The Khalas Tv Blog India ਝੁੱਗੀ ‘ਤੇ ਡਿੱਗਿਆ ਵਿਸ਼ਾਲ ਦਰੱਖਤ, 5 ਦਿਨਾਂ ਦੇ ਨਵਜੰਮੇ ਬੱਚੇ, ਮਾਂ ਸਮੇਤ 3 ਦੀ ਜੀਵਨ ਲੀਲ੍ਹਾ ਸਮਾਪਤ
India

ਝੁੱਗੀ ‘ਤੇ ਡਿੱਗਿਆ ਵਿਸ਼ਾਲ ਦਰੱਖਤ, 5 ਦਿਨਾਂ ਦੇ ਨਵਜੰਮੇ ਬੱਚੇ, ਮਾਂ ਸਮੇਤ 3 ਦੀ ਜੀਵਨ ਲੀਲ੍ਹਾ ਸਮਾਪਤ

Haryana News,

ਝੁੱਗੀ 'ਤੇ ਡਿੱਗਿਆ ਵਿਸ਼ਾਲ ਦਰੱਖਤ, 5 ਦਿਨਾਂ ਦੇ ਨਵਜੰਮੇ ਬੱਚੇ, ਮਾਂ ਸਮੇਤ 3 ਦੀ ਜੀਵਨ ਲੀਲ੍ਹਾ ਸਮਾਪਤ

ਪਿਹੋਵਾ (Haryana )  : ਇੱਕ ਝੁੱਗੀ ਉੱਤੇ ਵਿਸ਼ਾਲ ਰੁੱਖ ਡਿੱਗਣ ਕਾਰਨ ਸੁੱਤੇ ਪਏ ਪੰਜ ਦਿਨਾਂ ਦੇ ਬੱਚੇ ਸਮੇਤ ਦੋ ਔਰਤਾਂ ਦੀ ਜੀਵਨ ਲੀਲ੍ਹਾ ਸਮਾਪਤ ਹੋ ਗਈ ਹੈ। ਇਹ ਦਿਲ ਦਹਿਲਾਉਣ ਵਾਲਾ ਮਾਮਲਾ ਹਰਿਆਣਾ ਦੇ ਜ਼ਿਲ੍ਹਾ ਕੂਰਕਸ਼ੇਤਰ ਦੇ ਉਪਮੰਡਲ ਪਿਹੋਵਾ ਵਿਖੇ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਅੱਜ ਸਵੇਰੇ ਖਰਾਬ ਮੌਸਮ ਕਾਰਨ ਇੱਕ ਵਿਸ਼ਾਲ ਸਫੈਦਾ ਝੌਂਪੜੀ ਉੱਤੇ ਡਿੱਗ ਗਿਆ। ਲੋਕਾਂ ਨੇ ਬੜੀ ਮੁਸ਼ਕਲ ਨਾਲ ਅੰਦਰ ਸੁੱਤੇ ਪੰਜ ਦਿਨਾਂ ਦੇ ਬੱਚੇ ਅਤੇ ਦੋ ਔਰਤਾਂ ਨੂੰ ਜ਼ਖਮੀ ਹਾਲਤ ਵਿੱਚ ਬਾਹਰ ਕੱਢਿਆ।

ਹਸਪਤਾਲ ਪਹੁੰਚਾਇਆ ਗਿਆ ਪਰ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸਥਾਨਕ ਲੋਕਾਂ ਨੇ ਦੱਸਿਆ ਕਿ ਤਿੰਨੋਂ ਝੁੱਗੀ ਵਿੱਚ ਸੌਂ ਰਹੇ ਸਨ। ਅਚਾਨਕ ਇੱਕ ਦਰੱਖਤ ਉਸ ‘ਤੇ ਡਿੱਗ ਪਿਆ। ਜਿਸ ਕਾਰਨ ਉਹ ਦਰੱਖਤ ਹੇਠਾਂ ਦੱਬ ਗਏ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਦਰੱਖਤ ਹੇਠੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਉਨ੍ਹਾਂ ਨੂੰ ਪਿਹੋਵਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਹਿਲਾ ਨੇ ਪੰਜ ਦਿਨ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਉਹ ਦੋ ਦਿਨਾਂ ਤੋਂ ਹਸਪਤਾਲ ਵਿੱਚ ਸੀ। ਉਸ ਨੂੰ ਤਿੰਨ ਦਿਨ ਪਹਿਲਾਂ ਹਸਪਤਾਲ ਤੋਂ ਛੁੱਟੀ ਮਿਲੀ ਸੀ। ਮਰਨ

ਵਾਲੀ ਔਰਤ ਵਿੱਚੋਂ ਇੱਕ ਦੀ ਉਮਰ 30 ਸਾਲ ਅਤੇ ਦੂਜੀ ਦੀ ਉਮਰ 50 ਸਾਲ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਚੀ, ਉਸਦੀ ਮਾਂ ਅਤੇ ਉਸਦੀ ਦਾਦੀ ਹਾਦਸੇ ਦਾ ਸ਼ਿਕਾਰ ਹੋਏ ਹਨ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਮੀਂਹ ਅਤੇ ਤੇਜ਼ ਹਵਾ ਕਾਰਨ ਝੌਂਪੜੀ ‘ਤੇ ਇੱਕ ਦਰੱਖਤ ਡਿੱਗ ਗਿਆ। ਕੁਰੂਕਸ਼ੇਤਰ ‘ਚ ਮੰਗਲਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਮੰਡੀਆਂ ‘ਚ ਖੁੱਲ੍ਹੇ ਅਸਮਾਨ ਹੇਠਾਂ ਪਿਆ ਝੋਨਾ ਡੁੱਬ ਗਿਆ। ਇਸ ਦੇ ਨਾਲ ਹੀ ਝੋਨੇ ਦੀ ਕਟਾਈ ਦਾ ਕੰਮ ਵੀ ਰੁਕ ਗਿਆ।

Exit mobile version