The Khalas Tv Blog India ਸੋਨੇ ਤੇ ਚਾਂਦੀ ਦੇ ਭਾਅ ਵਿੱਚ ਵੱਡੀ ਗਿਰਾਵਟ!
India Lifestyle

ਸੋਨੇ ਤੇ ਚਾਂਦੀ ਦੇ ਭਾਅ ਵਿੱਚ ਵੱਡੀ ਗਿਰਾਵਟ!

gold rate all time high

ਬਿਉਰੋ ਰਿਪੋਰਟ – ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਨੇ ਅਤੇ ਚਾਂਦੀ (GOLD AND SILVER) ਵਿੱਚ ਵੱਡੀ ਗਿਰਾਵਟ ਦਰਜ ਕੀਤ ਗਈ ਹੈ। 10 ਗਰਾਮ 24 ਕੈਰੇਟ ਸੋਨੇ ਦੀ ਕੀਮਤ 739 ਰੁਪਏ ਹੇਠਾਂ ਆਈ ਹੈ ਜਿਸ ਤੋਂ ਬਾਅਦ ਸੋਨਾ 71,192 ਰੁਪਏ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸੋਨਾ 71,931 ਰੁਪਏ ਪ੍ਰਤੀ 10 ਗਰਾਮ ਸੀ।

ਉੱਧਰ ਚਾਂਦੀ 2,456 ਰੁਪਏ ਡਿੱਗ ਕੇ 80,882 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ 83,338 ਰੁਪਏ ਕਿਲੋ ਸੀ। ਇਸ ਸਾਲ ਸੋਨਾ ਮਈ ਵਿੱਚ 74,222 ਪ੍ਰਤੀ 10 ਗਰਾਮ ਆਲ ਟਾਈਮ ਹਾਈ ਪਹੁੰਚ ਗਿਆ ਸੀ। ਚਾਂਦੀ 29 ਮਈ ਨੂੰ ਆਪਣੇ ਆਲ ਟਾਈਮ ਹਾਈ 94,280 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ।

ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ 7,840 ਰੁਪਏ ਦਾ ਵਾਧਾ ਹੋਇਆ ਹੈ। 1 ਜਨਵਰੀ ਨੂੰ ਸੋਨਾ 63,352 ਰੁਪਏ ਸੀ ਜੋ ਹੁਣ 71,192 ਰੁਪਏ ਪ੍ਰਤੀ 10 ਗਰਾਮ ਪਹੁੰਚ ਗਿਆ। ਉੱਧਰ ਇੱਕ ਕਿੱਲੋ ਚਾਂਦੀ ਦੀ ਕੀਮਤ 73,395 ਰੁਪਏ ਤੋਂ ਵਧ ਕੇ 80,882 ਰੁਪਏ ਤੱਕ ਪਹੁੰਚ ਗਈ ਹੈ।

Exit mobile version