The Khalas Tv Blog India ਗਿੱਦੜਬਾਹਾ ਵਿੱਚ 9 ਸਾਲ ਦੇ ਬੱਚੇ ਦੀ ਦਰਦਨਾਕ ਮੌਤ !
India Punjab

ਗਿੱਦੜਬਾਹਾ ਵਿੱਚ 9 ਸਾਲ ਦੇ ਬੱਚੇ ਦੀ ਦਰਦਨਾਕ ਮੌਤ !

ਬਿਉਰੋ ਰਿਪੋਰਟ – ਗਿੱਦੜਬਾਹਾ ਦੇ ਮੱਲਣ ਵਿੱਚ ਸਕੂਲ ਬੱਸ ਹਾਦਸੇ ਵਿੱਚ 9 ਸਾਲ ਦੇ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ । ਬੀਤੇ ਦਿਨ ਨਿਊ ਮਾਲਵਾ ਪਬਲਿਕ ਸਕੂਲ ਦੇ ਬੱਚਿਆਂ ਨਾਲ ਭਰੀ ਮਿਨੀ ਬੱਸ ਦਾ ਟਾਇਰ ਫਟਣ ਕਾਰਨ ਭਿਆਨਕ ਹਾਦਸਾ ਹੋਇਆ ਸੀ ਜਿਸ ਤੋਂ ਬਾਅਦ 9 ਸਾਲ ਦੇ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ।

ਦਰਅਸਲ ਬੀਤੇ ਦਿਨੀ ਸਕੂਲ ਬੱਸ ਦਰੱਖਤ ਨਾਲ ਟਕਰਾ ਗਈ ਸੀ,ਬੱਸ ਵਿੱਚ 30 ਤੋਂ 35 ਬੱਚੇ ਸਨ। ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਡਰਾਈਵਰ ਸਮੇਤ 4 ਹੋਰ ਲੋਕ ਬੁਰੀ ਤਰ੍ਹਾਂ ਨਾਲ ਜਖਮੀ ਹੋਏ । ਜਿੰਨਾਂ ਵਿੱਚੋਂ ਜਸਕਮਲ ਨਾਂ ਦਾ ਬੱਚਾ ਵੀ ਸੀ । ਉਸ ਨੂੰ ਕਾਫੀ ਸੱਟਾਂ ਲੱਗਿਆ ਜਿਸ ਦੀ ਵਜ੍ਹਾ ਕਰਕੇ ਬੱਚੇ ਦੀ ਮੌਤ ਹੋਈ ।

Exit mobile version