The Khalas Tv Blog Punjab ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ…
Punjab

ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਅੱਜ ਤੋਂ ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਣਗੀਆਂ ਹਵਾਈ ਉਡਾਣਾਂ…

Good news for Punjabis, air flights from Bathinda to Delhi will start from today...

ਪੰਜਾਬ ਦੇ ਬਠਿੰਡਾ ਤੋਂ ਦਿੱਲੀ ਲਈ ਹਵਾਈ ਉਡਾਣਾਂ ਅੱਜ ਯਾਨੀ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ। ਅਜਾਇੰਸ ਏਅਰ ਅੱਜ ਤੋਂ ਹਫ਼ਤੇ ਵਿੱਚ ਤਿੰਨ ਦਿਨ ਉੱਡੇਗੀ। ਕੁੱਝ ਦੇਰ ‘ਚ ਹੀ ਦਿੱਲੀ ‘ਤੋਂ ਫਲਾਈਟ ਬਠਿੰਡਾ ਪਹੁੰਚੇਗੀ। ਇਸ ਬਾਰੇ ਮੁੱਖ ਮੰਤਰੀ ਮਾਨ ਨੇ ਖ਼ੁਦ ਟਵੀਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫਲਾਈਟ ਦਾ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਅਤੇ ਮਾਲਵੇ ਦਾ ਖੇਤਰ ਸਿੱਧਾ ਦਿੱਲੀ ਨਾਲ ਜੁੜੇਗਾ।

ਟਵੀਟ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਤੇ ਮਾਲਵਾ ਖੇਤਰ ਦੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ। ਮਾਨ ਨੇ ਕਿਹਾ ਕਿ ਅੱਜ ਤੋਂ ਬਠਿੰਡਾ ਤੋਂ ਦਿੱਲੀ ਲਈ ਫਲਾਈਟ ਸ਼ੁਰੂ ਹੋ ਰਹੀ ਹੈ, ਜਿਸ ਦਾ ਲੋਕਾਂ ਨੂੰ ਬਹੁਤ ਫ਼ਾਇਦਾ ਹੋਵੇਗਾ ਤੇ ਮਾਲਵੇ ਦਾ ਖੇਤਰ ਸਿੱਧਾ ਦਿੱਲੀ ਨਾਲ ਜੁੜੇਗਾ। ਉਨ੍ਹਾਂ ਨੇ ਕਿਹਾ ਕਿ ਜਿਸ ਨਾਲ ਮਾਲਵੇ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਦੇ ਹੋਰ ਰਸਤੇ ਖੁੱਲ੍ਹਣਗੇ। ਕੰਪਨੀ ਨੇ ਇਸ ਫਲਾਈਟ ਦਾ ਸ਼ੁਰੂਆਤੀ ਕਿਰਾਇਆ ਮਹਿਜ਼ 1999 ਰੁਪਏ ਰੱਖਿਆ ਹੈ। ਆਉਣ ਵਾਲੇ ਦਿਨਾਂ ‘ਚ ਪੰਜਾਬ ਦੇ ਹੋਰ ਵੀ ਹਵਾਈ ਅੱਡਿਆਂ ਤੋਂ ਉਡਾਣਾਂ ਸ਼ੁਰੂ ਹੋਣਗੀਆਂ। ਰੰਗਲੇ ਪੰਜਾਬ ਵੱਲ ਵਧ ਰਹੀ ਸਾਡੀ ਸਰਕਾਰ ਦੇ ਚੁੱਕੇ ਕਦਮ ਲਗਾਤਾਰ ਕਾਮਯਾਬ ਹੋ ਰਹੇ ਹਨ।

9 ਅਕਤੂਬਰ ਤੋਂ ਬਠਿੰਡਾ ਤੋਂ ਦਿੱਲੀ ਵੱਲ ਉਡਾਣਾਂ ਪਹਿਲੀ ਉਡਾਣ ਭਰਨਗੀਆਂ। ਇਹ ਉਡਾਣ ਬਠਿੰਡਾ ਹਵਾਈ ਅੱਡੇ ਤੋਂ ਰਵਾਨਾ ਹੋਵੇਗੀ। ਇਹ ਫਲਾਈਟ ਦੁਪਹਿਰ 1:25 ‘ਤੇ ਦਿੱਲੀ ਤੋਂ ਬਠਿੰਡਾ ਲਈ ਰਵਾਨਾ ਹੋਵੇਗੀ, ਜੋ ਦੁਪਹਿਰ 2:40 ਵਜੇ ਬਠਿੰਡਾ ਪਹੁੰਚੇਗੀ। ਇਸ ਤੋਂ ਬਾਅਦ ਦੀ ਫਲਾਈਟ ਦੁਪਹਿਰ 3 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਇੱਕ ਘੰਟਾ 10 ਮਿੰਟ ਦਾ ਸਫ਼ਰ ਤੈਅ ਕਰਨ ਤੋਂ ਬਾਅਦ 4:10 ਵਜੇ ਦਿੱਲੀ ਪਹੁੰਚੇਗੀ।

ਦੱਸਣਯੋਗ ਹੈ ਕਿ ਅਲਾਇੰਸ ਏਅਰ ਵੱਲੋਂ ਬਠਿੰਡਾ ਤੋਂ ਦਿੱਲੀ ਦੇ ਲਈ ਉਡਾਣ ਚਲਾਈ ਜਾ ਰਹੀ ਹੈ। ਜਿਸ ‘ਚ ਕੰਪਨੀ ਵੱਲੋਂ 72 ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਸ਼ੁਰੂਆਤੀ ਕਿਰਾਇਆ 2 ਹਜ਼ਾਰ ਰੁਪਏ ਦੇ ਕਰੀਬ ਹੋਵੇਗਾ। ਇਸ ਤੋਂ ਬਾਅਦ ਸੀਟਾਂ ਦੇ ਘਟਣ ਵਧਣ ਨਾਲ ਕਿਰਾਏ ‘ਚ ਤਬਦੀਲੀ ਆਵੇਗੀ।

Exit mobile version