The Khalas Tv Blog India ਸੋਨਾ ਮੁੜ 70 ਹਜ਼ਾਰ ਨੂੰ ਤੋਲਾ,ਕਿਵੇਂ ਤੇ ਕਦੋਂ ਹੋਵੇਗਾ
India International Khaas Lekh Khalas Tv Special

ਸੋਨਾ ਮੁੜ 70 ਹਜ਼ਾਰ ਨੂੰ ਤੋਲਾ,ਕਿਵੇਂ ਤੇ ਕਦੋਂ ਹੋਵੇਗਾ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ ਗਿਰਾਵਟ ਨੇ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਗਿਰਾਵਟ ਬਹੁਤ ਹੱਦ ਤੱਕ 30 ਜਨਵਰੀ 2026 ਨੂੰ ‘ਦ ਖਾਲਸ ਟੀਵੀ’ ਵੱਲੋਂ ਜਾਰੀ ਰਿਪੋਰਟ ਨਾਲ ਮੇਲ ਖਾਂਦੀ ਹੈ, ਜਿਸ ਵਿੱਚ ਸੋਨੇ ਅਤੇ ਚਾਂਦੀ ਦੇ ਡਿੱਗਣ ਦੇ ਕਾਰਨਾਂ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ। ਉਸ ਰਿਪੋਰਟ ਮੁਤਾਬਕ 45 ਸਾਲਾਂ ਵਿੱਚ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ ਸੀ, ਜਿੱਥੇ ਸੋਨਾ 20 ਹਜ਼ਾਰ ਅਤੇ ਚਾਂਦੀ 1 ਲੱਖ ਤੱਕ ਡਿੱਗੀ ਸੀ।

ਇਸ ਸਮੇਂ ਸੋਨੇ ਦੀ ਕੀਮਤ ਪ੍ਰਤੀ 10 ਗਰਾਮ ਲਗਭਗ 1.57 ਲੱਖ ਤੋਂ 1.58 ਲੱਖ ਰੁਪਏ ਦੇ ਆਸ-ਪਾਸ ਹੈ (24 ਕੈਰੇਟ ਲਈ), ਜੋ ਪੀਕ ਤੋਂ ਕਾਫੀ ਘੱਟ ਹੈ। ਚਾਂਦੀ ਪ੍ਰਤੀ ਕਿਲੋ 2.70 ਲੱਖ ਤੋਂ 2.75 ਲੱਖ ਰੁਪਏ ਦੇ ਵਿਚਕਾਰ ਚੱਲ ਰਹੀ ਹੈ, ਜੋ ਪਹਿਲਾਂ ਦੇ ਉੱਚੇ ਪੱਧਰ ਤੋਂ ਮਹੱਤਵਪੂਰਨ ਘਟੀ ਹੈ। ਬਾਜ਼ਾਰ ਵਿੱਚ ਤੇਜ਼ ਗਿਰਾਵਟ ਦੇਖੀ ਜਾ ਰਹੀ ਹੈ – ਚਾਂਦੀ 2 ਦਿਨਾਂ ਵਿੱਚ 24 ਹਜ਼ਾਰ ਅਤੇ ਸੋਨਾ 10 ਦਿਨਾਂ ਵਿੱਚ 25 ਹਜ਼ਾਰ ਰੁਪਏ ਡਿੱਗ ਚੁੱਕਾ ਹੈ। ਕੌਮਾਂਤਰੀ ਬਾਜ਼ਾਰ COMEX ‘ਤੇ ਚਾਂਦੀ 11% ਅਤੇ ਸੋਨਾ 3% ਟੁੱਟਿਆ ਹੈ, ਜਿਸ ਦਾ ਅਸਰ ਭਾਰਤੀ MCX ‘ਤੇ ਵੀ ਪਿਆ ਹੈ।

ਸਭ ਤੋਂ ਵੱਡਾ ਨਵਾਂ ਕਾਰਨ ਰੂਸ ਵੱਲੋਂ ਡਾਲਰ ਵੱਲ ਵਾਪਸੀ ਦੀ ਖ਼ਬਰ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਰੂਸ ਨੇ ਡਾਲਰ ਦੀ ਸਰਦਾਰੀ ਖਤਮ ਕਰਨ ਦੀ ਜ਼ਿੱਦ ਛੱਡ ਦਿੱਤੀ ਹੈ ਅਤੇ ਟਰੰਪ ਸਰਕਾਰ ਨਾਲ ਆਰਥਿਕ ਸਾਂਝੇਦਾਰੀ ਲਈ ਡਾਲਰ ਵਿੱਚ ਵਪਾਰ ਨੂੰ ਮੁੜ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਹੈ। 2022 ਵਿੱਚ ਯੂਕਰੇਨ ਜੰਗ ਕਾਰਨ ਰੂਸ ਨੂੰ ਸਵਿਸ ਸਿਸਟਮ ਤੋਂ ਬਾਹਰ ਕੱਢਿਆ ਗਿਆ ਸੀ, ਤਾਂ ਰੂਸ ਨੇ BRICS ਦੇਸ਼ਾਂ (ਭਾਰਤ, ਚੀਨ ਆਦਿ) ਨਾਲ ਲੋਕਲ ਕਰੰਸੀ ਵਿੱਚ 90% ਵਪਾਰ ਕੀਤਾ। ਪਰ ਟਰੰਪ ਦੇ ਟੈਰਿਫ ਦਬਾਅ ਅਤੇ ਭਾਰਤ ਵਰਗੇ ਦੇਸ਼ਾਂ ਵੱਲੋਂ ਰੂਸੀ ਤੇਲ ਖਰੀਦਣਾ ਘਟਾਉਣ ਕਾਰਨ ਰੂਸ ਨੇ ਆਪਣੇ ਅਰਥਚਾਰੇ ਨੂੰ ਬਚਾਉਣ ਲਈ ਡਾਲਰ ਵਿੱਚ ਵਾਪਸੀ ਦਾ ਰਾਹ ਅਪਣਾਇਆ ਹੈ। ਹਾਲਾਂਕਿ ਇਹ ਖ਼ਬਰ ਅਜੇ ਅਧਿਕਾਰਤ ਤੌਰ ‘ਤੇ ਕਨਫਰਮ ਨਹੀਂ ਹੋਈ, ਪਰ ਇਸ ਨੇ ਡਾਲਰ ਨੂੰ ਮਜ਼ਬੂਤ ਕੀਤਾ ਅਤੇ ਸੋਨੇ-ਚਾਂਦੀ ਨੂੰ ਕਮਜ਼ੋਰ ਕੀਤਾ ਹੈ।

 

Gold and Silver Prices | Fall Down | American Dollar | PRIME BULLETIN-78 | THE KHALAS TV

ਪਹਿਲਾਂ ਰੂਸ-ਅਮਰੀਕਾ ਤਣਾਅ ਕਾਰਨ ਸੋਨੇ-ਚਾਂਦੀ ਵਿੱਚ ਤੇਜ਼ ਖਰੀਦ ਹੋ ਰਹੀ ਸੀ, ਕੇਂਦਰੀ ਬੈਂਕ ਸੋਨਾ ਖਰੀਦ ਰਹੇ ਸਨ ਕਿਉਂਕਿ ਡਾਲਰ ਕਮਜ਼ੋਰ ਸੀ। ਹੁਣ ਡਾਲਰ ਮਜ਼ਬੂਤ ਹੋਣ ਨਾਲ ਨਿਵੇਸ਼ਕ ਪੈਸਾ ਬਾਂਡ ਅਤੇ ਫਿਕਸਡ ਇਨਕਮ ਵਿੱਚ ਡਾਇਵਰਟ ਕਰ ਰਹੇ ਹਨ। ਇਸ ਤੋਂ ਪਹਿਲਾਂ 30 ਜਨਵਰੀ ਨੂੰ ਵੀ ਵੱਡੀ ਗਿਰਾਵਟ ਆਈ ਸੀ, ਜਿਸ ਦਾ ਮੁੱਖ ਕਾਰਨ ਰਾਸ਼ਟਰਪਤੀ ਟਰੰਪ ਵੱਲੋਂ ਕੇਵਿਨ ਵਾਰਸ਼ ਨੂੰ ਫੈਡਰਲ ਰਿਜ਼ਰਵ ਚੇਅਰਮੈਨ ਨਿਯੁਕਤ ਕਰਨਾ ਸੀ। ਵਾਰਸ਼ ਸਖਤ ਨੀਤੀ ਵਾਲੇ ਮੰਨੇ ਜਾਂਦੇ ਹਨ, ਜਿਸ ਨਾਲ ਵਿਆਜ ਦਰਾਂ ਵਿੱਚ ਕਮੀ ਰੁਕਣ ਦਾ ਡਰ ਸੀ ਅਤੇ ਡਾਲਰ ਇੰਡੈਕਸ ਵਿੱਚ 1.2% ਉਛਾਲ ਆਇਆ। ਇਸ ਨੇ ਨਿਵੇਸ਼ਕਾਂ ਨੂੰ ਸੋਨੇ-ਚਾਂਦੀ ਤੋਂ ਪੈਸਾ ਕੱਢਣ ਲਈ ਮਜਬੂਰ ਕੀਤਾ।

ਕੁਝ ਜਾਣਕਾਰ ਮੰਨਦੇ ਹਨ ਕਿ ਜੇ ਡਾਲਰ ਇੰਡੈਕਸ 97-100 ਵਿਚਕਾਰ ਪਹੁੰਚ ਗਿਆ ਤਾਂ ਸੋਨਾ 70 ਹਜ਼ਾਰ ਪ੍ਰਤੀ 10 ਗਰਾਮ ਅਤੇ ਚਾਂਦੀ 80 ਹਜ਼ਾਰ ਪ੍ਰਤੀ ਕਿਲੋ ਤੱਕ ਡਿੱਗ ਸਕਦੀ ਹੈ। ਪਰ ਇਹ ਸਿਰਫ਼ ਅੰਦਾਜ਼ੇ ਹਨ, ਕੋਈ ਪੱਕਾ ਦਾਅਵਾ ਨਹੀਂ। ਬਾਜ਼ਾਰ ਵਿੱਚ ਉਤਾਰ-ਚੜ੍ਹਾਅ ਆਮ ਹਨ।

ਕੌਮਾਂਤਰੀ ਇੰਡੈਕਸ COMEX ‘ਤੇ ਚਾਂਦੀ 11 ਫੀਸਦੀ ਅਤੇ ਸੋਨਾ 3 ਫੀਸਦੀ ਟੁੱਟ ਗਿਆ ਹੈ … ਜਿਸ ਦਾ ਅਸਰ ਭਾਰਤ ਵਿੱਚ ਚਾਂਦੀ ਅਤੇ ਸੋਨੀ ਦੀ ਖਰੀਦ ਕਰਨ ਵਾਲੇ MCX ਬਾਜ਼ਾਰ ਤੇ ਵੀ ਵੇਖਣ ਨੂੰ ਮਿਲਿਆ ਹੈ ਦੋਹੇ ਤੇਜੀ ਨਾਲ ਡਿੱਗੇ ਹਨ।

ਇਸ ਵਜ੍ਹਾ ਕਰਕੇ ਡਾਲਰ ਮਜ਼ਬੂਤ ਹੋਇਆ ਸੀ

30 ਜਨਵਰੀ ਨੂੰ ਸੋਨੇ ਅਤੇ ਚਾਂਦੀ ਵਿੱਚ 45 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਵੇਖੀ ਗਈ ਸੀ। 1 ਲੱਖ ਤੱਕ ਚਾਂਦੀ ਅਤੇ 20 ਹਜ਼ਾਰ ਤੱਕ ਸੋਨਾ ਡਿੱਗਿਆ ਸੀ, ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਰਾਸ਼ਟਰਪਤੀ ਟਰੰਪ ਵੱਲੋਂ ਫੈਡਰਲ ਰਿਜ਼ਰਵ ਬੈਂਕ ਦੇ ਨਵੇਂ ਮੁਖੀ ਕੇਵਿਨ ਵਾਰਸ਼ ਦੀ ਨਿਯੁਕਤੀ ਨੂੰ ਦੱਸਿਆ ਗਿਆ ਸੀ ਜਿਸ ਦੀ ਵਜ੍ਹਾ ਕਰਕੇ ਡਾਲਰ ਮਜ਼ਬੂਤ ਹੋਇਆ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸੋਨੇ ਅਤੇ ਚਾਂਦੀ ਦੀਆਂ ਚੜਾਈ ਦੀ ਵਜ੍ਹਾ ਕਰਕੇ ਪਰੇਸ਼ਾਨ ਸਨ। ਸ਼ੇਅਰ ਬਾਜ਼ਾਰ ਤੋਂ ਸਾਰੇ ਨਿਵੇਸ਼ਕ ਪੈਸਾ ਕੱਢ ਕੇ ਸੋਨੇ ਅਤੇ ਚਾਂਦੀ ਵਿੱਚ ਪਾ ਰਹੇ ਸਨ ਇਸੇ ਲਈ ਤਾਂ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਵੀ ਹਾਹਾਕਾਰ ਮਚੀ ਹੋਈ ਸੀ ਪਰ ਰਾਸ਼ਟਰਪਤੀ ਟਰੰਪ ਨੇ ਤੁਰਕ ਦਾ ਪਤਾ ਖੇਡਿਆ ਅਤੇ ਕੇਵਿਨ ਵਾਰਸ਼ ਨੂੰ ਫੈਡਰਲ ਰਿਜ਼ਰਵ ਬੈਂਕ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ।

 

ਨਵੇਂ ਨਿਵੇਸ਼ਕਾਂ ਨੂੰ ਘਬਰਾਉਣ ਦੀ ਲੋੜ ਨਹੀਂ – ਲੰਬੇ ਸਮੇਂ (4-5 ਸਾਲ) ਵਿੱਚ ਚੰਗਾ ਰਿਟਰਨ ਮਿਲ ਸਕਦਾ ਹੈ, ਖਾਸ ਕਰ ETF ਜਾਂ ਮਿਊਚੁਅਲ ਫੰਡ ਰਾਹੀਂ ਨਿਵੇਸ਼ ਕੀਤਾ ਹੋਵੇ ਤਾਂ ਸਬਰ ਰੱਖੋ। ਸੋਨੇ-ਚਾਂਦੀ ਵਿੱਚ ਨਿਵੇਸ਼ ਸੁਰੱਖਿਅਤ ਅਤੇ ਲੰਬੇ ਸਮੇਂ ਲਈ ਲਾਭਦਾਇਕ ਰਹਿੰਦਾ ਹੈ, ਪਰ ਸ਼ਾਰਟ ਟਰਮ ਵਿੱਚ ਉਤਰਾਅ-ਚੜ੍ਹਾਅ ਨੂੰ ਸਹਿਣਾ ਪੈਂਦਾ ਹੈ।

 

 

Exit mobile version