The Khalas Tv Blog Punjab ਚੋਣ ਕਮਿਸ਼ਨ ਕੋਲ ਪਹੁੰਚਿਆ ਗਿੱਦੜਬਾਹਾ ਪੰਚਾਇਤ ਚੋਣ ਦਾ ਮਾਮਲਾ, ਰਾਣਾ ਗੁਰਜੀਤ ਨੇ ਕੀਤੀ ਸ਼ਿਕਾਇਤ
Punjab

ਚੋਣ ਕਮਿਸ਼ਨ ਕੋਲ ਪਹੁੰਚਿਆ ਗਿੱਦੜਬਾਹਾ ਪੰਚਾਇਤ ਚੋਣ ਦਾ ਮਾਮਲਾ, ਰਾਣਾ ਗੁਰਜੀਤ ਨੇ ਕੀਤੀ ਸ਼ਿਕਾਇਤ

ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀ ਨਾਮਜ਼ਦਗੀਆਂ ਨੂੰ ਲੈ ਕੇ ਕਾਂਗਰਸ ਦੇ ਡੈਲੀਗੇਸ਼ਨ ਨੇ ਚੋਣ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਕੀਤੀ ਹੈ। ਡੈਲੀਗੇਸ਼ਨ ਦੀ ਅਗਵਾਈ ਸਾਬਕਾ ਮੰਤਰੀ ਅਤੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕੀਤੀ।

ਰਾਣਾ ਗੁਰਜੀਤ ਨੇ ਕਿਹਾ ਕਪੂਰਥਲਾ ਵਿੱਚ ਬੂਟਾ ਪਿੰਡ ਹੈ ਜਿੱਥੇ 2200 ਵੋਟ ਹਨ,ਆਮ ਆਦਮੀ ਪਾਰਟੀ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਵੋਟਾਂ ਨਹੀਂ ਪੈਣੀਆਂ ਹਨ। ਕਾਂਗਰਸ ਦੇ 2 ਉਮੀਦਵਾਰ ਮੈਦਾਨ ਵਿੱਚ ਖੜੇ ਹਨ ਕੋਈ ਵੀ ਜਿੱਤ ਸਕਦਾ ਸੀ। ਪਰ ਸਾਡੇ ਉਮੀਦਵਾਰਾਂ ਦੇ ਪੇਪਰ ਨਹੀਂ ਲਏ ਗਏ। ਸਿਰਫ ਇੰਨਾਂ ਹੀ ਨਹੀਂ ਰਾਣਾ ਗੁਰਜੀਤ ਨੇ ਸ਼ਿਕਾਇਤ ਕੀਤੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗਿੱਦੜਬਾਹਾ ਵਿੱਚ ਵੀ ਧੱਕੇਸ਼ਾਹੀ ਹੋਈ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਮੰਗ ਕੀਤੀ ਕਿ ਇਸ ਦਾ ਨੋਟਿਸ ਲਿਆ ਜਾਵੇ ਅਤੇ ਇਸ ਦੀ ਜਾਂਚ ਹੋਵੇ।

ਪੰਜਾਬ ਵਿੱਚ ਸਰਪੰਚੀ ਦੇ ਲਈ ਇਸ ਵਾਰ 52,825 ਨਾਮਜ਼ਦੀਆਂ ਭਰੀਆਂ ਗਈਆਂ ਹਨ, ਜਦਕਿ 3,683 ਰੱਦ ਹੋ ਗਈਆਂ ਸਨ। ਇਸ ਤੋਂ ਇਲਾਵਾ ਪੰਚ ਦੇ ਲਈ 1,66,338 ਨਾਮਜ਼ਦੀਆਂ ਫਾਈਲ ਹੋਇਆਂ ਜਦਕਿ 11,734 ਰੱਦ ਕਰ ਦਿੱਤੀਆਂ ਗਈਆਂ।

Exit mobile version