The Khalas Tv Blog India ਭਾਰਤ ਸਰਕਾਰ ਨੇ ਬ੍ਰਿਟੇਨ ਦੀਆਂ ਉਡਾਣਾਂ ‘ਤੇ 31 ਦਸੰਬਰ ਤੱਕ ਲਾਈ ਰੋਕ
India International

ਭਾਰਤ ਸਰਕਾਰ ਨੇ ਬ੍ਰਿਟੇਨ ਦੀਆਂ ਉਡਾਣਾਂ ‘ਤੇ 31 ਦਸੰਬਰ ਤੱਕ ਲਾਈ ਰੋਕ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਸਰਕਾਰ ਨੇ ਬ੍ਰਿਟੇਨ ਦੀਆਂ ਉਡਾਣਾਂ ‘ਤੇ ਰੋਕ ਲਗਾ ਦਿੱਤੀ ਹੈ। ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। 31 ਦਸੰਬਰ ਤੱਕ ਉਡਾਣਾਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਡਾਣਾਂ ਤੇ ਰੋਕ ਲਾਉਣ ਦੀ ਅਪੀਲ ਕੀਤੀ ਸੀ।

ਜਾਣਕਾਰੀ ਮੁਤਾਬਕ ਬ੍ਰਿਟੇਨ ਵਿੱਚ ਪਹਿਲਾਂ ਨਾਲੋਂ ਵੀ ਜ਼ਿਆਦਾ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬ੍ਰਿਟੇਨ ਦੇ ਕਈ ਹਿੱਸਿਆਂ ਵਿੱਚ ਮੁੜ ਤੋਂ ਕੋਰੋਨਾ ਰਫਤਾਰ ਫੜ੍ਹਦਾ ਨਜ਼ਰ ਆ ਰਿਹਾ ਹੈ। ਕਈ ਦੇਸ਼ ਉਡਾਣਾਂ ‘ਤੇ ਰੋਕ ਲਾਉਣ ਦਾ ਪਹਿਲਾਂ ਹੀ ਫੈਸਲਾ ਲੈ ਚੁੱਕੇ ਹਨ।

ਦੱਸਣਯੋਗ ਹੈ ਕਿ ਭਾਰਤੀ ਸਰਕਾਰ ਵੱਲੋਂ ਅੱਜ ਰਾਤ 12:05 ਵਜੇ ਲੰਡਨ ਤੋਂ ਅੰਮ੍ਰਿਤਸਰ ਆਉਣ ਵਾਲੀ ਉਡਾਨ ਦੇ ਸਾਰੇ ਯਾਤਰੀਆਂ ਦਾ ਕੋਰੋਨਾ ਟੈਸਟ ਲਾਜ਼ਮੀ ਕਰਨ ਦੇ ਹੁਕਮ ਹੋਏ ਹਨ, ਕਿਉਂਕਿ ਬਰਤਾਨੀਆ ਵਿੱਚ ਨਵਾਂ ਕੋਰੋਨਾ ਆਉਣ ਦੇ ਸੰਕੇਤ ਮਿਲੇ ਹਨ।

ਇਸ ਲਈ ਉਕਤ ਉਡਾਨ ਦੇ ਯਾਤਰੀਆਂ ਨੂੰ ਲੈਣ ਆਉਣ ਵਾਲੇ ਉਨ੍ਹਾਂ ਦੇ ਸਨੇਹੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਟੈਸਟ ਦੀ ਰਿਪੋਰਟ ਜੋ ਕਿ 7-8 ਘੰਟੇ ਦਾ ਸਮਾਂ ਲੈ ਸਕਦੀ ਹੈ, ਦੇ ਆਉਣ ਤੱਕ ਇੰਤਜ਼ਾਰ ਕਰਨ।

ਯਾਤਰੀਆਂ ਨੂੰ ਇਸ ਸਮੇਂ ਦੌਰਾਨ ਹਵਾਈ ਅੱਡੇ ਦੇ ਉਡੀਕ ਘਰ ਵਿੱਚ ਹੀ ਰਹਿਣਾ ਪਵੇਗਾ। ਵਧੀਕ ਡਿਪਟੀ ਕਮਿਸ਼ਨਰ ਕਮ ਨੋਡਲ ਅਧਿਕਾਰੀ ਕੋਵਿਡ ਦੇ ਹਿਮਾਸ਼ੂੰ ਅਗਰਵਾਲ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਰੇ ਯਾਤਰੀਆਂ ਦੇ ਰਿਸ਼ਤੇਦਾਰ ਕਿਸੇ ਕਾਹਲੀ ਵਿੱਚ ਨਾ ਆਉਣ ਅਤੇ ਪ੍ਰਸਾਸ਼ਨ ਨੂੰ ਸਹਿਯੋਗ ਕਰਨ।

Exit mobile version