The Khalas Tv Blog India ਮੁਹਾਲੀ ’ਚ ਸ਼ਿਮਲਾ ਦੀ ਲੜਕੀ ਨਾਲ ਜਬਰਜਨਾਹ!
India Punjab

ਮੁਹਾਲੀ ’ਚ ਸ਼ਿਮਲਾ ਦੀ ਲੜਕੀ ਨਾਲ ਜਬਰਜਨਾਹ!

Rape

ਬਿਉਰੋ ਰਿਪੋਰਟ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਜ਼ੀਰਕਪੁਰ ਵਿੱਚ ਜਬਰਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਸ਼ਿਮਲਾ ਪੁਲਿਸ ਨੇ ਬਾਲੂਗੰਜ ਪੁਲਿਸ ਸਟੇਸ਼ਨ ਵਿੱਚ ਜ਼ੀਰੋ ਐਫਆਈਆਰ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਮਲਾ ਪੁਲਿਸ ਨੇ ਜ਼ੀਰੋ ਐਫਆਈਆਰ ਤਹਿਤ ਰਿਪੋਰਟ ਦਰਜ ਕਰਕੇ ਕੇਸ ਨੂੰ ਜ਼ੀਰਕਪੁਰ ਪੁਲਿਸ ਨੂੰ ਸੌਂਪ ਦਿੱਤਾ ਹੈ। ਹੁਣ ਪੰਜਾਬ ਦੀ ਜ਼ੀਰਕਪੁਰ ਪੁਲਿਸ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰੇਗੀ।

ਸੋਸ਼ਲ ਮੀਡੀਆ ’ਤੇ ਹੋਈ ਸੀ ਦੋਸਤੀ

ਜਾਣਕਾਰੀ ਅਨੁਸਾਰ ਮਾਮਲੇ ਦੀ ਪੀੜਤ ਲੜਕੀ ਦੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਦਿੱਲੀ ਦੇ ਇੱਕ ਵਿਅਕਤੀ ਨਾਲ ਜਾਣ-ਪਛਾਣ ਹੋਈ ਸੀ। ਇਹ ਜਾਣ-ਪਛਾਣ ਬਾਅਦ ਵਿੱਚ ਦੋਸਤੀ ਵਿੱਚ ਬਦਲ ਗਈ। ਉਨ੍ਹਾਂ ਦੀ ਦੋਸਤੀ ਵਧਦੀ ਗਈ ਅਤੇ ਦੋਵਾਂ ਨੇ ਵਿਆਹ ਕਰਨ ਦੀ ਯੋਜਨਾ ਬਣਾਈ। ਲੜਕੀ ਦਾ ਇਲਜ਼ਾਮ ਹੈ ਕਿ ਮੁਲਜ਼ਮ ਨੌਜਵਾਨ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਜ਼ੀਰਕਪੁਰ ਬੁਲਾਇਆ।

ਮੁਲਜ਼ਮ ਪੀੜਤ ਲੜਕੀ ਨੂੰ ਜ਼ੀਰਕਪੁਰ ਵਿੱਚ ਕਿਰਾਏ ਦੇ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਜਬਰਜਨਾਹ ਕੀਤਾ। ਜਦੋਂ ਲੜਕੀ ਨੇ ਜਲਦੀ ਵਿਆਹ ਕਰਵਾਉਣ ਲਈ ਕਿਹਾ ਤਾਂ ਮੁਲਜ਼ਮ ਨੌਜਵਾਨ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਨੇ ਸ਼ਿਮਲਾ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ’ਤੇ ਪੁਲਿਸ ਨੇ ਵੀਰਵਾਰ ਨੂੰ ਮਾਮਲਾ ਦਰਜ ਕਰ ਲਿਆ ਹੈ।

ਦੂਜੇ ਪਾਸੇ ਸ਼ਿਮਲਾ ਦੇ ਏਐਸਪੀ ਨਵਦੀਪ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜ਼ੀਰਕਪੁਰ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ। ਹੁਣ ਜ਼ੀਰਕਪੁਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ।

Exit mobile version