The Khalas Tv Blog India ਬਾਲ ਵਿਆਹ ‘ਤੇ ਕਸਿਆ ਜਾਵੇਗਾ ਸ਼ਿਕੰਜਾ! ਲੜਕੀਆਂ ਲਈ ਵਿਆਹ ਦੀ ਉਮਰ ਘੱਟੋ-ਘੱਟ 21 ਸਾਲ ਤਹਿ ਕਰਨ ‘ਤੇ ਵਿਚਾਰ
India

ਬਾਲ ਵਿਆਹ ‘ਤੇ ਕਸਿਆ ਜਾਵੇਗਾ ਸ਼ਿਕੰਜਾ! ਲੜਕੀਆਂ ਲਈ ਵਿਆਹ ਦੀ ਉਮਰ ਘੱਟੋ-ਘੱਟ 21 ਸਾਲ ਤਹਿ ਕਰਨ ‘ਤੇ ਵਿਚਾਰ

‘ਦ ਖ਼ਾਲਸ ਬਿਊਰੋ :- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 74ਵੇਂ ਅਜ਼ਾਦੀ ਦਿਹਾੜੇ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਲਈ ਕਈ ਨਵੇਂ ਪ੍ਰਾਜੈਕਟਾਂ ਤੇ ਨਵੀਆਂ ਮੁਹਿੰਮਾਂ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਲੜਕੀਆਂ ਦੇ ਘੱਟ ਉਮਰ ‘ਚ ਵਿਆਹ ਕਰਨ ਦੀ ਰੀਤ ਨੂੰ ਬਦਲਿਆ ਜਾ ਸਕਦਾ ਹੈ, ਯਾਨਿ ਵਿਆਹ ਕਰਨ ਦੀ ਘੱਟ ਉਮਰ ਨੂੰ ਵਧਾਇਆ ਜਾ ਸਕਦਾ ਹੈ।

ਮੋਦੀ ਨੇ ਦਿੱਲੀ ਦੇ ਲਾਲ ਕਿਲ੍ਹੇ ਤੋਂ 74ਵੇਂ ਅਜ਼ਾਦੀ ਦਿਵਸ ਮੌਕੇ ਦੌਰਾਨ ਭਾਸ਼ਨ ਦਿੰਦੇ ਹੋਏ ਕਿਹਾ ਕਿ, ‘ਸਰਕਾਰ ਨੇ ਇਸ ਨੂੰ ਫੈਸਲੇ ਨੂੰ ਲੈ ਕੇ ਇੱਕ ਕਮੇਟੀ ਬਣਾਈ ਹੈ ਤੇ ਉਨ੍ਹਾਂ ਦੇ ਸੁਝਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਸਰਕਾਰ ਛੇਤੀ ਹੀ ਫੈਸਲਾ ਲੈ ਸਕਦੀ ਹੈ। ਦੱਸ ਦਈਏ ਕਿ ਭਾਰਤ ਵਿੱਚ ਇਸ ਵੇਲੇ ਲੜਕੀਆਂ ਲਈ ਵਿਆਹ ਦੀ ਘੱਟੋ – ਘੱਟ 18 ਸਾਲ ਉਮਰ ਹੈ। ਜਿਸ ਨੂੰ ਵੇਖਦੇ ਹੋਏ, ਇਸ ਉਮਰ ਨੂੰ ਵਧਾ ਕੇ 21 ਸਾਲ ਕੀਤਾ ਜਾ ਸਕਦਾ ਹੈ।

ਕੀ ਕਿਹਾ ਪੀਐਮ ਮੋਦੀ ਨੇ?

ਮੋਦੀ ਨੇ ਆਪਣੇ ਭਾਸ਼ਣ ਦੌਰਾਨ ਇਹ ਵੀ ਕਿਹਾ ਕਿ, ‘ਅਸੀਂ ਆਪਣੀਆ ਬੇਟੀਆਂ ਦੇ ਘੱਟ ਉਮਰ ਵਿਆਹ ਲਈ ਮੁੜ ਵਿਚਾਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੇ ਵੱਲੋਂ ਰਿਪੋਰਟ ਦਿੱਤੇ ਜਾਣ ਦੇ ਬਾਅਦ ਅਸੀਂ ਇਸ ਉੱਤੇ ਉਚਿਤ ਫੈਸਲਾ ਲੈਣਾ ਹੈ। ਕਮੇਟੀ ਉਨ੍ਹਾਂ ਕੋਸ਼ਿਸ਼ਾਂ ਨੂੰ ਵੀ ਦੇਖੇਗੀ ਜੋ ਲੜਕੀਆਂ ‘ਚ ਕੁਪੋਸ਼ਣ ਨੂੰ ਘੱਟ ਕਰਨ ਲਈ ਚੁੱਕੇ ਜਾ ਸਕਦੇ ਹਨ।

ਜੂਨ ਵਿੱਚ ਬਣੀ ਕਮੇਟੀ
ਸਾਲ 1978 ਤੋਂ ਹੀ ਭਾਰਤ ‘ਚ ਲੜਕੀਆਂ ਦੇ ਵਿਆਹ ਦੀ ਉਮਰ 18 ਸਾਲ ਚੱਲ ਰਹੀ ਹੈ। ਪਰ ਇਸ ਸਾਲ 2020 ‘ਚ ਜੂਨ ਵਿੱਚ ਭਾਰਤ ਸਰਕਾਰ ਨੇ ਇਸ ਨੂੰ ਵਧਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ, ਮਹਿਲਾ ਦੇ ਮਾਂ ਬਣਨ ਦੀ ਠੀਕ ਉਮਰ ਦੇ ਬਾਰੇ ‘ਚ ਸਲਾਹ ਦੇਣ ਲਈ ਇੱਕ ਟਾਸਕ ਫੋਰਸ ਬਣਾਈ ਜਾਵੇਗੀ।
ਅਕਤੂਬਰ 2017 ‘ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵਿਵਾਹਿਕ ਬਲਾਤਕਾਰ ਤੋਂ ਕੁੜੀ ਨੂੰ ਬਚਾਉਣ ਲਈ ਬਾਲ ਵਿਆਹ ਨੂੰ ਪੂਰੀ ਤਰ੍ਹਾਂ ਨਾਲ ਗ਼ੈਰਕਾਨੂੰਨੀ ਮੰਨਿਆ ਜਾਣਾ ਚਾਹੀਦਾ ਹੈ। ਭਾਰਤ ‘ਚ 27 ਫੀਸਦੀ ਲੜਕੀਆ ਦੇ ਵਿਆਹ 18 ਸਾਲ ਤੋਂ ਘੱਟ ਹੋ ਜਾਂਦੇ ਹਨ। ਇਸ ਤੋਂ ਇਲਾਵਾ 7 ਫੀਸਦੀ ਲੜਕੀਆਂ ਦੇ 15 ਸਾਲ ਤੋਂ ਪਹਿਲਾ ਹੀ ਵਿਆਹ ਹੋ ਜਾਂਦੇ ਹਨ।
Exit mobile version