The Khalas Tv Blog India ਓਸ਼ੋ ਲੁਧਿਆਣਾ ਮੈਡੀਟੇਸ਼ਨ ਸੋਸਾਇਟੀ ਦੇ ਨਾਮ ‘ਤੇ ‘ਕਾਮਸੂਤਰ’ ਪ੍ਰੋਗਰਾਮ, ਗੋਆ ਪੁਲਿਸ ਨੇ ਲਗਾਈ ਪਾਬੰਦੀ
India Punjab

ਓਸ਼ੋ ਲੁਧਿਆਣਾ ਮੈਡੀਟੇਸ਼ਨ ਸੋਸਾਇਟੀ ਦੇ ਨਾਮ ‘ਤੇ ‘ਕਾਮਸੂਤਰ’ ਪ੍ਰੋਗਰਾਮ, ਗੋਆ ਪੁਲਿਸ ਨੇ ਲਗਾਈ ਪਾਬੰਦੀ

ਲੁਧਿਆਣਾ ਸਥਿਤ ਓਸ਼ੋ ਲੁਧਿਆਣਾ ਮੈਡੀਟੇਸ਼ਨ ਸੋਸਾਇਟੀ ਵੱਲੋਂ ਗੋਆ ਵਿੱਚ 25 ਤੋਂ 28 ਦਸੰਬਰ 2025 ਨੂੰ “ਟੇਲਜ਼ ਆਫ਼ ਕਾਮਸੂਤਰ ਐਂਡ ਕ੍ਰਿਸਮਸ ਸੈਲੀਬ੍ਰੇਸ਼ਨਜ਼” ਨਾਂਅ ਦਾ ਚਾਰ ਦਿਨਾਂ ਕੈਂਪ ਆਯੋਜਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਕੈਂਪ ਦਾ ਪ੍ਰਚਾਰ ਪੋਸਟਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਜਿਸ ਵਿੱਚ ਸੰਸਥਾਪਕ ਸਵਾਮੀ ਧਿਆਨ ਸੁਮਿਤ ਦੀ ਅਸ਼ਲੀਲ ਤਸਵੀਰ ਤੇ ਕਈ ਨੰਗੀਆਂ-ਉਘਾੜੀਆਂ ਤਸਵੀਰਾਂ ਸਨ।

ਪੋਸਟਰ ‘ਤੇ ਲਿਖਿਆ ਸੀ – “ਭਗਵਾਨ ਸ਼੍ਰੀ ਰਜਨੀਸ਼ ਫਾਊਂਡੇਸ਼ਨ ਨਾਓ ਇਨ ਗੋਆ ਪ੍ਰੇਜ਼ੈਂਟਸ…”। ਕੈਂਪ ਦੀ ਫੀਸ ₹24,995 ਰੱਖੀ ਗਈ ਸੀ, ਜੋ ਪੂਰੀ ਤਰ੍ਹਾਂ ਨਾਨ-ਰਿਫੰਡੇਬਲ ਤੇ ਅਡਵਾਂਸ ਸੀ। ਨਾਲ ਹੀ ਕੈਂਪ ਦਾ ਸਹੀ ਸਥਾਨ ਵੀ ਨਹੀਂ ਦੱਸਿਆ ਗਿਆ ਸੀ।ਪੋਸਟਰ ਵੇਖ ਕੇ ਗੋਆ ਦੀ ਮਸ਼ਹੂਰ NGO ਅਨਯਾ ਰਿਤ ਜ਼ਿੰਦਗੀ (ARZ) ਦੇ ਡਾਇਰੈਕਟਰ ਤੇ ਸਮਾਜਿਕ ਕਾਰਕੁਨ ਅਰੁਣ ਪਾਂਡੇ ਨੇ ਤੁਰੰਤ ਐਕਸ਼ਨ ਲਿਆ। ਉਨ੍ਹਾਂ ਨੇ ਪਣਜੀ ਪੁਲਿਸ ਸਟੇਸ਼ਨ ਵਿਖੇ ਸ਼ਿਕਾਇਤ ਦਰਜ ਕਰਵਾਈ। ਅਰੁਣ ਪਾਂਡੇ ਦਾ ਕਹਿਣਾ ਸੀ ਕਿ:

  1. ਕ੍ਰਿਸਮਸ ਵਰਗੇ ਪਵਿੱਤਰ ਤਿਉਹਾਰ ਨੂੰ ਕਾਮਸੂਤਰ ਨਾਲ ਜੋੜ ਕੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ।
  2. ਪੋਸਟਰ ਵਿੱਚ ਵਰਤੀਆਂ ਅਸ਼ਲੀਲ ਤਸਵੀਰਾਂ ਤੇ ਭਾਸ਼ਾ ਸਪੱਸ਼ਟ ਤੌਰ ‘ਤੇ ਦਿਖਾਉਂਦੀ ਹੈ ਕਿ ਇਹ ਕੋਈ ਧਾਰਮਿਕ ਜਾਂ ਆਧਿਆਤਮਿਕ ਕੈਂਪ ਨਹੀਂ, ਸਗੋਂ ਅਸ਼ਲੀਲ ਗਤੀਵਿਧੀਆਂ ਵਾਲਾ ਪ੍ਰੋਗਰਾਮ ਹੈ।
  3. ਗੋਆ ਨੂੰ “ਸੈਕਸ ਡੈਸਟੀਨੇਸ਼ਨ” ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਰਾਜ ਦੀ ਇਮੇਜ ਨੂੰ ਬਹੁਤ ਨੁਕਸਾਨ ਪਹੁੰਚਾਏਗੀ।

 

ਸ਼ਿਕਾਇਤ ਮਿਲਦਿਆਂ ਹੀ ਗੋਆ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ। ਪੁਲਿਸ ਨੇ ਅਧਿਕਾਰਤ X ਅਕਾਊਂਟ ਤੋਂ ਪੋਸਟ ਪਾ ਕੇ ਸਪੱਸ਼ਟ ਕੀਤਾ ਕਿ:

  • ਪ੍ਰਚਾਰ ਪੋਸਟਰ ਦਾ ਨੋਟਿਸ ਲਿਆ ਗਿਆ ਹੈ।
  • ਪ੍ਰਬੰਧਕਾਂ ਨੂੰ ਤੁਰੰਤ ਸਮਾਗਮ ਰੱਦ ਕਰਨ ਤੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਪੋਸਟਰ/ਇਸ਼ਤਿਹਾਰ ਹਟਾਉਣ ਦੇ ਹੁਕਮ ਦਿੱਤੇ ਗਏ ਹਨ।
  • ਰਾਜ ਦੇ ਸਾਰੇ ਪੁਲਿਸ ਸਟੇਸ਼ਨਾਂ ਨੂੰ ਅਜਿਹੇ ਸਮਾਗਮਾਂ ‘ਤੇ ਨਿਗਰਾਨੀ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
  • ਜੇਕਰ ਗੁਪਤ ਤਰੀਕੇ ਨਾਲ ਵੀ ਪ੍ਰੋਗਰਾਮ ਕਰਵਾਉਣ ਦੀ ਕੋਸ਼ਿਸ਼ ਹੋਈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

ਇਸ ਦੌਰਾਨ ਭਗਵਾਨ ਸ਼੍ਰੀ ਰਜਨੀਸ਼ (ਓਸ਼ੋ) ਫਾਊਂਡੇਸ਼ਨ), ਪੁਣੇ ਵੱਲੋਂ ਅਧਿਕਾਰਤ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਗਿਆ ਕਿ ਗੋਆ ਵਿੱਚ ਹੋਣ ਵਾਲੇ ਇਸ ਕੈਂਪ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਉਹ ਅਜਿਹੇ ਪ੍ਰੋਗਰਾਮਾਂ ਤੋਂ ਪੂਰੀ ਤਰ੍ਹਾਂ ਪੱਖ ਵਿਚ ਨਹੀਂ ਹਨ।ਵਿਵਾਦ ਵਧਣ ‘ਤੇ ਪ੍ਰਬੰਧਕ ਸਵਾਮੀ ਧਿਆਨ ਸੁਮਿਤ ਨੇ ਆਪਣਾ ਫ਼ੋਨ ਬੰਦ ਕਰ ਲਿਆ ਹੈ ਤੇ ਉਸ ਦਾ ਨਿੱਜੀ ਨੰਬਰ ਵੀ ਪਹੁੰਚ ਤੋਂ ਬਾਹਰ ਹੈ।

 

 

 

Exit mobile version