The Khalas Tv Blog India ਸੋਨਾ ਤੇ ਚਾਂਦੀ ਆਲ ਟਾਈਮ ਹਾਈ! 10 ਗ੍ਰਾਮ 24 ਕੈਰਟ ਸੋਨਾ ₹1.14 ਲੱਖ ਪ੍ਰਤੀ ਤੋਲਾ
India Lifestyle

ਸੋਨਾ ਤੇ ਚਾਂਦੀ ਆਲ ਟਾਈਮ ਹਾਈ! 10 ਗ੍ਰਾਮ 24 ਕੈਰਟ ਸੋਨਾ ₹1.14 ਲੱਖ ਪ੍ਰਤੀ ਤੋਲਾ

ਬਿਊਰੋ ਰਿਪੋਰਟ (23 ਸਤੰਬਰ 2025): ਮੰਗਲਵਾਰ, 23 ਸਤੰਬਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਇਕ ਵਾਰ ਫਿਰ ਇਤਿਹਾਸਕ ਉਚਾਈ ‘ਤੇ ਪਹੁੰਚ ਗਈਆਂ। ਇੰਡੀਆ ਬੁਲੀਅਨ ਐਂਡ ਜੁਅਲਰਜ਼ ਐਸੋਸੀਏਸ਼ਨ (IBJA) ਅਨੁਸਾਰ, 10 ਗ੍ਰਾਮ 24 ਕੈਰਟ ਸੋਨਾ ₹2,159 ਮਹਿੰਗਾ ਹੋ ਕੇ ₹1,14,314 ‘ਤੇ ਪਹੁੰਚ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਸੋਨੇ ਦੀ ਕੀਮਤ ₹1,12,155 ਪ੍ਰਤੀ 10 ਗ੍ਰਾਮ ਦੇ ਆਲ-ਟਾਈਮ ਹਾਈ ‘ਤੇ ਸੀ।

ਚਾਂਦੀ ਵੀ ₹2,398 ਵਧ ਕੇ ₹1,35,267 ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਕੱਲ੍ਹ ਇਸ ਦਾ ਰੇਟ ₹1,32,869 ਸੀ, ਜੋ ਉਸ ਵੇਲੇ ਤੱਕ ਦਾ ਸਭ ਤੋਂ ਵੱਧ ਸੀ।

ਇਸ ਸਾਲ ਹੁਣ ਤੱਕ ਸੋਨੇ ਦੀ ਕੀਮਤ ਵਿੱਚ ਕਰੀਬ ₹38,152 ਦਾ ਵਾਧਾ ਹੋ ਚੁੱਕਾ ਹੈ। 31 ਦਸੰਬਰ 2024 ਨੂੰ 10 ਗ੍ਰਾਮ 24 ਕੈਰਟ ਸੋਨਾ ₹76,162 ਦਾ ਸੀ, ਜੋ ਹੁਣ ₹1,14,314 ਹੋ ਗਿਆ ਹੈ। ਚਾਂਦੀ ਦੀ ਕੀਮਤ ਵੀ ਇਸ ਮਿਆਦ ਦੌਰਾਨ ₹49,250 ਵਧ ਕੇ ₹86,017 ਤੋਂ ₹1,35,267 ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਮਾਹਿਰਾਂ ਦੇ ਅਨੁਸਾਰ, ਅਮਰੀਕਾ ਦੇ ਟੈਰਿਫ ਅਤੇ ਜਿਓ-ਪੋਲਿਟਿਕਲ ਤਣਾਅ ਕਾਰਨ ਸੋਨੇ ਨੂੰ ਮਜ਼ਬੂਤੀ ਮਿਲ ਰਹੀ ਹੈ ਅਤੇ ਇਸ ਦੀ ਮੰਗ ਵੀ ਵਧ ਰਹੀ ਹੈ। ਅੰਦਾਜ਼ਾ ਹੈ ਕਿ ਇਸ ਸਾਲ ਸੋਨਾ ₹1.15 ਲੱਖ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦਾ ਹੈ, ਜਦਕਿ ਚਾਂਦੀ ₹1.40 ਲੱਖ ਪ੍ਰਤੀ ਕਿਲੋ ਤੱਕ ਜਾ ਸਕਦੀ ਹੈ।

Exit mobile version