The Khalas Tv Blog Punjab ਡਾਕਟਰਾਂ ਨੇ ਹੜਤਾਲ ਦਾ ਦੱਸਿਆ ਕਾਰਨ! ਸਰਕਾਰਾਂ ‘ਤੇ ਸਵਾਲ ਖੜ੍ਹੇ ਕਰ ਰੱਖੀਆਂ ਮੰਗਾਂ
Punjab

ਡਾਕਟਰਾਂ ਨੇ ਹੜਤਾਲ ਦਾ ਦੱਸਿਆ ਕਾਰਨ! ਸਰਕਾਰਾਂ ‘ਤੇ ਸਵਾਲ ਖੜ੍ਹੇ ਕਰ ਰੱਖੀਆਂ ਮੰਗਾਂ

ਬਿਊਰੋ ਰਿਪੋਰਟ –  ਪੰਜਾਬ ਦੇ ਸਰਕਾਰੀ ਡਾਕਟਰ ਹੜਤਾਲ (Doctor Strike) ‘ਤੇ ਗਏ ਹੋਏ ਹਨ। ਇਸ ਹੜਤਾਲ ਦੇ ਨਾਲ ਆਮ ਲੋਕਾਂ ਨੂੰ ਤਕਲੀਫ ਹੋ ਰਹੀ ਹੈ। ਇਸ ਤਕਲੀਫ ਨੂੰ ਮੱਦੇਨਜ਼ਰ ਰੱਖਦੇ ਹੋਏ ਡਾਕਟਰਾਂ ਨੇ ਆਪਣੀ ਹੜਤਾਲ ਕਰਨ ਦਾ ਕਾਰਨ ਲੋਕਾਂ ਸਾਹਮਣੇ ਰੱਖਿਆ ਹੈ।

ਡਾਕਟਰਾਂ ਨੇ ਸਰਕਾਰ ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਸੂਬੇ ਵਿੱਚ 1991 ਦੇ ਹਿਸਾਬ ਦੇ ਨਾਲ ਡਾਕਟਰਾਂ ਦੀਆਂ 4600 ਪੋਸਟਾਂ ਮਨਜੂਰ ਹੋਇਆ ਹਨ ਪਰ ਇਸ ਵਿੱਚੋਂ 2800 ਪੋਸਟਾਂ ਖਾਲੀ ਪਈਆਂ ਹੋਇਆ ਹਨ। ਡਾਕਟਰਾਂ ਨੇ ਸਰਕਾਰ ਨੂੰ ਮੁਖਾਤਿਬ ਹੁੰਦੇ ਪੁੱਛਿਆ ਕਿ ਕੀ 1991 ਤੋਂ ਬਾਅਦ ਪੰਜਾਬ ਦੀ ਆਬਾਦੀ ਵਿੱਚ ਵਾਧਾ ਨਹੀਂ ਹੋਇਆ। ਕੀ 1991 ਤੋਂ ਬਾਅਦ ਪੰਜਾਬ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨਹੀਂ ਵਧੀਆ।

ਪਰ ਗੂੰਗੀਆਂ ਬੋਲੀਆਂ ਸਰਕਾਰਾਂ ਨੇ ਨਵੀਆਂ ਪੋਸਟਾਂ ਕੀ ਬਣਾਉਣੀਆਂ ਸਨ ਇਹ ਸਰਕਾਰਾਂ ਤਾਂ 1991 ਦੇ ਹਿਸਾਬ ਨਾਲ ਵੀ ਪੋਸਟਾਂ ਨਹੀਂ ਭਰ ਸਕੀ। ਡਾਕਟਰਾਂ ਨੇ ਕਿਹਾ ਕਿ ਸਰਕਾਰ ਪੋਸਟਾਂ ਭਰਨ ਦੀ ਬਜਾਏ ਡਾਕਟਰਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਡਾਕਟਰਾਂ ਨੂੰ ਡਰਾ ਕੇ ਉਨ੍ਹਾਂ ਦੀ ਨੌਕਰੀਆਂ ਛੁਡਵਾਉਣਾ ਚਾਹੁੰਦੀ ਹੈ ਤਾਂ ਜੋ ਸਰਕਾਰੀ ਹਸਪਤਾਲਾ ਨੂੰ ਪ੍ਰਾਈਵੇਟ ਕੀਤਾ ਜਾ ਸਕੇ।

ਡਾਕਟਰਾਂ ਨੇ ਕਿਹਾ ਕਿ ਲੋੜ ਤੋਂ ਅੱਧਾ ਸਟਾਫ ਘੱਟ ਭਰਤੀ ਹੈ। ਇਕ ਡਾਕਟਰਾ 200 ਤੋਂ ਵੱਧ OPD ਮਰੀਜ ਦਿਨ ਰਾਤ ਦੇਖਦਾ ਹੈ ਅਤੇ ਐਂਪਰਜੈਂਸੀ ਅਤੇ ਵਾਰਡ ਦੇ ਮਰੀਜ ਸੰਭਾਲਦਾ ਹੈ ਅਤੇ ਮੰਤਰੀਆਂ ਦੀਆਂ ਵੀਆਈਪੀ ਡੀਊਟੀਆਂ ਕਰਦਾ, ਪਰਚੇ ਕੱਟਦਾ, ਪੋਸਟ ਮਾਰਟਮ ਕਰਦਾ ਹੰਭ ਜਾਂਦਾ ਹੈ । ਡਾਕਟਰਾਂ ਨੇ ਕਿਹਾ ਕਿ ਸਾਡੀ ਜ਼ਿੰਦਗੀ ਵਿੱਚੋਂ ਆਰਾਮ ਗਾਇਬ ਹੋ ਚੁੱਕਾ ਹੈ ਅਤੇ ਸਾਡੀ ਨੀਂਦ ਪੂਰੀ ਨਹੀਂ ਹੋ ਰਹੀ।

ਪੱਕੇ ਤੌਰ ‘ਤੇ ਡਾਕਟਰਾਂ ਅਤੇ ਸਹਾਇਕ ਅਮਲੇ ਦੀ ਭਰਤੀ ਨਾ ਹੋਣ ਕਰਕੇ ਮਾਹਿਰ ਡਾਕਟਰ ਪਾਸੋਂ ਮਰੀਜ ਦਾ ਇਲਾਜ ਕਰਵਾਉਣ ਦੀ ਥਾਂ ਪੋਸਟਮਾਰਟਮ, ਵੀ.ਆਈ.ਪੀ ਦੇ ਆਉਣ ਤੇ ਹਸਪਤਾਲ ਵਿੱਚੋਂ ਮਰੀਜ ਛੁਡਵਾ ਕੇ ਡਾਕਟਰਾਂ ਦੀਆਂ ਟੀਮਾਂ ਨੂੰ ਉੱਧਰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਕਿਸੇ ਹੋਰ ਸਮੇਂ ਉਲਝਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 400 ਡਾਕਟਰਾਂ ਦੀ ਭਰਤੀ ਕਰਨ ਦਾ ਫੈਸਲਾ ਲਿਆ ਹੈ, ਜੋ ਨਾਕਾਫੀ ਹੈ।

ਇਸ ਦੇ ਨਾਲ ਡਾਕਟਰਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਨਾਕਾਫੀ ਹਨ। ਉਨ੍ਹਾਂ ਕਿਹਾ ਕਿ ਡਾਕਟਰਾ ਸਾਏ ਹੇਠ ਕੰਮ ਕਰ ਰਹੇ ਹਨ। ਡਾਕਟਰਾਂ ਨੇ ਦੱਸਿਆ ਕਿ ਹਸਪਤਾਲਾ ਦੇ ਵਿੱਚ ਸੁਰੱਖਿਆ ਪ੍ਰਬੰਧ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਦੁਨੀਆਂ ਦਾ ਪੰਜਾਬ ਪਹਿਲਾ ਸੂਬਾ ਹੈ ਜਿੱਥੇ ਡਾਕਟਰਾ ਦੇ ਭੱਤੇ ਘਟਾ ਕੇ ਤਨਖਾਹਾਂ ਘੱਟ ਕੀਤੀਆਂ ਗਈਆਂ ਹਨ।

ਡਾਕਟਰਾਂ ਨੇ ਕਿਹਾ ਕਿ ਪੰਜਾਬ ਸਿਵਲ ਮੈਡੀਕਲ ਸਰਵਿਸਿਜ ਐਸੋਸੀਏਸਨ ਜੋ ਡਾਕਟਰਾਂ ਦੀ ਜਥੇਬੰਦੀ ਹੈ, ਉਸ ਵੱਲੋਂ ਸਰਕਾਰਾਂ ਨੂੰ ਮਿਲ ਕੇ ਸਿਹਤ ਪ੍ਰਬੰਧਾਂ ਦੀਆਂ ਖਾਮੀਆਂ ਤੋਂ ਜਾਣੂ ਕਰਵਾਇਆ ਗਿਆ ਸੀ ਸਰਕਾਰਾਂ ‘ਤੇ ਕੋਈ ਵੀ ਅਸਰ ਨਹੀਂ ਹੋਇਆ। ਡਾਕਟਰ ਨੌਕਰੀ ਛੱਡ ਰਹੇ ਹਨ ਪਰ ਨਵੀਆਂ ਭਰਤੀਆਂ ਨਹੀਂ ਹੋ ਰਹੀਆਂ ਪਰ ਪੰਜਾਬ ਦੇ ਸਿਹਤ ਢਾਚੇਂ ਦੇ ਹਾਲਾਤ ਬਦ ਤੋਂ ਬਦਤਰ ਹਨ।

ਡਾਕਟਰਾਂ ਦੀਆਂ ਮੰਗਾਂ 

1-ਪਹਿਲੇ ਬਣੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਨਿਯਮਤ ਭਰਤੀ ਕੀਤੀ ਜਾਵੇ। 400 ਅਸਾਮੀਆਂ ਦੀ ਥਾਂ ਤੇ 75ਫੀਸਦੀ ਮੌਜੂਦ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ ਅਤੇ ਆਬਾਦੀ ਵਿੱਚ ਹੋਏ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਅਸਾਮੀਆਂ ਦੀ ਪੱਕੇ ਤੌਰ ਤੇ ਭਰਤੀ ਕੀਤੀ ਜਾਵੇ।

2-ਡਾਕਟਰਾਂ ਦੇ ਕੱਟੇ ਹੋਏ ਭੱਤੇ ਬਹਾਲ ਕੀਤੇ ਜਾਣ।

3-ਡਾਕਟਰਾਂ ਦੀ ਅਤੇ ਸਿਹਤ ਕਰਮੀਆਂ ਦੀ  ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।

ਇਹ ਵੀ ਪੜ੍ਹੋ –   ਗੁਰਦਾਸਪੁਰ ਦੇ ਕਿਸਾਨ ਨੇ ਕੀਤਾ ਕਮਾਲ! ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਕੀਤੀ ਕੇਲਿਆਂ ਦੀ ਖੇਤੀ, ਏਕੜ ਪਿੱਛੇ 6 ਲੱਖ ਦੀ ਆਮਦਨ!

 

Exit mobile version