The Khalas Tv Blog Punjab ਗਿਆਨੀ ਹਰਪ੍ਰੀਤ ਸਿੰਘ ਤੇ ਬਾਬਾ ਗੁਰਿੰਦਰ ਢਿੱਲੋਂ ਦੀ ਹੋਈ ਮੁਲਾਕਾਤ
Punjab

ਗਿਆਨੀ ਹਰਪ੍ਰੀਤ ਸਿੰਘ ਤੇ ਬਾਬਾ ਗੁਰਿੰਦਰ ਢਿੱਲੋਂ ਦੀ ਹੋਈ ਮੁਲਾਕਾਤ

ਬਿਉਰੋ ਰਿਪੋਰਟ – ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ 15 ਦਿਨਾਂ ਲਈ ਫਾਰਗ ਕੀਤੇ ਗਏ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਲਈ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਬਠਿੰਡਾ ਪਹੁੰਚੇ ਹਨ। ਆਪਣੇ ਪ੍ਰਾਈਵੇਟ ਹੈਲੀਕਾਪਟਰ ਰਾਹੀਂ ਡੇਰਾ ਮੁਖੀ ਬਠਿੰਡਾ ਪਹੁੰਚੇ ਅਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਗਏ। ਜਿੱਥੇ ਉਨ੍ਹਾਂ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਹੋਈ। ਹਲਕੇ ਇਹ ਮੁਲਾਕਾਤ ਕਰਨ ਦਾ ਮਕਸਦ ਕੀ ਸੀ ਅਤੇ ਕੀ ਗੱਲਬਾਤ ਹੋਈ ਹੈ, ਇਸ ਬਾਬਤ ਖ਼ਬਰ ਲਿਖੇ ਜਾਣ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਇਹ ਵੀ ਪੜ੍ਹੋ – ਪ੍ਰਧਾਨ ਮੰਤਰੀ ਨੇ ਵੀਰ ਬਾਲ ਦਿਵਸ ਤੇ ਸ਼ਾਹਿਬਜ਼ਾਦਿਆਂ ਨੂੰ ਕੀਤਾ ਯਾਦ

 

Exit mobile version