The Khalas Tv Blog Others ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲੀ ਲੀਡਰਾਂ ਨੂੰ ਨਸੀਹਤ! ਪਹਿਲਾਂ ਵੀ ਸੀ ਅਡੋਲ ਤੇ ਹੁਣ ਵੀ ਹਾਂ ਅਡੋਲ
Others Punjab

ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲੀ ਲੀਡਰਾਂ ਨੂੰ ਨਸੀਹਤ! ਪਹਿਲਾਂ ਵੀ ਸੀ ਅਡੋਲ ਤੇ ਹੁਣ ਵੀ ਹਾਂ ਅਡੋਲ

ਬਿਉਰੋ ਰਿਪੋਰਟ –  ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਾਂਚ ਕਰਨ ਵਾਲੀ ਕਮੇਟੀ ਨੂੰ ਇਕ ਮਹੀਨੇ ਦਾ ਸਮਾਂ ਦੇਣ ‘ਤੇ ਕਿਹਾ ਹੈ ਕਿ ਇਹ ਸਮਾਂ ਜਾਂਚ ਕਰਤਾ ਕਮੇਟੀ ਨੂੰ ਨਹੀਂ ਸਗੋਂ ਉਨ੍ਹਾਂ ਨੂੰ ਦਿੱਤਾ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰੀਕੇ ਨਾਲ ਮੈਨੂੰ ਦੱਸਿਆ ਜਾ ਰਿਹ ਹੈ ਕਿ ” ਕਿ ਕਾਕਾ ਤੈਨੂੰ ਇਸ ਤਰ੍ਹਾਂ ਹੀ ਰੱਖਾਂਗੇ ਨਾ ਜ਼ਿਊਦੀਆਂ ‘ਚ ਛੱਡਾਂਗੇ ਤੇ ਨਾ ਮਰਿਆ ‘ਚ, ਤੋਰੀ ਵਾਂਗ ਲਮਕਾ ਕੇ ਰੱਖਾਂਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਕ ਫਿਰ ਸਾਫ ਕਹਿ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਮੇੇਰੇ ‘ਤੇ ਦੋਸ਼ ਲਗਾਏ ਹਨ, ਭਾਵੇਂ ਉਨ੍ਹਾਂ ਦੋਸ਼ਾਂ ਅਧੀਨ ਮੇਰੀਆਂ ਸੇਵਾਵਾ ਖਤਮ ਦੋਵੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਵੀ ਕਰਨਾ ਚਾਹੁੰਦੇ ਹੋ ਕਰ ਲਵੋ ਪਰ ਉਹ ਪ੍ਰਮਾਤਮਾ ਦੀ ਕ੍ਰਿਪਾ ਨਾਲ 2 ਦਸੰਬਰ ਦੇ ਫੈਸਲੇ ਤੇ ਜਦੋਂ ਸ਼ਾਮਲ ਹੋਏ ਸੀ ਉਹ ਉਸ ਸਮੇ ਵੀ ਅਡੋਲ ਸੀ ਤੇ ਹੁਣ ਵੀ ਅਡੋਸ ਹਨ ਤੇ ਅਡੋਲ ਹੀ ਰਹਾਣਗੇ। ਉਹ ਕਿਸੇ ਘਬਰਾਗਟ ਵਿਚ ਨਹੀਂ ਪੈਣਗੇ ਕਿਉਂਕਿ ਸੰਘਰਸ਼ ਬੰਦੇ ਨੂੰ ਜਿਉਣਾ ਅਤੇ ਲੜਨਾ ਸਿਖਾਉਂਦੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਕਿਹਾ ਕਿ ਮਹਾਂਭਾਰਤ ਵਿਚ ਭ੍ਰਿਸ਼ਮ ਪਿਤਾਮਾ, ਦਰੋਣਾਚਾਰਿਆ, ਕਿਰਪਾਚਾਰਿਆ ਵਰਗੇ ਵੱਡੇ ਮਹਾਂਰਥੀ ਅਰਜੁਨ ਨਾਲੋ ਘੱਟ ਨਹੀਂ ਸੀ ਪਰ ਉਸ ਇਸ ਲਈ ਖਤਮ ਹੋ ਗਏ ਕਿਉਂਕਿ ਉਨ੍ਹਾਂ ਦੁਰਅੋਧਨ ਤੇ ਸ਼ਕੂਨੀ ਵਰਗਿਆਂ ਦਾ ਸਾਥ ਦਿੱਤਾ ਸੀ। ਧਰਮ ਦੁਰਅੋਧਨ ਤੇ ਸ਼ਕੂਨੀ ਕੋਲ ਨਹੀਂ ਸੀ, ਉਨ੍ਹਾਂ ਕੋਲ ਅਧਰਮ ਅਤੇ ਪਾਪ ਸੀ। ਉਨ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਖੇਤਰੀ ਪਾਰਟੀ ਤੇ ਨੁਮਾਇੰਦਾ ਜਥੇਬੰਦੀ ਹੈ, ਜੇਕਰ ਬਚਦੀ ਹੈ ਤਾਂ ਇਸ ਨੂੰ ਬਚਾਓ। ਜਿਵੇਂ ਪੁਰਾਣੇ ਅਕਾਲੀ ਪਾਰਟੀ ਨੂੰ ਬਚਾਉਂਦੇ ਸੀ। ਉਨ੍ਹਾਂ ਕਿਹਾ ਕਿ ਵਿਅਕਤੀ ਕਦੀਂ ਪਾਰਟੀ ਨਹੀਂ ਹੁੰਦੇ। ਵਿਅਕਤੀ ਆਉਂਦੇ ਤੇ ਜਾਂਦੇ ਨੇ ਮਾਸਟਰ ਤਾਰਾ ਸਿੰਘ. ਖੜਕ ਸਿੰਘ ਤੇ ਕਈ ਹੋਰ ਅਕਾਲੀ ਦਲ ਨੇ ਪੈਦਾ ਕੀਤੇ ਸੀ ਪਰ ਉਹ ਵੀ ਹੁਣ ਚਲੇ ਗਏ ਹਨ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਕੰਮ ਕੀਤਾ ਜਾਵੇ।

ਇਹ ਵੀ ਪੜ੍ਹੋ –  ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਧਮਕੀ

 

 

Exit mobile version