The Khalas Tv Blog Punjab ਪੰਜਾਬ ਦੀ ਸਭ ਤੋਂ ਦਿਲਚਸਪ ਸਰਪੰਚੀ ਦੀ ਚੋਣ ! ਪੂਰੀ ਰਾਤ ਗਿਣਤੀ ਚੱਲੀ 1 ਵੋਟ ਨਾਲ ਮਹਿਲਾ ਜੇਤੂ !
Punjab

ਪੰਜਾਬ ਦੀ ਸਭ ਤੋਂ ਦਿਲਚਸਪ ਸਰਪੰਚੀ ਦੀ ਚੋਣ ! ਪੂਰੀ ਰਾਤ ਗਿਣਤੀ ਚੱਲੀ 1 ਵੋਟ ਨਾਲ ਮਹਿਲਾ ਜੇਤੂ !

ਬਿਉਰੋ ਰਿਪੋਰਟ – (Punjab panchayat Election 2024) ਸਰਪੰਚੀ ਨੂੰ ਲੈਕੇ ਗਿੱਦੜਬਾਹਾ ਦੇ ਪਿੰਡ ਸੁਖਨਾ ਅਬਲੁ ਵਿੱਚ ਦਿਲਚਸਪ ਚੋਣ ਦਾ ਨਤੀਜਾ ਗਿਣਤੀ ਦੇ ਦੂਜੇ ਦਿਨ ਬੁੱਧਵਾਰ 16 ਅਕਤੂਬਰ ਨੂੰ ਸਾਹਮਣੇ ਆਇਆ ਹੈ। ਇੱਥੇ 1 ਵੋਟ ਦੇ ਨਾਲ ਸੁਰਿੰਦਰ ਪਾਲ ਕੌਰ ਨੂੰ ਜੇਤੂ ਐਲਾਨਿਆ ਗਿਆ ਹੈ । ਇਸ ਦੇ ਲਈ 5 ਵਾਰ ਕਾਉਂਟਿੰਗ,ਪੂਰੀ ਰਾਤ ਨੂੰ ਵਾਰ-ਵਾਰ ਕਾਉਂਟਿੰਗ ਹੋਈ ਅਤੇ ਅਖੀਰ ਸਵੇਰ 9 ਵਜੇ ਸੁਰਿੰਦਰ ਪਾਲ ਕੌਰ 1 ਵੋਟ ਨਾਲ ਜਿੱਤ ਗਈ ।

ਪਿੰਡ ਸੁਖਨਾ ਅਬਲੁ ਵਿੱਚ 4500 ਵੋਟ ਸਨ । ਸਰਪੰਚ ਚੁਣੀ ਗਈ ਸੁਰਿੰਦਰ ਪਾਲ ਕੌਰ ਦੇ ਪਤੀ ਨੇ ਦੱਸਿਆ ਹਾਰ ਦੇ ਬਾਵਜੂਦ ਵਿਰੋਧੀ ਧਿਰ ਵਾਰ-ਵਾਰ ਮੁੜ ਤੋਂ ਰੀ-ਕਾਉਂਟਿੰਗ ਦੀ ਮੰਗ ਕਰਦੇ ਰਹੇ ਅਤੇ ਅਖੀਰ ਵਿੱਚ ਪ੍ਰੀਜ਼ਾਇਡਿੰਗ ਅਫਸਰ ਨੇ ਤਸਲੀ ਕਰਵਾ ਦਿੱਤੀ । ਸੁਰਿੰਦਰ ਪਾਲ ਕੌਰ ਨੇ ਸਰਪੰਚ ਬਣਨ ਤੋਂ ਬਾਅਦ ਖੁਸ਼ੀ ਜਤਾਈ ਉਨ੍ਹਾਂ ਕਿਹਾ ਅਸੀਂ ਪਿੰਡ ਦੇ ਵਿਕਾਸ ਲਈ ਕੰਮ ਕਰਾਂਗੇ ।

Exit mobile version