The Khalas Tv Blog International ਰੂਸ ‘ਚ ਭਾਰਤੀਆਂ ਲਈ ਸਰਕਾਰ ਦੀ ਐਡਵਾਈਜਰੀ ਜਾਰੀ, ਤੁਰੰਤ ਜੰਗੀ ਖੇਤਰ ਤੋਂ ਦੂਰ ਜਾਣ ਲਈ ਕਿਹਾ
International

ਰੂਸ ‘ਚ ਭਾਰਤੀਆਂ ਲਈ ਸਰਕਾਰ ਦੀ ਐਡਵਾਈਜਰੀ ਜਾਰੀ, ਤੁਰੰਤ ਜੰਗੀ ਖੇਤਰ ਤੋਂ ਦੂਰ ਜਾਣ ਲਈ ਕਿਹਾ

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਰੂਸ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜਰੀ ਜਾਰੀ ਕੀਤੀ। ਬੇਲਗੋਰੋਡ, ਕੁਰਸਕ ਅਤੇ ਬ੍ਰਾਇੰਸਕ ਖੇਤਰਾਂ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਇਨ੍ਹਾਂ ਇਲਾਕਿਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਭਾਰਤੀ ਦੂਤਾਵਾਸ ਨੇ ਭਾਰਤੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਮਦਦ ਲਈ ਪੂਰੀ ਤਰ੍ਹਾਂ ਤਿਆਰ ਹਨ। ਦੂਤਾਵਾਸ ਨੇ ਇੱਕ ਈ-ਮੇਲ ਜਾਰੀ ਕੀਤਾ ਹੈ- edu1.moscow@mea.gov.in। ਇੱਕ ਹੈਲਪਲਾਈਨ ਟੈਲੀਫੋਨ ਨੰਬਰ +7 9652773414 ਵੀ ਜਾਰੀ ਕੀਤਾ ਗਿਆ ਹੈ।

https://x.com/IndEmbMoscow/status/1823695062049665412?ref_src=twsrc%5Etfw%7Ctwcamp%5Etweetembed%7Ctwterm%5E1823695062049665412%7Ctwgr%5Ee988aadebe334b357b91545d214efc53090d0f65%7Ctwcon%5Es1_&ref_url=https%3A%2F%2Fd-13021127281310744040.ampproject.net%2F2406131415000%2Fframe.html

ਰੂਸ ਅਤੇ ਯੂਕਰੇਨ ਵਿਚਾਲੇ ਹੋਈ ਜੰਗ ਨੂੰ ਕਰੀਬ ਢਾਈ ਸਾਲ ਬੀਤ ਚੁੱਕੇ ਹਨ। ਹੁਣ ਤੱਕ ਇਹ ਜੰਗ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ ਹੈ। ਪਹਿਲੀ ਵਾਰ ਯੂਕਰੇਨ ਦੇ ਸੈਨਿਕ ਰੂਸੀ ਖੇਤਰ ਵਿੱਚ ਦਾਖਲ ਹੋਏ ਹਨ। ਰੂਸ ਦੇ ਬੋਲੋਗ੍ਰੋਡ ਵਿੱਚ ਵੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ 8 ਅਗਸਤ ਨੂੰ ਕੁਰਸਕ ‘ਚ ਐਮਰਜੈਂਸੀ ਲਗਾਈ ਗਈ ਸੀ। ਬੇਲਗੋਰੋਡ ਦੇ ਗਵਰਨਰ ਨੇ ਕਿਹਾ ਹੈ ਕਿ ਯੂਕਰੇਨ ਸੇਨੀ ਦੀ ਬੰਬਾਰੀ ਕਾਰਨ ਘਰ ਤਬਾਹ ਹੋ ਰਹੇ ਹਨ ਅਤੇ ਆਮ ਲੋਕ ਆਪਣੀ ਜਾਨ ਗੁਆ ​​ਰਹੇ ਹਨ।

 

Exit mobile version