ਤੋਂ ਬਾਅਦ ਵਿਦਿਆਰਥਣਾਂ ਨੂੰ ਵਰਗਲਾ ਕੇ ਅਤੇ ਧਮਕੀਆਂ ਦੇ ਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾ ਦਿੰਦਾ ਸੀ। ਸਕੂਲ ਤੋਂ ਇਲਾਵਾ ਪ੍ਰਿੰਸੀਪਲ ਵਿਦਿਆਰਥਣਾਂ ਨੂੰ ਸਕਾਰਪੀਓ ਕਾਰ ਵਿੱਚ ਆਪਣੇ ਘਰ ਲੈ ਕੇ ਆਉਂਦਾ ਸੀ। ਇਸ ਤੋਂ ਬਾਅਦ ਉਹ ਉੱਥੇ ਉਨ੍ਹਾਂ ਨਾਲ ਦੁਰਵਿਵਹਾਰ ਕਰਦਾ ਸੀ।
ਪੁਲੀਸ ਨੇ ਵਾਰਦਾਤ ਵਿੱਚ ਵਰਤੀ ਗਈ ਸਕਾਰਪੀਓ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਐੱਸ ਪੀ ਕੁੰਦਨ ਨੇ ਦੱਸਿਆ ਕਿ 2 ਦਿਨਾਂ ਦੇ ਰਿਮਾਂਡ ਦੌਰਾਨ ਮੁਲਜ਼ਮ ਪ੍ਰਿੰਸੀਪਲ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਪੀੜਤ ਵਿਦਿਆਰਥਣਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਕਲੈਕਟਰ ਕੋਲ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ।

Exit mobile version