ਅੰਮ੍ਰਿਤਸਰ : ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕਾਊਂਸਲ ਦੀਆਂ ਚੋਣਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਵਿਦਿਆਰਥੀ ਜਥੇਬੰਦੀਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜ਼ੋਰ-ਅਜ਼ਮਾਇਸ਼ੀ ਚੱਲ ਰਹੀ ਸੀ। ਪੀਯੂ ਪ੍ਰਧਾਨ ਦੇ ਅਹੁਦੇ ‘ਤੇ NSUI ਦੇ ਉਮੀਦਵਾਰ ਜਤਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਇਸ ਨਾਲ ਇਨਸੋ ਦੇ ਉਮੀਦਵਾਰ ਦੀਪਕ ਗੋਇਤ ਨੇ ਜਨਰਲ ਸਕੱਤਰ ਦੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ ਤਾਂ ਮੀਤ ਪ੍ਰਧਾਨ ਦੇ ਅਹੁਦੇ ‘ਤੇ ਸੱਥ ਦੀ ਰਣਮੀਤ ਜੋਤ ਕੌਰ ਨੇ ਜਿੱਤ ਹਾਸਲ ਕੀਤੀ ਹੈ।
ਇਸੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਮਣੀਕਜੋਤ ਕੌਰ ਨੂੰ ਵਧਾਈ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਣਮੀਤ ਜੋਤ ਕੌਰ ਕੌਰ ਚੰਡੀਗੜ੍ਹ ਦੀ ਪੰਜਾਬ ਯੁਨੀਵਰਸਿਟੀ ਚ ਸਿੱਖ ਮਸਲੇ ਤਲੀ ਤੇ ਰੱਖ ਕੇ ਪ੍ਰਾਪਤ ਕੀਤੀ ਇਹ ਨਿੱਕੀ ਜਿਹੀ ਜਿੱਤ ਵੱਡੇ ਅਰਥ ਰਖਦੀ ਹੈ।
ਇਸ ਸਬੰਧੀ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ
ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ ॥******
ਅਠਾਰਵੀਂ ਸਦੀ ਚ ਇਕ ਅਜਿਹਾ ਸਮਾਂ ਆਇਆ, ਜਦੋ ਮੁਗਲ ਸਰਕਾਰ ਅਤੇ ਸਰਕਾਰ ਵਲੋਂ ਫੈਲਾਏ ਫਰਮ ਜਾਲ ਚ ਫਸੇ ਲੋਕਾਂ ਨੇ ਮੰਨ ਲਿਆ ਕੇ ਸਿੱਖ ਹੁਣ ਖਤਮ ਹੋ ਗਏ ਨੇ ਤੇ ਹੁਣ ਸਿੱਖੀ ਦੀ ਗੂੰਜ ਨਹੀ ਗੂੰਜੇਗੀ। ਪਰ ਧੰਨ ਬਾਬਾ ਬੋਤਾ ਸਿੰਘ ਜੀ ਤੇ ਧੰਨ ਬਾਬਾ ਗਰਜਾ ਸਿੰਘ ਜੀ, ਜਿਨ੍ਹਾਂ ਦੀ ਮਾਰੀ ਇਕ ਦਹਾੜ ਨੇ ਭਰਮ ਦੇ ਬੱਦਲ ਚੀਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਪੰਜਾਬ ਵਿਚ ਸਰਕਾਰਾਂ ਦੇ ਸੋਸ਼ਲ ਮੀਡੀਆ ਵਿੰਗਾਂ ਦੁਆਰਾ ਗੁੰਮਰਾਹ ਕੀਤੇ ਲੋਕ ਤੇ ਨਾਸਤਿਕਵਾਦੀ ਕਾਮਰੇਡੀ ਸੋਚ ਦੇ ਕੰਧਾੜੀ ਚੜ੍ਹੇ ਟੋਲੇ, ਦਿਨ ਦਿਹਾੜੇ ਇਹ ਆਖਣ ਕੇ ਪੰਜਾਬ ਦੀ ਧਰਤੀ ਤੇ ਸਿੱਖ ਮੁੱਦਿਆਂ ਦੀ ਗੱਲ ਕਰਨੀ ਹਵਾ ਚ ਹੱਥ ਮਾਰਨੇ ਆ। ਐਨ ਓਸ ਮੌਕੇ ਪੰਜਾਬ ਦੀ ਹਿੱਕ ਖੁਰਚ ਕੇ ਵਸਾਏ ਪੱਥਰਾਂ ਦੇ ਸ਼ਹਿਰ ਚੰਡੀਗੜ ਦੀ ਪੰਜਾਬ ਯੁਨੀਵਰਸਿਟੀ ਚ ਸਿੱਖ ਮਸਲੇ ਤਲੀ ਤੇ ਰੱਖ ਕੇ ਪ੍ਰਾਪਤ ਕੀਤੀ ਇਹ ਨਿੱਕੀ ਜਿਹੀ ਜਿੱਤ ਵੱਡੇ ਅਰਥ ਰਖਦੀ ਹੈ। ਮੁਬਾਰਕ ਧੀਏ!