ਬਿਊਰੋ ਰਿਪੋਰਟ – ਗਾਇਕ ਘਨੱਈਆ ਮਿੱਤਲ (Ghaniya Mittal) ਵੱਲੋਂ ਹੁਣ ਬਿਆਨ ਜਾਰੀ ਕਰ ਕਾਂਗਰਸ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਾਈਵ ਹੋ ਕੇ ਲੋਕਾਂ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਸਨਾਤਨੀਆਂ ਦੀ ਗੱਲ ਸੁਣਨਗੇ ਅਤੇ ਸਨਾਤਨੀਆਂ ਦੀ ਚੋਣ ਕਰਨਗੇ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਸਾਰੇ ਸਨਾਤਨੀ ਭੈਣ ਭਰਾ ਅਤੇ ਖਾਸ ਕਰਕੇ ਭਾਜਪਾ ਦੀ ਲੀਡਰਸ਼ਿਪ ਉਨ੍ਹਾਂ ਨੂੰ ਪਿਆਰ ਕਰਦੀ ਹੈ ਅਤੇ ਇਸ ਕਰਕੇ ਉਹ ਸਭ ਤੋਂ ਮਾਫੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਹਰ ਕੋਈ ਚਿੰਤਤ ਹੈ ਅਤੇ ਮੈਂ ਆਪਣਾ ਬਿਆਨ ਵਾਪਸ ਲੈਂਦਾ ਹਾਂ। ਉਹ ਹੁਣ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਵੀ ਸਨਾਤੀ ਦਾ ਭਰੋਸਾ ਟੁੱਟੇ।
ਇਹ ਵੀ ਪੜ੍ਹੋ – ਦਿੱਲੀ ‘ਚ ਨਹੀਂ ਹੋ ਰਹੇ ਸਰਕਾਰੀ ਕੰਮ? ਭਾਜਪਾ ਦੀ ਚਿੱਠੀ ਦਾ ਆਮ ਆਦਮੀ ਪਾਰਟੀ ਨੇ ਦਿੱਤਾ ਕਰਾਰਾ ਜਵਾਬ