The Khalas Tv Blog India ਸੋਨਾ ₹706 ਸਸਤਾ ਹੋਇਆ; ਚਾਂਦੀ ਦੇ ਭਾਅ ’ਚ ₹1,405 ਦੀ ਗਿਰਾਵਟ
India Lifestyle

ਸੋਨਾ ₹706 ਸਸਤਾ ਹੋਇਆ; ਚਾਂਦੀ ਦੇ ਭਾਅ ’ਚ ₹1,405 ਦੀ ਗਿਰਾਵਟ

ਬਿਉਰੋ ਰਿਪੋਰਟ: ਪਿਛਲੇ ਕੁਝ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਤੋਂ ਬਾਅਦ ਅੱਜ (25 ਨਵੰਬਰ) ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ ਸੋਮਵਾਰ ਨੂੰ 24 ਕੈਰੇਟ ਸੋਨੇ ਦਾ 10 ਗ੍ਰਾਮ 706 ਰੁਪਏ ਡਿੱਗ ਕੇ 77,081 ਰੁਪਏ ’ਤੇ ਆ ਗਿਆ। ਹਾਲਾਂਕਿ ਅੱਜ ਇਹ 1,089 ਰੁਪਏ ਦੀ ਗਿਰਾਵਟ ਨਾਲ 76,698 ਰੁਪਏ ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਇਸ ਦੀ ਕੀਮਤ 77,787 ਰੁਪਏ ਪ੍ਰਤੀ ਦਸ ਗ੍ਰਾਮ ਸੀ।

ਇਸ ਦੇ ਨਾਲ ਹੀ ਇੱਕ ਕਿੱਲੋ ਚਾਂਦੀ ਦੀ ਕੀਮਤ 1,405 ਰੁਪਏ ਘੱਟ ਕੇ 89,445 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ 90,850 ਰੁਪਏ ਪ੍ਰਤੀ ਕਿਲੋਗ੍ਰਾਮ ਸੀ।

ਇਸ ਸਾਲ 30 ਅਕਤੂਬਰ ਨੂੰ ਸੋਨਾ 79,681 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ 23 ਅਕਤੂਬਰ ਨੂੰ ਚਾਂਦੀ 99,151 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਸੀ।

Exit mobile version