The Khalas Tv Blog India ਸੋਨੇ-ਚਾਂਦੀ ਦੇ ਭਾਅ ਦਾ ਟੁੱਟਿਆ ਰਿਕਾਰਡ! ਇੱਕ ਤੋਲ਼ਾ ₹74000 ਤੋਂ ਪਾਰ, ਚਾਂਦੀ ਦੀ ਕੀਮਤ ਵੀ ਅੱਜ ₹312 ਵਧੀ
India Lifestyle

ਸੋਨੇ-ਚਾਂਦੀ ਦੇ ਭਾਅ ਦਾ ਟੁੱਟਿਆ ਰਿਕਾਰਡ! ਇੱਕ ਤੋਲ਼ਾ ₹74000 ਤੋਂ ਪਾਰ, ਚਾਂਦੀ ਦੀ ਕੀਮਤ ਵੀ ਅੱਜ ₹312 ਵਧੀ

ਬਿਉਰੋ ਰਿਪੋਰਟ: ਸੋਨੇ ਦੀ ਕੀਮਤ ਅੱਜ 24 ਸਤੰਬਰ ਨੂੰ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ ਮੰਗਲਵਾਰ ਨੂੰ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 204 ਰੁਪਏ ਵਧ ਕੇ 74,671 ਰੁਪਏ ਹੋ ਗਈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਸ ਦੀ ਕੀਮਤ 74,467 ਰੁਪਏ ਪ੍ਰਤੀ ਦਸ ਗ੍ਰਾਮ ਸੀ।

ਅੱਜ ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਹੋਇਆ ਹੈ। ਇਹ 312 ਰੁਪਏ ਮਹਿੰਗੀ ਹੋ ਕੇ 88,068 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਚਾਂਦੀ 87,756 ਰੁਪਏ ’ਤੇ ਸੀ। ਇਸ ਸਾਲ ਚਾਂਦੀ 29 ਮਈ ਨੂੰ 94,280 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ।

ਸਾਲ ਦੇ ਅੰਤ ਤੱਕ 78 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ ਸੋਨਾ

ਐੱਚ.ਡੀ.ਐੱਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਮੁਖੀ ਅਨੁਜ ਗੁਪਤਾ ਦੇ ਮੁਤਾਬਕ ਆਉਣ ਵਾਲੇ ਦਿਨਾਂ ’ਚ ਸੋਨੇ ਅਤੇ ਚਾਂਦੀ ’ਚ ਵਾਧਾ ਦੇਖਿਆ ਜਾ ਸਕਦਾ ਹੈ। ਇਸ ਸਾਲ ਸੋਨਾ 78 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਜਦਕਿ ਚਾਂਦੀ ਵੀ 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ।

Exit mobile version