The Khalas Tv Blog India 10ਵੀਂ ਤੇ 12ਵੀਂ ’ਚ 65 ਲੱਖ ਵਿਦਿਆਰਥੀ ਫੇਲ੍ਹ, ਸਿੱਖਿਆ ਮੰਤਰਾਲੇ ਦੇ ਅੰਕੜੇ ਹੈਰਾਨ ਕਰ ਦੇਣਗੇ!
India Punjab

10ਵੀਂ ਤੇ 12ਵੀਂ ’ਚ 65 ਲੱਖ ਵਿਦਿਆਰਥੀ ਫੇਲ੍ਹ, ਸਿੱਖਿਆ ਮੰਤਰਾਲੇ ਦੇ ਅੰਕੜੇ ਹੈਰਾਨ ਕਰ ਦੇਣਗੇ!

ਬਿਉਰੋ ਰਿਪੋਰਟ: 2023 ਵਿੱਚ, 65 ਲੱਖ ਵਿਦਿਆਰਥੀ 10ਵੀਂ ਅਤੇ 12ਵੀਂ ਜਮਾਤ ਵਿੱਚ ਫੇਲ੍ਹ ਹੋਏ ਸਨ। ਇਹ ਜਾਣਕਾਰੀ ਸਿੱਖਿਆ ਵਿਭਾਗ ਤੋਂ ਮਿਲੀ ਹੈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ, ਫੇਲ੍ਹ ਹੋਣ ਵਾਲਿਆਂ ਵਿੱਚ ਅਜਿਹੇ 10 ਲੱਖ ਵਿਦਿਆਰਥੀ ਸ਼ਾਮਲ ਹਨ, ਜੋ ਪ੍ਰੀਖਿਆ ਲਈ ਵੀ ਨਹੀਂ ਗਏ ਸਨ। ਇਸ ਮਾਮਲੇ ਵਿੱਚ ਰਾਜ ਬੋਰਡਾਂ ਦੀ ਹਾਲਤ ਰਾਸ਼ਟਰੀ ਬੋਰਡਾਂ ਦੇ ਮੁਕਾਬਲੇ ਬਦ ਤੋਂ ਵੀ ਬਦਤਰ ਹੈ। ਕੁੜੀਆਂ ਦੀ ਕਾਰਗੁਜ਼ਾਰੀ ਮੁੰਡਿਆਂ ਨਾਲੋਂ ਵਧੀਆ ਰਹੀ।

ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ 10ਵੀਂ ਜਮਾਤ ਦੇ ਕਰੀਬ 33.5 ਲੱਖ ਵਿਦਿਆਰਥੀ ਪਾਸ ਨਹੀਂ ਹੋ ਸਕੇ। ਇਨ੍ਹਾਂ ਵਿੱਚੋਂ 5.5 ਲੱਖ ਵਿਦਿਆਰਥੀ ਅਜਿਹੇ ਸਨ ਜੋ ਪ੍ਰੀਖਿਆ ਦੇਣ ਵੀ ਨਹੀਂ ਗਏ ਸਨ। ਇਸ ਤੋਂ ਇਲਾਵਾ 12ਵੀਂ ਜਮਾਤ ਦੇ ਕਰੀਬ 32.4 ਲੱਖ ਵਿਦਿਆਰਥੀ ਗ੍ਰੇਡ ਪਾਸ ਨਹੀਂ ਕਰ ਸਕੇ। ਇਸ ਵਿੱਚ 5.2 ਲੱਖ ਪ੍ਰੀਖਿਆ ਦੇਣ ਨਹੀਂ ਗਏ ਅਤੇ 27.2 ਲੱਖ ਫੇਲ੍ਹ ਹੋਏ।

ਸਿੱਖਿਆ ਵਿਭਾਗ ਨੇ ਹੋਰ ਕੂ ਕੁਝ ਦੱਸਿਆ
  • 10ਵੀਂ ਜਮਾਤ ਵਿੱਚ ਨੈਸ਼ਨਲ ਬੋਰਡ ਦੇ ਵਿਦਿਆਰਥੀਆਂ ਦੀ ਫੇਲ੍ਹ ਦਰ 6 ਫ਼ੀਸਦੀ ਰਹੀ। ਜਦੋਂਕਿ ਸਟੇਟ ਬੋਰਡ ਵਿੱਚ ਇਹ 16 ਫੀਸਦੀ ਤੋਂ ਕਿਤੇ ਵੱਧ ਸੀ। ਜਦੋਂ ਕਿ 12ਵੀਂ ਜਮਾਤ ਵਿੱਚ ਨੈਸ਼ਨਲ ਬੋਰਡ ਵਿੱਚ ਫੇਲ੍ਹ ਹੋਣ ਦੀ ਦਰ 12 ਫ਼ੀਸਦੀ ਅਤੇ ਸਟੇਟ ਬੋਰਡ ਵਿੱਚ 18 ਫ਼ੀਸਦੀ ਹੈ।
  • ਓਪਨ ਸਕੂਲ ਦਾ ਪ੍ਰਦਰਸ਼ਨ ਦੋਵੇਂ ਜਮਾਤਾਂ ਵਿੱਚ ਮਾੜਾ ਰਿਹਾ।
  • ਮੱਧ ਪ੍ਰਦੇਸ਼ ਬੋਰਡ ਵਿੱਚ 10ਵੀਂ ਜਮਾਤ ਵਿੱਚ ਸਭ ਤੋਂ ਵੱਧ ਵਿਦਿਆਰਥੀ ਫੇਲ੍ਹ ਹੋਏ ਹਨ। ਉਸ ਤੋਂ ਬਾਅਦ ਬਿਹਾਰ ਅਤੇ ਯੂ.ਪੀ. ਦਾ ਨੰਬਰ ਰਿਹਾ। 12ਵੀਂ ਜਮਾਤ ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀ ਸਭ ਤੋਂ ਵੱਧ ਉੱਤਰ ਪ੍ਰਦੇਸ਼ ਅਤੇ ਫਿਰ ਮੱਧ ਪ੍ਰਦੇਸ਼ ਬੋਰਡ ਦੇ ਸਨ।
  • ਪਿਛਲੇ ਸਾਲ ਦੇ ਮੁਕਾਬਲੇ 2023 ਵਿੱਚ ਵਿਦਿਆਰਥੀਆਂ ਦੇ ਸਮੁੱਚੇ ਪ੍ਰਦਰਸ਼ਨ ਵਿੱਚ ਗਿਰਾਵਟ ਆਈ ਹੈ, ਮੰਨਿਆ ਜਾ ਰਿਹਾ ਹੈ ਕਿ ਅਜਿਹਾ ਇਮਤਿਹਾਨ ਦੇ ਵਧੇ ਹੋਏ ਸਿਲੇਬਸ ਕਾਰਨ ਹੋਇਆ ਹੈ।
  • ਸਰਕਾਰੀ ਸਕੂਲਾਂ ’ਚੋਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ’ਚ ਲੜਕਿਆਂ ਨਾਲੋਂ ਕੁੜੀਆਂ ਜ਼ਿਆਦਾ ਸ਼ਾਮਲ ਹੋਈਆਂ। ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਸੀ।
  • ਜਮਾਤ ਪਾਸ ਕਰਨ ਵਿੱਚ ਕੁੜੀਆਂ ਦਾ ਦਬਦਬਾ ਸੀ। ਪ੍ਰਾਈਵੇਟ ਸਕੂਲਾਂ ਵਿੱਚ 87.5 ਫੀਸਦੀ ਲੜਕੀਆਂ ਅਤੇ 75.6 ਫੀਸਦੀ ਲੜਕਿਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ। ਫੇਲ੍ਹ ਹੋਣ ਵਾਲਿਆਂ ਵਿੱਚ 9 ਲੱਖ ਲੜਕੇ ਅਤੇ 4 ਲੱਖ ਲੜਕੀਆਂ ਸਨ।
  • ਲਗਭਗ 18.5 ਮਿਲੀਅਨ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ, ਪਰ ਇਨ੍ਹਾਂ ਵਿੱਚੋਂ 84.9 ਪ੍ਰਤੀਸ਼ਤ ਹੀ ਪਾਸ ਹੋਏ। ਹਾਲਾਂਕਿ, ਲਗਭਗ 33.5 ਲੱਖ ਵਿਦਿਆਰਥੀ ਫੇਲ੍ਹ ਹੋਣ ਜਾਂ ਗੈਰ ਹਾਜ਼ਰੀ ਕਾਰਨ ਅੱਗੇ ਨਹੀਂ ਵਧ ਸਕੇ। 12ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ 15.5 ਮਿਲੀਅਨ ਵਿਦਿਆਰਥੀਆਂ ਵਿੱਚੋਂ ਲਗਭਗ 82.5 ਪ੍ਰਤੀਸ਼ਤ ਪਾਸ ਹੋਏ।
Exit mobile version