ਬਿਊਰੋ ਰਿਪੋਰਟ (28 ਅਗਸਤ): ਸੋਨੇ-ਚਾਂਦੀ ਦੇ ਭਾਵ ਅੱਜ ਆਪਣੇ ਆਲਟਾਈਮ ਹਾਈ ’ਤੇ ਪਹੁੰਚ ਗਏ ਹਨ। ਇੰਡੀਆ ਬੁਲੀਅਨ ਐਂਡ ਜੁਏਲਰਜ਼ ਐਸੋਸੀਏਸ਼ਨ (IBJA) ਅਨੁਸਾਰ ਸੋਨਾ 622 ਰੁਪਏ ਚੜ੍ਹ ਕੇ 10 ਗ੍ਰਾਮ ਲਈ ₹1,01,506 ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸੋਨਾ ₹1,00,884 ’ਤੇ ਸੀ। ਦੂਜੇ ਪਾਸੇ, ਚਾਂਦੀ ਦਾ ਭਾਵ ਵੀ 1,240 ਰੁਪਏ ਵੱਧ ਕੇ ₹1,17,110 ਪ੍ਰਤੀ ਕਿਲੋ ਹੋ ਗਿਆ ਹੈ।
ਇਸ ਸਾਲ ਹੁਣ ਤੱਕ ₹25,344 ਮਹਿੰਗਾ ਹੋਇਆ ਸੋਨਾ
1 ਜਨਵਰੀ ਤੋਂ ਹੁਣ ਤੱਕ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ ₹76,162 ਤੋਂ ਵੱਧ ਕੇ ₹25,344 ਚੜ੍ਹ ਕੇ ₹1,01,506 ਹੋ ਗਈ ਹੈ। ਇਸੇ ਤਰ੍ਹਾਂ, ਚਾਂਦੀ ਦਾ ਰੇਟ ਵੀ ₹86,017 ਪ੍ਰਤੀ ਕਿਲੋ ਤੋਂ ₹31,093 ਵੱਧ ਕੇ ₹1,17,110 ’ਤੇ ਪਹੁੰਚ ਗਿਆ ਹੈ। ਪਿਛਲੇ ਸਾਲ (2024) ਵਿੱਚ ਸੋਨਾ ₹12,810 ਮਹਿੰਗਾ ਹੋਇਆ ਸੀ।
ਇਸ ਸਾਲ ਸੋਨਾ ₹1,04,000 ਤੱਕ ਜਾਣ ਦੀ ਸੰਭਾਵਨਾ
ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਨੇ ਕਿਹਾ ਕਿ ਅਮਰੀਕਾ ਦੇ ਟੈਰਿਫ ਕਾਰਨ ਜਿਓਪਾਲੀਟਿਕਲ ਤਣਾਅ ਬਣਿਆ ਹੋਇਆ ਹੈ। ਇਸ ਨਾਲ ਸੋਨੇ ਨੂੰ ਸਹਾਰਾ ਮਿਲ ਰਿਹਾ ਹੈ ਅਤੇ ਇਸਦੀ ਮੰਗ ਵੀ ਵਧ ਰਹੀ ਹੈ। ਅਜੇਹੇ ਹਾਲਾਤਾਂ ਵਿੱਚ ਇਸ ਸਾਲ ਸੋਨਾ 10 ਗ੍ਰਾਮ ਲਈ ₹1,04,000 ਤੱਕ ਜਾ ਸਕਦਾ ਹੈ, ਜਦਕਿ ਚਾਂਦੀ ਦੇ ਰੇਟ ₹1,30,000 ਪ੍ਰਤੀ ਕਿਲੋ ਤੱਕ ਪਹੁੰਚ ਸਕਦੇ ਹਨ।