The Khalas Tv Blog India ਸੋਨਾ-ਚਾਂਦੀ ਖਰੀਦਣ ਦਾ ਚੰਗਾ ਮੌਕਾ,ਕੀਮਤ ‘ਚ ਵੱਡੀ ਕਮੀ
India International

ਸੋਨਾ-ਚਾਂਦੀ ਖਰੀਦਣ ਦਾ ਚੰਗਾ ਮੌਕਾ,ਕੀਮਤ ‘ਚ ਵੱਡੀ ਕਮੀ

ਦੁਨੀਆ ਦੇ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ

ਦ ਖ਼ਾਲਸ ਬਿਊਰੋ : ਦੁਨੀਆ ਦੇ ਬਾਜ਼ਾਰ ਤੋਂ ਸੋਨਾ ਅਤੇ ਚਾਂਦੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਚੰਗੀ ਖ਼ਬਰ ਆਈ ਹੈ। ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਕਮੀ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਸੋਨਾ ਪਿਛਲੀ ਕੀਮਤ ਦੇ ਮੁਕਾਬਲੇ 0.23 ਫੀਸਦੀ ਸਸਤਾ ਹੋਇਆ ਜਦਕਿ ਚਾਂਦੀ ਇੱਕ ਵਾਰ ਮੁੜ ਤੋਂ 56 ਹਜ਼ਾਰ ਦੇ ਨਜ਼ਦੀਕ ਆ ਗਈ ਹੈ। ਇਹ ਮੌਕਾ ਹੁੰਦਾ ਹੈ ਜਦੋਂ ਸੋਨੇ ਅਤੇ ਚਾਂਦੀ ਵਿੱਚ ਨਿਵੇਸ਼ ਕੀਤਾ ਜਾਵੇ।

ਸੋਨੇ ਅਤੇ ਚਾਂਦੀ ਦੀ ਕੀਮਤ

MCX ਐਕਸਚੇਨਜ ਮੁਤਾਬਿਕ 24 ਕੈਰੇਟ ਸੋਨੀ ਦੀ ਕੀਮਤ 116 ਰੁਪਏ ਡਿੱਗ ਕੇ 50,245 ਰੁਪਏ ਤੱਕ ਪ੍ਰਤੀ 10 ਗਰਾਮ ਤੱਕ ਪਹੁੰਚ ਗਈ ਹੈ ਜਦਕਿ ਚਾਂਦੀ ਦੀ ਕੀਮਤ ਵਿੱਚ 521 ਰੁਪਏ ਦੀ ਕਮੀ ਵੇਖੀ ਗਈ ਹੈ।ਇਹ ਹੁਣ 55,570 ਰੁਪਏ ਫ੍ਰੀ ਕਿਲੋਗਰਾਮ ਤੱਕ ਪਹੁੰਚ ਗਈ ਹੈ, ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 50,300 ਰੁਪਏ ਸੀ ਜਦਕਿ ਚਾਂਦੀ ਕੀਮਤ 55,681 ਸੀ।

ਮਾਹਰਾਂ ਦੀ ਰਾਏ

ਮਾਹਰਾਂ ਮੁਤਾਬਿਕ ਸੋਨੇ ਦੀ ਕੀਮਤ ਵਿੱਚ ਵਾਧਾ ਹੋਣ ਦੀ ਉਮੀਦ ਹੈ, ਦਰਾਸਲ ਯੂਕ੍ਰੇਨ ਅਤੇ ਰੂਸ ਜੰਗ ਦੀ ਵਜ੍ਹਾ ਕਰਕੇ ਸੋਨੇ ‘ਤੇ ਦਬਾਅ ਲਗਾਤਾਰ ਵਧ ਦਾ ਹੀ ਜਾ ਰਿਹਾ ਹੈ ਇਸ ਦੇ ਨਾਲ ਰੁਪਏ ਦੀ ਕਮਜ਼ੋਰੀ ਅਤੇ ਡਾਲਰ ਦੀ ਮਜਬੂਤੀ ਵੀ ਸੋਨੇ ਦੀ ਕੀਮਤ ਵਧ ਰਹੀ ਹੈ। ਇਸ ਤੋਂ ਇਲਾਵਾ ਰੂਸ ਵੱਲੋਂ G7 ਦੇਸ਼ਾਂ ਨੂੰ ਸੋਨਾ ਨਾ ਦੇਣ ਦਾ ਫੈਸਲਾ ਵੀ ਸੋਨੇ ਦੀ ਕੀਮਤ ਵੱਧਣ ਵੱਲ ਇਸ਼ਾਰਾ ਕਰ ਰਿਹਾ ਹੈ।

Exit mobile version