The Khalas Tv Blog Punjab ਪਟਿਆਲਾ ‘ਚ ਵਿਆਹ ਦੇ ਨਾਮ ‘ਤੇ ਹੋਇਆ ਧੋਖਾ, 4 ਗ੍ਰਿਫ਼ਤਾਰ
Punjab

ਪਟਿਆਲਾ ‘ਚ ਵਿਆਹ ਦੇ ਨਾਮ ‘ਤੇ ਹੋਇਆ ਧੋਖਾ, 4 ਗ੍ਰਿਫ਼ਤਾਰ

ਪਟਿਆਲਾ (Patiala) ਦੇ ਬਖਸ਼ੀਵਾਲਾ ਨੇੜਲੇ ਪਿੰਡ ਮੁੰਡਖੇੜਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਵਿਆਹ ਕਰਵਾਉਣ ਲਈ ਇੱਕ ਔਰਤ ਨੂੰ ਵੀਹ ਹਜ਼ਾਰ ਰੁਪਏ ਦਿੱਤੇ। ਉਕਤ ਔਰਤ ਨੇ 14 ਸਾਲਾ ਨਾਬਾਲਗ ਲੜਕੀ ਦਾ ਵਿਆਹ ਉਸ ਨਾਲ ਕਰਵਾ ਦਿੱਤਾ। ਵਿਆਹ ਕਰਵਾਉਣ ਤੋਂ ਬਾਅਦ ਲੜਕੇ ਨੇ ਲੜਕੀ ਨੂੰ ਤਿੰਨ ਦਿਨ ਆਪਣੇ ਕੋਲ ਰੱਖਿਆ। 24 ਅਪ੍ਰੈਲ ਨੂੰ ਲੜਕੀ ਨੂੰ ਲੜਕੇ ਕੋਲ ਪਹੁੰਚਾਉਣ ਤੋਂ ਬਾਅਦ ਔਰਤ ਵੀਹ ਹਜ਼ਾਰ ਰੁਪਏ ਲੈ ਕੇ ਆਪਣੇ ਪਿੰਡ ਆ ਗਈ।

ਲੜਕੀ ਦੇ ਮਾਪਿਆਂ ਵੱਲੋਂ ਲਾਪਤਾ ਧੀ ਦੀ ਭਾਲ ਲਈ ਪੁਲਿਸ ਕੋਲ ਪਹੁੰਚ ਕੀਤੀ ਗਈ। ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਛੇ ਦਿਨਾਂ ਦੇ ਅੰਦਰ ਲਾੜੇ, ਉਸਦੇ ਪਿਤਾ ਦੇ ਨਾਲ-ਨਾਲ ਵਿਚੋਲੇ ਅਤੇ ਉਸਦੀ ਮਾਸੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਨ੍ਹਾਂ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ 27 ਸਾਲਾ ਲਾੜੇ ਅੰਮ੍ਰਿਤਪਾਲ, ਲਾੜੇ ਦੇ ਪਿਤਾ ਜਗਤਾਰ ਸਿੰਘ, ਵਿਚੋਲੇ ਦੀਪਿਕਾ ਅਤੇ ਦੀਪਿਕਾ ਦੀ ਮਾਸੀ ਵੀਨਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ – ਚੰਡੀਗੜ੍ਹ ’ਚ ਭਿਆਨਕ ਸੜਕ ਹਾਦਸਾ! 2 ਦੀ ਮੌਤ, 2 ਗੰਭੀਰ, ਪਹਿਲਾ ਪੇਪਰ ਦੇਣ ਜਾ ਰਹੀਆਂ ਸੀ ਵਿਰਿਆਰਥਣਾਂ

 

Exit mobile version