The Khalas Tv Blog India GPS Route Map ਨੇ 2 ਡਾਕਟਰਾਂ ਦੀ ਜ਼ਿੰਦਗੀ ਦਾ ਕੀਤਾ ਇਹ ਹਾਲ !
India

GPS Route Map ਨੇ 2 ਡਾਕਟਰਾਂ ਦੀ ਜ਼ਿੰਦਗੀ ਦਾ ਕੀਤਾ ਇਹ ਹਾਲ !

ਬਿਉਰੋ ਰਿਪੋਰਟ : Google Route Map ਸਾਡੀ ਜ਼ਿੰਦਗੀ ਦਾ ਇਸ ਕਦਰ ਹਮਸਫਰ ਹੋ ਚੁੱਕਾ ਹੈ ਕਿ ਅਸੀਂ ਇਸ ‘ਤੇ ਆਪਣੇ ਦਿਮਾਗ ਤੋਂ ਵੀ ਜ਼ਿਆਦਾ ਭਰੋਸਾ ਕਰਨ ਲੱਗ ਗਏ ਹਾਂ । ਪੂਰੀ ਤਰ੍ਹਾਂ ਨਾਲ ਤਕਨੀਕ ‘ਤੇ ਭਰੋਸਾ ਕਰਨ ਦੀ ਵਜ੍ਹਾਂ ਕਰਕੇ ਹੁਣ ਸਾਡੀ ਜ਼ਿੰਦਗੀ ਵੀ ਖਤਰੇ ਵਿੱਚ ਆ ਗਈ ਹੈ । ਘਰ ਤੋਂ ਬਾਹਰ ਕਦਮ ਰੱਖ ਦੇ ਹੀ ਅਸੀਂ GOOGLE GPS MAP ON ਕਰ ਦਿੰਦੇ ਹਾਂ ਅਤੇ ਆਪਣਾ ਦਿਮਾਗ OFF । ਕੇਰਲਾ ਦੇ ਪੜੇ ਲਿਖੇ 2 ਡਾਕਟਰਾਂ ਨੇ ਵੀ ਇਹ ਹੀ ਗਲਤੀ ਕੀਤੀ ਸੀ,ਜਿਸ ਦੀ ਵਜ੍ਹਾ ਕਰਕੇ ਜਨਮ ਦਿਨ ਦਾ ਜਸ਼ਨ ਮਾਤਮ ਵਿੱਚ ਬਦਲ ਗਿਆ … ਸਤਿ ਸ੍ਰੀ ਅਕਾਲ ਜੀ ਮੈਂ ਹਾਂ ਹਰਸ਼ਰਨ ਕੌਰ ਅਸੀਂ ਅੱਜ ਅਸੀਂ ਜਿਸ ਪ੍ਰਾਈਮ ਸਟੋਰੀ ਦੀ ਗੱਲ ਕਰਨ ਜਾ ਰਹੇ ਹਾਂ ਉਹ ਸਾਡੇ ਸਾਰਿਆਂ ਦੀ ਜ਼ਿੰਦਗੀ ਨਾਲ ਜੁੜੀ ਹੈ । ਹੱਦ ਤੋਂ ਜ਼ਿਆਦਾ ਤਕਨੀਕ ਦੇ ਭਰੋਸਾ ਨਾ ਕਰਨ ਦੀ ਨਸੀਹਤ ਦੇਣ ਵਾਲੀ ਹੈ । ਇਹ ਅਸੀਂ ਇੱਕ – ਦੋ ਘਟਨਾ ਨੂੰ ਸਾਹਮਣੇ ਰੱਖ ਦੇ ਹੋਏ ਤੁਹਾਨੂੰ ਡਰਾਉਣ ਦੇ ਮਕਸਦ ਨਾਲ ਨਹੀਂ ਦੱਸਣ ਜਾ ਰਹੇ ਹਾਂ ਬਲਕਿ ਇਸ ਦੀ ਲੰਮੀ ਚੋੜੀ ਲਿਸਟ ਹੈ । ਸਾਡਾ ਮਕਸਦ Google Route Map ਦੀ ਖਿਲਾਫਤ ਕਰਨਾ ਨਹੀਂ ਬਲਕਿ ਸਾਵਧਾਨੀ ਨਾਲ ਇਸ ਦੀ ਵਰਤੋਂ ਕਰਨ ਬਾਰੇ ਤੁਹਾਨੂੰ ਅਗਾਹ ਕਰਨਾ ਹੈ ।

Google Route Map ਨੂੰ ਅੱਖ ਬੰਦ ਕਰਕੇ ਫਾਲੋ ਕਰਨ ਦੀ ਤਾਜ਼ਾ ਅਤੇ ਦਰਦਨਾਕ ਘਟਨਾ ਕੇਰਲਾ ਤੋਂ ਸਾਹਮਣੇ ਆਈ ਹੈ । ਸ਼ਨਿੱਚਰਵਾਰ ਨੂੰ ਕੋਚੀ ਵਿੱਚ ਤੇਜ਼ ਮੀਂਹ ਸੀ 29 ਸਾਲ ਦੇ ਡਾਕਟਰ ਐਡਵੇਥ ਅਤੇ 29 ਸਾਲ ਦੇ ਹੀ ਡਾਕਟਰ ਅਜ਼ਮਲ ਆਸਿਫ ਆਪਣੇ 3 ਹੋਰ ਸਾਥੀਆਂ ਦੇ ਨਾਲ ਜਨਮ ਦਿਨ ਦੀ ਪਾਰਟੀ ਕਰਕੇ ਤਕਰੀਬਨ ਰਾਤ ਸਾਢੇ 12 ਵਜੇ ਤ੍ਰਿਵੇਂਦਰਮ ਪਰਤ ਰਹੇ ਸਨ । 29 ਸਾਲ ਦੇ ਡਾਕਟਰ ਐਡਵੇਥ ਦਾ ਜਨਮ ਦਿਨ ਸੀ । ਪਾਰਟੀ ਅਤੇ ਸ਼ਾਪਿੰਗ ਤੋਂ ਬਾਅਦ ਜਦੋਂ ਉਹ ਵਾਪਸ ਪਰਤ ਰਹੇ ਸਨ ਤਾਂ ਤੇਜ਼ ਮੀਂਹ ਸ਼ੁਰੂ ਹੋ ਗਿਆ। ਸਾਹਮਣੇ ਕੁਝ ਨਜ਼ਰ ਨਹੀਂ ਆ ਰਿਹਾ ਸੀ,ਟਰੈਫਿਕ ਜਾਮ ਸੀ । ਡਾਕਟਰ ਐਡਵੇਥ ਨੇ GOOGLE ROUTE MAP ਦਾ ਸਹਾਰਾ ਲੈਣ ਦਾ ਫੈਸਲਾ ਕੀਤਾ । GOOGLE MAP ON ਹੁੰਦੇ ਹੀ ਡਾਕਟਰ ਐਡਵੇਥ ਮੈਪ ਦੇ ਦੱਸੇ ਹੋਏ SHORTEST Route ‘ਤੇ ਨਿਕਲ ਪਏ । ਇਸ ਦੌਰਾਨ ਉਨ੍ਹਾਂ ਦੀ ਗੱਡੀ ਹੋਲੀ-ਹੋਲੀ ਪਾਣੀ ਦੇ ਨਾਲ ਭਰਨ ਲੱਗੀ । ਡਾਕਟਰ ਨੂੰ ਲੱਗਿਆ ਕਿ ਸੜਕ ‘ਤੇ ਪਾਣੀ ਜ਼ਿਆਦਾ ਹੈ ਇਸੇ ਲਈ ਉਹ ਅੰਦਰ ਆ ਰਿਹਾ ਹੈ । Google Map ਲਗਾਤਾਰ ਸਿੱਧੇ ਜਾਣ ਵੱਲ ਇਸ਼ਾਰਾ ਕਰ ਰਿਹਾ ਸੀ । ਡਾਕਟਰ ਸਾਹਬ ਵੀ ਗੱਡੀ ਚਲਾਉਂਦੇ ਰਹੇ ਅਤੇ ਸੜਕ ਖਤਮ ਹੋ ਗਈ ਅਤੇ ਗੱਡੀ ਨਦੀ ਵਿੱਚ ਡੁੱਬ ਗਈ । ਡਾਕਟਰ ਐਡਵੇਥ ਅਤੇ ਡਾਕਟਰ ਅਜ਼ਮਲ ਆਸਿਫ ਦੀ ਡੁੱਬਣ ਨਾਲ ਮੌਤ ਹੋ ਗਈ ਜਦਕਿ ਬਾਕੀ ਤਿੰਨ ਨੂੰ ਕਿਸੇ ਤਰ੍ਹਾਂ ਬਚਾ ਲਿਆ ਗਿਆ ਜਿੰਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ । ਬਚਣ ਵਾਲੇ ਵਿੱਚ ਡਾਕਟਰ ਗਾਜ਼ੀਕ ਤਬਸੀਰ ਦਾ ਕਹਿਣਾ ਹੈ ਕਿ ਅਸੀਂ Google Map ਨੂੰ ਫਾਲੋ ਕਰ ਰਹੇ ਸੀ ਕਿਉਂਕਿ ਮੌਸਮ ਖਰਾਬ ਸੀ ਇਸੇ ਦੀ ਵਜ੍ਹਾ ਕਰਕੇ ਇਹ ਹਾਦਸਾ ਹੋ ਸਕਦਾ ਹੈ ।

ਉਧਰ ਮਾਹਿਰਾ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ Google map ਤੁਹਾਨੂੰ ਜਿਹੜਾ ਰੂਟ ਘੱਟ ਟਰੈਫਿਕ ਵਾਲਾ ਦੱਸੇ ਉਹ ਸੁਰੱਖਿਅਤ ਹੋਵੇ। ਤੁਸੀਂ ਜਦੋਂ ਵੀ ਗੂਗਲ ਮੈਪ ਦੀ ਵਰਤੋਂ ਕਰੋ ਉਸ ਵਿੱਚ ਕਲਿੱਕ ਕਰੋ ਕਿ ਤੁਸੀਂ ਕਿਸ ‘ਤੇ ਸਵਾਰ ਹੋ । ਤਸੀਂ ਕਾਰ ਜਾਂ ਫਿਰ ਬਾਈਕ ਚੱਲਾ ਰਹੇ ਹੋ। ਜਰੂਰੀ ਨਹੀਂ ਹੈ ਕਿ ਜਿਹੜਾ ਰੂਟ ਬਾਈਕ ਲਈ ਸ਼ਾਰਟ ਹੈ ਉਹ ਕਾਰ ਲਈ ਵੀ ਹੋਵੇ । ਹੁਣ ਤੁਹਾਨੂੰ ਅਮਰੀਕਾ ਵਿੱਚ Google Map ਦੀ ਵਜ੍ਹਾ ਕਰਕੇ ਵਾਪਰੇ ਇੱਕ ਹੋਰ ਹਾਦਸੇ ਬਾਰੇ ਦੱਸ ਦੇ ਹਾਂ ਜਿਸ ਦੀ ਵਜ੍ਹਾ ਕਰਕੇ ਇੱਕ ਪਿਤਾ ਦੀ ਧੀ ਦੇ ਜਨਮ ਦਿਨ ਵਾਲੇ ਦਿਨ ਮੌਤ ਹੋਈ ।

Google map ਨਾਲ ਜੁੜੇ ਅਣਗਿਣਤ ਹਾਦਸੇ

ਅਮਰੀਕਾ ਦੇ ਉਤਰੀ ਕੈਰੋਲੀਨਾ ਵਿੱਚ ਇੱਕ ਪਰਿਵਾਰ ਨੇ ਟੈਕ ਕੰਪਨੀ ਗੂਗਲ ‘ਤੇ ਲਾਪਰਵਾਹੀ ਦਾ ਕੇਸ ਕੀਤਾ ਹੈ। ਪਰਿਵਾਰ ਦੇ ਮੈਂਬਰ ਫਿਲਿਪ ਪੈਕਸਨ ਦੀ 30 ਸਤੰਬਰ ਨੂੰ ਗੂਗਲ ਦੇ ਮੈਪ ਨੂੰ ਫਾਲੋ ਕਰਨ ਦੇ ਚੱਕਰ ਵਿੱਚ ਮੌਤ ਹੋ ਗਈ ਸੀ ।
ਪੈਕਸਨ GPS ਦੀ ਮਦਦ ਦੇ ਨਾਲ ਇੱਕ ਅਨਜਾਨ ਰਸਤੇ ਜਾ ਰਿਹਾ ਸੀ । ਗੂਗਲ ਮੈਪ ਨੇ ਉਨ੍ਹਾਂ ਨੂੰ ਜਿਸ ਪੁੱਲ ‘ਤੇ ਚੜਾਇਆ ਉਹ ਟੁੱਟਿਆ ਹੋਇਆ ਸੀ । ਜਦੋਂ ਤੱਕ ਪੈਕਸਨ ਕੁਝ ਸਮਝ ਪਾਉਂਦੇ ਉਨ੍ਹਾਂ ਦੀ ਕਾਰ ਪੁੱਲ ਤੋਂ 20 ਫੁੱਟ ਹੇਠਾਂ ਡਿੱਗ ਗਈ ਸੀ ਅਤੇ ਉਨ੍ਹਾਂ ਦੀ ਜਾਨ ਚੱਲੀ ਗਈ । ਪਰਿਵਾਰ ਦਾ ਇਲਜ਼ਾਮ ਹੈ ਕਿ ਸਥਾਨਕ ਲੋਕਾਂ ਨੇ ਪੁੱਲ ਦੇ ਟੁੱਟੇ ਹੋਣ ਬਾਰੇ ਗੂਗਲ ਮੈਪ ਨੂੰ ਜਾਣਕਾਰੀ ਦਿੱਤੀ ਸੀ । ਇਸੇ ਦੇ ਬਾਵਜੂਦ ਕੰਪਨੀ ਨੇ ਨੈਵੀਗੇਸ਼ਨ ਸਿਸਟਮ ਵਿੱਚ ਅਪਲੋਡ ਨਹੀਂ ਕੀਤੀ ਅਤੇ ਹਾਦਸਾ ਹੋ ਗਿਆ ।

ਵੇਕ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਦਾਇਰ ਮੁਕਦਮੇ ਦੇ ਮੁਤਾਬਿਕ 2 ਬੱਚਿਆਂ ਦੇ ਪਿਤਾ ਫਿਲਿਪ ਪੈਕਸਨ ਇੱਕ ਮੈਡੀਕਲ ਕੰਪਨੀ ਵਿੱਚ ਸੇਲਸਮੈਨ ਸੀ । ਪਿਛਲੇ ਸਾਲ 30 ਸਤੰਬਰ ਨੂੰ ਉਹ ਆਪਣੀ ਧੀ ਦੇ ਜਨਮ ਦਿਨ ਪਾਰਟੀ ਮਨਾਉਣ ਦੇ ਲਈ ਘਰ ਪਰਤ ਰਹੇ ਸਨ । ਰਸਤਾ ਅੰਜਾਨ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਗੂਗਲ ਮੈਪ ਦੀ ਮਦਦ ਲਈ । ਨੈਵੀਗੇਸ਼ਨ ਸਿਸਮਟ ਨੇ ਉਨ੍ਹਾਂ ਨੂੰ ਅਜਿਹਾ ਰੂਟ ਦੱਸਿਆ ਜਿੱਥੇ ਪੁੱਲ ਟੁੱਟਿਆ ਹੋਇਆ ਸੀ ਇਹ 9 ਸਾਲ ਪਹਿਲਾਂ ਤੋਂ ਟੁੱਟਿਆ ਹੋਇਆ ਸੀ । ਉਸ ਨੂੰ ਠੀਕ ਨਹੀਂ ਕੀਤਾ ਗਿਆ । ਮੁਕਦਮੇ ਦੇ ਮੁਤਾਬਿਕ ਚਸ਼ਮਦੀਦ ਨੇ ਦੱਸਿਆ ਕਿ ਉਸ ਟੁੱਟੇ ਹੋਏ ਪੁੱਲ ‘ਤੇ ਕੋਈ ਵਾਰਨਿੰਗ ਸਾਈਨ ਨਹੀਂ ਲਗਿਆ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਕਈ ਲੋਕਾਂ ਨੇ ਪੈਕਸਨ ਦੀ ਮੌਤ ਤੋਂ ਪਹਿਲਾਂ ਗੂਗਲ ਮੈਪ ਵਿੱਚ ਰੂਟ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਸੀ । ਇਸ ਕੇਸ ਵਿੱਚ ਸਥਾਨਕ ਸ਼ਖਸ ਦਾ ਈਮੇਲ ਵੀ ਸ਼ਾਮਲ ਹੈ । ਜਿਸ ਨੇ ਕੰਪਨੀ ਨੂੰ ਅਲਰਟ ਕਰਨ ਲਈ ਸਤੰਬਰ 2020 ਵਿੱਚ ਗੂਗਲ ਮੈਪ ਦੇ ਸੁਝਾਅ ਬਾਕਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਸੀ । ਨਵੰਬਰ 2020 ਵਿੱਚ ਗੂਗਲ ਵੱਲੋਂ ਕਨਫਰਮੇਸ਼ਨ ਰਿਪੋਰਟ ਵੀ ਆਈ ਸੀ । ਪਰ ਮੁਕਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ ।

ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਵੀ 3 ਸਾਲ ਪਹਿਲਾਂ Gps Map ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਸੀ । ਇੱਕ ਸ਼ਖਸ ਆਪਣੇ ਪਰਿਵਾਰ ਦੇ ਨਾਲ ਪਿੱਕਨਿਕ ਮਨਾਉਣ ਦੇ ਲਈ ਜਾ ਰਿਹਾ ਸੀ । ਉਹ Google Map ਨੂੰ ਫਾਲੋ ਕਰ ਰਿਹਾ ਸੀ ਇਸ ਗੱਲ ਤੋਂ ਬੇਖ਼ਬਰ ਕਿ ਅੱਖਾਂ ਬੰਦ ਕਰਕੇ ਗੂਗਲ ਮੈਪ ‘ਤੇ ਭਰੋਸਾ ਕਰਨ ਦੀ ਵਜ੍ਹਾ ਕਰਕੇ ਉਸ ਦੀ ਜਾਨ ਵੀ ਜਾ ਸਕਦੀ ਹੈ । ਕਾਰ ਸਵਾਰ ਮੈਪ ਨੂੰ ਫਾਲੋ ਕਰਕੇ ਗੱਡੀ ਚਲਾਉਂਦਾ ਰਿਹਾ ਅਚਾਨਕ ਰੋਡ ਖਤਮ ਹੋਈ ਅਤੇ ਉਹ ਨਹਿਰ ਵਿੱਚ ਡਿੱਗ ਗਿਆ,ਜਿਸ ਦੀ ਵਜ੍ਹਾ ਕਰਕੇ ਉਸ ਦਾ ਸਾਰਾ ਪਰਿਵਾਰ ਖਤਮ ਹੋ ਗਿਆ।

UK ਵਿੱਚ ਮਾਰਚ 2007 ਵਿੱਚ 28 ਸਾਲਾਂ ਔਰਤ ਆਪਣੀ ਮਰਸਡੀਜ਼ ‘ਤੇ ਜਾ ਰਹੀ ਸੀ ਉਹ ਗੱਡੀ ਵਿੱਚ ਲੱਗੇ ਸੈਟਲਾਈਟ ਨੈਵੀਗੇਸ਼ਨ ਨੂੰ ਅੱਖਾ ਬੰਦ ਕਰਕੇ ਫਾਲੋ ਕਰ ਰਹੀ ਸੀ। ਹਾਲਾਂਕਿ ਜਿਸ ਰੂਟ ‘ਤੇ ਔਰਤ ਜਾ ਰਹੀ ਸੀ ਰਸਤੇ ਵਿੱਚ ਸੜਕ ਦੇ ਆਲੇ-ਦੁਆਲੇ ਕਈ ਅਜਿਹੇ ਬੋਰਡ ਸਨ ਜੋ ਉਸ ਨੂੰ ਵਾਰ-ਵਾਰ ਅਗਾਹ ਕਰ ਰਹੇ ਸਨ ਪਰ ਉਹ ਸਭ ਨੂੰ ਨਜ਼ਰ ਅੰਦਾਜ਼ ਕਰਦੀ ਰਹੀ । ਨਤੀਜ਼ਾ ਇਹ ਹੋਇਆ ਕਿ ਉਸ ਦੀ ਕਾਰ ਨਦੀ ਵਿੱਚ ਵੜ ਗਈ ਅਤੇ ਉਸ ਦੀ ਮੌਤ ਹੋ ਗਈ । ਬ੍ਰਿਟੇਨ ਦੇ ਲੀਸੇਸਟਰਸ਼ਾਇਰ ਵਿੱਚ ਰਿਵਰ ਸੈਂਸ ਨੇ ਉਸਦੀ ਕਾਰ ਨੂੰ ਕਈ ਸੌ ਫੁੱਟ ਹੇਠਾਂ ਵੱਲ ਲੈ ਗਈ।

ਅਪ੍ਰੈਲ 2008 ਵਿੱਚ ਵਾਸ਼ਿਗਟਨ ਪਾਰਕ ਦੀ ਇੱਕ ਸਕੂਲ ਬੱਸ ਸਾਫਟ ਬਾਲ ਦੇ ਖਿਡਾਰੀਆਂ ਨੂੰ ਲੈਕੇ ਆ ਰਹੀ ਸੀ । ਡਰਾਈਵਰ GPS MAP ਸਿਸਟਮ ਨੂੰ ਫਾਲੋ ਕਰ ਰਿਹਾ ਸੀ । ਬੱਸ ਦਾ ਉੱਤੇ ਦਾ ਹਿੱਸਾ ਸਿੱਧਾ ਜਾਕੇ ਪੁੱਲ ਨਾਲ ਟਕਰਾਈ ਕਿਉਂਕਿ ਬੱਸ ਦੀ ਉਚਾਈ ਪੁੱਲ ਤੋਂ 12 ਫੁੱਟ ਜ਼ਿਆਦਾ ਸੀ । ਇਹ ਪੁੱਲ ਪੈਦਲ ਜਾਣ ਵਾਲੇ ਯਾਤਰੀਆਂ ਦੇ ਲਈ ਬਣਿਆ ਸੀ । ਇਸ ਦੁਰਘਟਨਾ ਵਿੱਚ ਕਾਫੀ ਬੱਚੇ ਗੰਭੀਰ ਰੂਪ ਵਿੱਚ ਜਖਮੀ ਹੋਏ । ਡਰਾਈਵਰ ਨੇ ਸਾਰੀ ਗਲਤੀ GPS ਤੇ ਪਾ ਦਿੱਤੀ,ਉਸ ਨੇ ਕਿਹਾ ਅਸੀਂ ਸੋਚਿਆ ਨੈਵੀਗੇਟਰ ਵੱਲੋਂ ਦੱਸਿਆ ਰੂਟ ਸੇਫ ਹੈ ਇਸੇ ਲਈ ਉਨ੍ਹਾਂ ਨੇ ਇਹ ਰਸਤਾ ਚੁਣਿਆ ਸੀ। ਇੱਥੇ ਡਰਾਈਵਰ ਦੀ ਗਲਤੀ ਵੀ ਨਜ਼ਰ ਆ ਰਹੀ ਹੈ । ਕਿਉਂਕਿ ਜਿਵੇਂ ਮਾਹਿਰਾ ਮੁਤਾਬਿਕ ਡਰਾਈਵਰ ਨੂੰ ਗੂਗਲ ਮੈਪ ਦੀ ਵਰਤੋਂ ਕਰਦੇ ਸਮੇਂ ਆਪਣੇ ਮੋਡ ਆਫ ਟਰਾਸਪੋਟੇਸ਼ਨ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ । ਯਾਨੀ ਉਹ ਕਿਸ ਗੱਡੀ ‘ਤੇ ਸਵਾਰ ਹੋਕੇ ਯਾਤਰਾ ਕਰ ਰਿਹਾ ਹੈ। ਕਿਉਂਕਿ ਹਰ ਰੂਟ ਹਰ ਗੱਡੀ ਲ਼ਈ ਨਹੀਂ ਬਣਿਆ ਹੁੰਦਾ ਹੈ।

2021 ਵਿੱਚ ਇੰਡੋਨੇਸ਼ੀਆ ਵਿੱਚ 2 ਮੁੰਡਿਆਂ ਦਾ ਵਿਆਹ Google Map ਦੀ ਵਜ੍ਹਾ ਕਰਕੇ ਗਲਤ ਕੁੜੀਆਂ ਨਾਲ ਹੋਣ ਲਗਿਆ ਸੀ। ਸਿਰਫ਼ ਇਨ੍ਹਾਂ ਹੀ ਨਹੀਂ ਪਰਿਵਾਰਾਂ ਨੇ ਗਿਫਟ ਵੀ ਗਲਤ ਮਹਿਮਾਨਾਂ ਨੂੰ ਦੇ ਦਿੱਤੇ ਸਨ। 27 ਸਾਲ ਉਲਫਾ ਜਿਸ ਦਾ ਵਿਆਹ ਹੋਣ ਜਾ ਰਿਹਾ ਸੀ ਉਸ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਜਿਹੜਾ ਲਾੜਾ ਉਨ੍ਹਾਂ ਦੇ ਘਰ ਆਇਆ ਹੈ ਉਹ ਕੋਈ ਹੋਰ ਹੈ,ਕਿਉਂਕਿ ਉਸ ਦਾ ਮੂ੍ੰਹ ਡਕਿਆ ਸੀ । ਪਰ ਜਦੋਂ ਪਤਾ ਚੱਲਿਆ ਤਾਂ ਹੋਸ਼ ਉੱਡ ਗਏ । ਲਾੜੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਅਸੀਂ ਗੂਗਲ ਮੈਪ ਨੂੰ ਫਾਲੋ ਕਰਦੇ ਹੋਏ ਵਿਆਹ ਦੇ ਪੰਡਾਲ ਵਿੱਚ ਪਹੁੰਚੇ ਸੀ। ਫਿਰ ਉਨ੍ਹਾਂ ਨੇ ਇਸ ਦੇ ਲਈ ਕੁੜੀ ਵਾਲਿਆਂ ਤੋਂ ਮੁਆਫੀ ਮੰਗੀ ।

ਆਖਿਰ ਕਿਉਂ ਫੇਲ ਹੁੰਦਾ ਹੈ GPS ?

GPS ਦੇ ਲੋਕੇਟਰ 2 ਤਰਾਂ ਦੇ ਹੁੰਦੇ ਹਨ ਇੱਕ ਫੌਜੀ ਦੂਜੇ ਨਾਗਰਿਕ । ਮਿਲਟਰੀ GPS ਬਹੁਤ ਐਕੂਰੇਟ ਹੁੰਦੇ ਹਨ । ਇਸ ਵਿੱਚ ਲੋਕੇਟਰ ਸਭ ਤੋਂ ਵੱਧ 1 ਮੀਟਰ ਦਾ ਹੁੰਦਾ ਹੈ । ਦੁਸ਼ਮਣ ‘ਤੇ ਹਮਲਾ ਕਰਨ ਵੇਲੇ ਹਥਿਆਰਾਂ ਨੂੰ ਇਸੇ ਤਰਨੀਕ ਦੇ ਜ਼ਰੀਏ ਸੈਂਕੜੇ ਕਿਲੋਮੀਟਰ ਦੀ ਦੂਰ ਤੋਂ ਸੁੱਟਿਆ ਜਾਂਦਾ ਹੈ । ਇਸ ਲਈ ਇਸ ਦੀ ਐਕੂਰੇਸੀ ਚੰਗੀ ਹੁੰਦੀ ਹੈ । ਉਧਰ ਆਮ GPS ਲੋਕੇਟਰ 10-20 ਮੀਟਰ ਦੇ ਅੰਦਰ ਹੁੰਦੇ ਹਨ ਇੱਥੇ ਗਲਤੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ।

GPS ਸਿਸਟਮ ਨੂੰ ਕਈ ਚੀਜ਼ਾ ਪ੍ਰਭਾਵਿਤ ਕਰਦੀਆਂ ਹਨ

GPS ਇੱਕ ਇਲੈਕਟ੍ਰਾਨਿਕ ਯੰਤਰ ਹੈ ਅਤੇ ਇਸ ‘ਤੇ ਵੀ ਮੌਸਮ ਦਾ ਅਸਰ ਵਿਖਾਈ ਦਿੰਦਾ ਹੈ । ਮੌਸਮ ਖਰਾਬ ਹੋਣ ਦੇ ਹਾਲਾਤਾਂ ਵਿੱਚ ਕਈ ਵਾਰ GPS ਸਿਸਟ ਸਹੀ ਕੰਮ ਨਹੀਂ ਕਰਦਾ ਹੈ। ਇਸ ਤੋਂ ਇਲਾਵਾ GPS ਸਿਸਟਮ ਸਥਾਨ ‘ਤੇ ਵੀ ਨਿਰਭਰ ਕਰਦਾ ਹੈ,ਜਿਵੇਂ ਮੈਦਾਨੀ ਜਾਂ ਫਿਰ ਪਹਾੜੀ ਇਲਾਕੇ ਵਿੱਚ ਇਸ ਦੇ ਕੰਮ ਕਰਨ ਦਾ ਤਰੀਕਾ ਵੱਖ-ਵੱਖ ਹੈ । ਪਹਾੜਾਂ ਵਿੱਚ ਇਸ ਦੀ ਵਰਤੋਂ ਕਰਦੇ ਸਮੇਂ ਖਾਸ ਸਾਵਧਾਨੀ ਵਰਤਨੀ ਚਾਹੀਦਾ ਹੈ,ਕਿਉਂਕਿ ਸਿਗਨਲ ਦੀ ਪਰੇਸ਼ਾਨੀ ਅਤੇ ਹੋਰ ਕਈ ਵਜ੍ਹਾ ਕਰਕੇ ਇਹ ਤੁਹਾਨੂੰ ਰਸਤੇ ਤੋਂ ਭਟਕਾ ਵੀ ਸਕਦਾ ਹੈ । ਇਸ ਦੀ ਐਕੋਰੇਸੀ ਮੈਦਾਨੀ ਇਲਾਕਿਆਂ ਵਿੱਚ ਪਹਾੜੀ ਤੋਂ ਕਾਫੀ ਚੰਗੀ ਹੈ ।

GPS ‘ਤੇ ਮੋਡ ਆਫ ਟਰਾਂਸਪੋਰਟ ਜ਼ਰੂਰ ਪਾਓ

GPS ਦੀ ਵਰਤੋਂ ਕਰਦੇ ਸਮੇਂ ਤੁਸੀਂ ਜਿਸ ਥਾਂ ‘ਤੇ ਜਾਣਾ ਹੈ ਉਸ ਥਾਂ ਦਾ ਪਤਾ ਤਾਂ ਫੀਡ ਕਰਦੇ ਹੋ ਪਰ ਜਿਸ ਮੋਡ ਉੱਤੇ ਯਾਨੀ ਤੁਸੀਂ ਕਾਰ ‘ਤੇ ਜਾ ਰਹੇ ਹੋ ਬਾਈਕ ਜਾਂ ਫਿਰ ਬੱਸ ‘ਤੇ ਜਾ ਰਹੇ ਹੋ ਇਹ ਨਹੀਂ ਫੀਡ ਕਰਦੇ ਹੋ,ਜਿਸ ਦੀ ਵਜ੍ਹਾ ਕਰਕੇ GPS ਡੀਫਾਲਟ ਸੈਟਿੰਗ ਮੁਤਾਬਿਕ ਛੋਟਾ ਰਸਤਾ ਦਾ ਦੱਸ ਦਾ ਹੈ ਪਰ ਇਹ ਨਹੀਂ ਦੱਸ ਪਾਉਂਦਾ ਕਿ ਤੁਹਾਡੀ ਗੱਡੀ ਲ਼ਈ ਇਹ ਰੂਟ ਫਿਟ ਹੈ ਜਾਂ ਨਹੀਂ । ਇਸੇ ਲਈ ਅਕਸਰ ਤੁਹਾਡੀ ਗੱਡੀ ਕਿਸੇ ਛੋਟੀ ਗਲੀ ਵਿੱਚ ਜਾਕੇ ਫਸ ਜਾਂਦੇ ਹੋ ਜਿੱਥੋ ਤੁਹਾਡਾ ਨਿਕਲਣਾ ਮੁਸ਼ਕਿਲ ਹੁੰਦਾ ਹੈ । ਹਾਲਾਂਕਿ ਰੂਟ ਠੀਕ ਹੁੰਦੀ ਹੈ ਪਰ ਕਿਉਂਕਿ ਤੁਸੀਂ ਮੋਡ ਆਫ ਟਰਾਂਸਪੋਰਟ ਸਹੀ ਭਰਿਆ ਹੁੰਦਾ ਤੁਹਾਨੂੰ ਮੁਸ਼ਿਕਲ ਆਉਂਦੀ ਹੈ । ਇਸੇ ਲਈ ਜਦੋਂ ਵੀ ਤੁਸੀਂ GOOGLE MAP ‘ਤੇ ਰੂਟ ਪਾਓ ਇਹ ਵੀ ਦੱਸੋਂ ਤੁਸੀਂ ਕਿਹੜੀ ਗੱਡੀ ਦੇ ਜ਼ਰੀਏ ਜਾ ਰਹੇ ਹੋ।

ਹੁਣ ਤੱਕ ਨੈਵੀਗੇਟਰ ਦੀਆਂ ਸਾਰੀਆਂ ਘਟਨਾਵਾਂ ਅਤੇ ਤਕਨੀਕਾਂ ਨੂੰ ਸਮਝਣ ਤੋਂ ਬਾਅਦ ਅਸੀਂ ਇਸ ਨਤੀਜੇ ‘ਤੇ ਜ਼ਰੂਰ ਪਹੁੰਚ ਗਏ ਹੋਵਾਗੇ ਕਿ Google Map ਨੂੰ ਅੱਖਾਂ ਬੰਦ ਕਰਕੇ ਫਾਲੋ ਕਰਨ ਦਾ ਨਤੀਜਾ ਕਿੰਨਾਂ ਖਤਰਨਾਕ ਹੋ ਸਕਦਾ ਹੈ । ਹੋ ਸਕਦਾ ਹੈ ਕਿ Google map ਨੂੰ ਫਾਲੋ ਕਰਨ ਦੇ ਨਾਲ ਤੁਹਾਡੇ ਨਾਲ ਵੀ ਅਜਿਹੇ ਹਾਦਸੇ ਹੁੰਦੇ-ਹੁੰਦੇ ਰਹਿ ਗਿਆ ਹੋਵੇ ਜਾਂ ਇਹ ਵੀ ਹੋ ਸਕਦਾ ਹੈ ਕਿ google map ਤੁਹਾਡੇ ਲਈ ਕਾਫੀ਼ ਕਾਰਗਰ ਸਾਬਿਤ ਹੋਇਆ ਹੋਵੇ । ਪਰ ਇਨ੍ਹਾਂ ਘਟਨਾਵਾਂ ਨਾਲ ਇੱਕ ਚੀਜ਼ ਸਮਝਣੀ ਜ਼ਰੂਰੀ ਹੈ ਕਿ ਤੁਸੀਂ ਤਕਨੀਕ ਦੀ ਵਰਤੋਂ ਆਪਣੀ ਸਹੂਲਤ ਦੇ ਲਈ ਕਰੋ ਪਰ ਦਿਮਾਗ ਨੂੰ ਨਜ਼ਰ ਅੰਦਾਜ਼ ਨਾ ਕਰੋ ਕਿਉਂਕਿ ਮਸ਼ੀਨ ਨੂੰ ਤਿਆਰ ਦਿਮਾਗ ਨੇ ਹੀ ਕੀਤਾ ਹੈ ।

Exit mobile version