The Khalas Tv Blog India ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਲਈ ਖੁਸ਼ਖਬਰੀ, ਇਸ ਦੇਸ਼ ‘ਚ ਪੂਰੀ ਹੋਵੇਗੀ ਪੜ੍ਹਾਈ
India International

ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਲਈ ਖੁਸ਼ਖਬਰੀ, ਇਸ ਦੇਸ਼ ‘ਚ ਪੂਰੀ ਹੋਵੇਗੀ ਪੜ੍ਹਾਈ

good-news-for-medical-students-returned-from-ukraine-studies-will-be-completed-in-uzbekistan

ਯੂਕਰੇਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਲਈ ਖੁਸ਼ਖਬਰੀ, ਇਸ ਦੇਸ਼ 'ਚ ਪੂਰੀ ਹੋਵੇਗੀ ਪੜ੍ਹਾਈ

ਹੈਦਰਾਬਾਦ : ਰੂਸ ਅਤੇ ਯੂਕਰੇਨ ਦੀ ਜੰਗ ਦੀ ਪੀੜਾ ਹੰਢਾ ਰਹੇ ਮੈਡੀਕਲ ਵਿਦਿਆਰਥੀਆਂ(Ukraine-returned medical students) ਲਈ ਵੱਡੀ ਖੁਸ਼ਖ਼ਬਰੀ ਆਈ ਹੈ। ਯੂਕਰੇਨ ਤੋਂ ਭਾਰਤ ਪਰਤੇ ਕਰੀਬ 2000 ਮੈਡੀਕਲ ਵਿਦਿਆਰਥੀਆਂ(Indian medical collage) ਨੂੰ ਉਮੀਦ ਦੀ ਕਿਰਨ ਮਿਲੀ ਹੈ। ਜੀ ਹਾਂ ਉਜ਼ਬੇਕਿਸਤਾਨ ਤੋਂ ਜੰਗ ਪ੍ਰਭਾਵਿਤ ਇਨ੍ਹਾਂ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕੇ ਦਿੱਤਾ ਹੈ। ਰਹਿੰਦੀ ਪੜ੍ਹਾਈ ਪੂਰੀ ਕਰਨ ਲਈ ਉਜ਼ਬੇਕਿਸਤਾਨ ਦੀਆਂ ਯੂਨੀਵਰਸਿਟੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਭਾਰਤ ਵਿੱਚ ਉਜ਼ਬੇਕਿਸਤਾਨ ਦੇ ਰਾਜਦੂਤ ਦਿਲਸ਼ੋਦ ਅਖਾਤੋਵ ਨੇ ਵੀਰਵਾਰ ਨੂੰ ਹੈਦਰਾਬਾਦ ਵਿੱਚ ਇੱਕ ਸਮਾਗਮ ਦੌਰਾਨ ਇਹ ਗੱਲ ਕਹੀ। ਉਨ੍ਹਾਂ ਇਸ ਮੌਕੇ ਕੁਝ ਵਿਦਿਆਰਥੀਆਂ ਨੂੰ ‘ਆਰਜ਼ੀ ਦਾਖਲਾ ਕਾਰਡ’ ਵੀ ਭੇਟ ਕੀਤੇ। ਅਖਾਤੋਵ ਨੇ ਕਿਹਾ ਕਿ ਸਾਨੂੰ ਯੂਕਰੇਨ ਵਿੱਚ ਪੜ੍ਹ ਰਹੇ ਕੁਝ ਭਾਰਤੀ ਵਿਦਿਆਰਥੀਆਂ ਨੂੰ ਉਜ਼ਬੇਕਿਸਤਾਨ ਦੀਆਂ ਸੰਸਥਾਵਾਂ ਵਿੱਚ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਲਈ ਭਾਰਤੀ ਭਾਈਵਾਲਾਂ ਤੋਂ ਕੁਝ ਬੇਨਤੀਆਂ ਅਤੇ ਪ੍ਰਸਤਾਵ ਪ੍ਰਾਪਤ ਹੋਏ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਉਜ਼ਬੇਕਿਸਤਾਨ ਦਾ ਉਦੇਸ਼ ਇੱਕ ਪ੍ਰਮੁੱਖ ਅੰਤਰਰਾਸ਼ਟਰੀ ਸਿੱਖਿਆ ਹੱਬ ਵਜੋਂ ਉਭਰਨਾ ਹੈ। ਦੂਜੇ ਪਾਸੇ ਦੋਹਾਂ ਦੇਸ਼ਾਂ ਵਿਚਾਲੇ ਅਜੇ ਤੱਕ ਸ਼ਾਂਤੀ ਨਹੀਂ ਹੈ। ਦੋਹਾਂ ਦੇਸ਼ਾਂ ਵਿਚਾਲੇ ਇਕ ਵਾਰ ਫਿਰ ਤਣਾਅ ਪੈਦਾ ਹੋ ਗਿਆ ਹੈ। ਰੂਸ ਵੱਲੋਂ ਯੂਕਰੇਨ ‘ਤੇ ਪ੍ਰਮਾਣੂ ਹਮਲਾ ਕਰਨ ਲਈ ਵੀ ਹਾਲਾਤ ਬਣਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਰੂਸ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਤੋਂ ਪਰਤਣ ਵਾਲੇ ਹਜ਼ਾਰਾਂ ਭਾਰਤੀ ਮੈਡੀਕਲ ਵਿਦਿਆਰਥੀਆਂ ਦੀਆਂ ਉਮੀਦਾਂ ਨੂੰ ਕੇਂਦਰ ਸਰਕਾਰ ਨੇ ਕਰਾਰਾ ਝਟਕਾ ਦਿੱਤਾ ਸੀ। ਸਰਕਾਰ ਨੇ ਸੁਪਰੀਮ ਕੋਰਟ(Supreme Court) ਨੂੰ ਸੂਚਿਤ ਕੀਤਾ ਕਿ ਕਾਨੂੰਨ ਦੇ ਉਪਬੰਧਾਂ ਦੀ ਅਣਹੋਂਦ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤੀ ਮੈਡੀਕਲ ਕਾਲਜਾਂ ਵਿੱਚ ਨਹੀਂ ਰੱਖਿਆ ਜਾ ਸਕਦਾ।

ਕੇਂਦਰ ਸਰਕਾਰ ਨੇ ਇੱਕ ਹਲਫ਼ਨਾਮੇ ਵਿੱਚ ਕਿਹਾ ਕਿ ਅੱਜ ਤੱਕ, ਕਿਸੇ ਵੀ ਭਾਰਤੀ ਮੈਡੀਕਲ ਸੰਸਥਾ/ਯੂਨੀਵਰਸਿਟੀ ਵਿੱਚ ਇੱਕ ਵੀ ਵਿਦੇਸ਼ੀ ਮੈਡੀਕਲ ਵਿਦਿਆਰਥੀ ਨੂੰ ਦਾਖਲਾ ਦੇਣ ਲਈ ਨੈਸ਼ਨਲ ਕਮਿਸ਼ਨ ਫਾਰ ਮੈਡੀਕਲ ਸਾਇੰਸਿਜ਼ ਨੇ ਕੋਈ ਇਜਾਜ਼ਤ ਨਹੀਂ ਦਿੱਤੀ ਹੈ।
ਇਸ ਦੇ ਨਾਲ ਹੀ ਰੂਸ ਵੱਲੋਂ ਯੂਕਰੇਨ ‘ਤੇ ਪ੍ਰਮਾਣੂ ਹਮਲੇ ਦੀ ਧਮਕੀ ਅਤੇ ਚਿਤਾਵਨੀ ਦੇ ਵਿਚਕਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀ ਵੀਰਵਾਰ ਨੂੰ ਇਕ ਇੰਟਰਵਿਊ ਦੌਰਾਨ ਸਪੱਸ਼ਟ ਕਿਹਾ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ‘ਤੇ ਪ੍ਰਮਾਣੂ ਹਮਲਾ ਕਰਦੇ ਹਨ ਤਾਂ ਫਰਾਂਸ ਰੂਸ ਦੇ ਖਿਲਾਫ ਹੋਵੇਗਾ। ਪਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰੇਗਾ। ਫਰਾਂਸ 2 ਨੂੰ ਦਿੱਤੇ ਇੰਟਰਵਿਊ ‘ਚ ਮੈਕਰੋਨ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਪੁਤਿਨ ਨੇ ਯੂਕਰੇਨ ਯੁੱਧ ‘ਚ ਪ੍ਰਮਾਣੂ ਹਮਲੇ ਦੇ ਵਿਕਲਪ ਦੀ ਗੱਲ ਕੀਤੀ ਹੈ।

ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਨੂੰ ਵੱਡਾ ਝਟਕਾ, ਭਾਰਤ ਵਿੱਚ ਦਾਖਲਾ ਨਹੀਂ ਦੇ ਸਕਦੇ: ਸਰਕਾਰ ਨੇ SC ਨੂੰ ਦੱਸਿਆ

ਪੁਤਿਨ ਨੇ ਕਿਹਾ ਕਿ ਜਦੋਂ ਸਾਡੇ ਦੇਸ਼ ਦੀ ਖੇਤਰੀ ਅਖੰਡਤਾ ਨੂੰ ਖਤਰਾ ਹੋਵੇਗਾ, ਅਸੀਂ ਰੂਸ ਅਤੇ ਆਪਣੇ ਲੋਕਾਂ ਦੀ ਰੱਖਿਆ ਲਈ ਸਾਡੇ ਕੋਲ ਉਪਲਬਧ ਸਾਰੇ ਸਾਧਨਾਂ ਦੀ ਵਰਤੋਂ ਕਰਾਂਗੇ – ਇਹ ਕੋਈ ਧੋਖਾ ਨਹੀਂ ਹੈ। ਅਜਿਹੇ ਹਾਲਾਤਾਂ ਵਿਚ ਮੌਜੂਦਾ ਸਮੇਂ ਵਿਚ ਜੰਗ ਦੇ ਖਤਮ ਹੋਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ।

Exit mobile version