The Khalas Tv Blog India ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡਾ ਉਛਾਲ! ਸੋਨਾ ਪਹਿਲੀ ਵਾਰ ₹76,000 ਪਾਰ
India Lifestyle

ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਵੱਡਾ ਉਛਾਲ! ਸੋਨਾ ਪਹਿਲੀ ਵਾਰ ₹76,000 ਪਾਰ

ਬਿਉਰੋ ਰਿਪੋਰਟ: ਦੁਨੀਆ ਭਰ ’ਚ ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ ’ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਜਿਵੇਂ-ਜਿਵੇਂ ਦੇਸ਼ ’ਚ ਤਿਉਹਾਰਾਂ ਅਤੇ ਵਿਆਹਾਂ ਦਾ ਸੀਜ਼ਨ ਨੇੜੇ ਆ ਰਿਹਾ ਹੈ, ਸੋਨੇ ਦੀਆਂ ਕੀਮਤਾਂ (Gold Price Hike) ਅੱਜ ਯਾਨੀ ਬੁੱਧਵਾਰ ਯਾਨੀ 25 ਸਤੰਬਰ ਨੂੰ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚ ਗਈਆਂ ਹਨ। ਭਾਰਤ ’ਚ ਪਹਿਲੀ ਵਾਰ ਸੋਨੇ ਦੀ ਕੀਮਤ 76,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ। ਇਹ ਵਾਧਾ ਦਿੱਲੀ, ਜੈਪੁਰ, ਲਖਨਊ ਅਤੇ ਚੰਡੀਗੜ੍ਹ ਵਰਗੇ ਵੱਡੇ ਸ਼ਹਿਰਾਂ ਵਿੱਚ ਦੇਖਿਆ ਗਿਆ ਹੈ।

MCX ’ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ

ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ ’ਚ 10 ਗ੍ਰਾਮ ਸੋਨਾ 0.20 ਫੀਸਦੀ ਵਧ ਕੇ 75,150 ਰੁਪਏ ’ਤੇ ਪਹੁੰਚ ਗਿਆ। MCX ’ਤੇ ਸੋਨਾ ਪਹਿਲੀ ਵਾਰ 75,000 ਰੁਪਏ ਦਾ ਅੰਕੜਾ ਪਾਰ ਕਰ ਗਿਆ ਹੈ। ਇਕੱਲੇ ਸਤੰਬਰ ਮਹੀਨੇ ’ਚ ਹੀ ਸੋਨੇ ਦੀਆਂ ਕੀਮਤਾਂ ‘ਚ 4.74 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ 0.18% ਘੱਟ ਕੇ 92,230 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ।

ਕਿਉਂ ਮਹਿੰਗਾ ਹੋ ਰਿਹਾ ਹੈ ਸੋਨਾ?

ਮਾਹਰਾਂ ਮੁਤਾਬਕ ਸੋਨੇ ਦੀ ਕੀਮਤ ਵਧਣ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ’ਚ ਵਿਸ਼ਵ ਆਰਥਿਕ ਸਥਿਤੀ, ਅਮਰੀਕੀ ਫੇਡ ਦੁਆਰਾ ਵਿਆਜ ਦਰਾਂ ’ਚ ਕਟੌਤੀ ਅਤੇ ਦੁਨੀਆ ਭਰ ’ਚ ਤਣਾਅਪੂਰਨ ਸਥਿਤੀ ਸ਼ਾਮਲ ਹੈ।

ਕੀ ਸੋਨਾ ਹੋਰ ਮਹਿੰਗਾ ਹੋ ਜਾਵੇਗਾ?

ਸੋਨੇ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਇਹ ਹੋਰ ਮਹਿੰਗਾ ਹੋ ਜਾਵੇਗਾ? ਮਾਹਿਰਾਂ ਦਾ ਮੰਨਣਾ ਹੈ ਕਿ ਸਾਲ ਦੇ ਅੰਤ ਤੱਕ MCX ’ਤੇ ਸੋਨਾ 79,000 ਰੁਪਏ ਤੋਂ 80,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੱਕ ਪਹੁੰਚ ਸਕਦਾ ਹੈ।

Exit mobile version