The Khalas Tv Blog India ਗਿਆਨੀ ਹਰਪ੍ਰੀਤ ਸਿੰਘ ਨੇ ਫੋਗਾਟ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ, ਜੇਤੂ ਸੀ, ਜੇਤੂ ਹੈ ਤੇ ਜੇਤੂ ਰਹੇਗੀ।
India Punjab

ਗਿਆਨੀ ਹਰਪ੍ਰੀਤ ਸਿੰਘ ਨੇ ਫੋਗਾਟ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ, ਜੇਤੂ ਸੀ, ਜੇਤੂ ਹੈ ਤੇ ਜੇਤੂ ਰਹੇਗੀ।

ਵਿਨੇਸ਼ ਫੋਗਾਟ (Vinesh Phogat) ਨੂੰ ਅਯੋਗ ਕਰਾਰ ਦੇਣ ਤੋਂ ਬਾਅਦ ਹਰ ਭਾਰਤੀ ਉਸ ਨਾਲ ਖੜ੍ਹਾ ਹੈ, ਉੱਥੇ ਹੀ  ਹੁਣ ਉਸ ਨੂੰ ਧਾਰਮਿਕ ਹਸਤੀਆਂ ਵੱਲੋਂ ਹੌਸਲਾ ਦਿੱਤਾ ਜਾ ਰਿਹਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਵੱਲੋਂ ਵਿਨੇਸ਼ ਫੋਗਾਟ ਦੀ ਹੌਸਲਾ ਅਫਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਨੇਸ਼ ਫੋਗਾਟ ਉਹ ਧੀ ਹੈ ਜੋ ਲੜਕੀਆਂ ਦੇ ਸੋਸ਼ਣ ਵਿਰੁੱਧ ਸੱਤਾਧਾਰੀਆਂ ਦੇ ਖਿਲਾਫ ਡਟ ਕੇ ਲੜੀ ਸੀ। ਸ਼ਾਇਦ ਇਸੇ ਕਾਰਨ ਜਰਵਾਣਿਆਂ ਦੀ ਸ਼ਹਿ ਤੇ ਆਪਣਿਆਂ ਦੀ ਬੇਰੁਖੀ ਦੇ ਕਾਰਨ ਖੇਡ ਦੇ ਮੈਦਾਨ ਵਿਚੋਂ ਭਾਵੇਂ ਅਯੋਗ ਹੋ ਗਈ ਹੋਵੇ ਪਰ ਉਹ ਜੇਤੂ ਸੀ, ਜੇਤੂ ਹੈ ਤੇ ਜੇਤੂ ਰਹੇਗੀ।

ਦੱਸ ਦੇਈਏ ਕਿ ਕੱਲ੍ਹ ਦੇ ਦਿਨ ਪੈਰਿਸ ਓਲਿੰਪਕ ਵਿੱਚ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਉਸ ਦਾ ਭਾਰ 50 ਕਿਲੋ ਤੋਂ 100 ਗਰਾਮ ਵੱਧ ਸੀ, ਇਸ ਕਰਕੇ ਉਸ ਨੂੰ ਓਲਿੰਪਕ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਇਸ ਨੂੰ ਕਈ ਸਾਜਿਸ਼ ਵੀ ਦੱਸ ਰਹੇ ਹਨ। ਪੂਰਾ ਦੇਸ਼ ਇਸ ਸਮੇਂ ਵਿਨੇਸ਼ ਫੋਗਾਟ ਨੂੰ ਹੌਸਲਾ ਦੇ ਰਿਹਾ ਹੈ।

ਇਹ ਵੀ ਪੜ੍ਹੋ –    ਹੁੱਡਾ ਨੇ ਵਿਨੇਸ਼ ਫੋਗਾਟ ਨੂੰ ਰਾਜ ਸਭਾ ਭੇਜਣ ਦੀ ਕੀਤੀ ਮੰਗ! ‘ਤੁਸੀਂ ਹਾਰੇ ਨਹੀਂ, ਹਰਾਏ ਗਏ ਹੋ!’

 

Exit mobile version