The Khalas Tv Blog International ਹੁਣ ਪਾਕਿਸਤਾਨ ’ਚ ਹੋਣ ਲੱਗਾ GenZ ਦਾ ਪ੍ਰਦਰਸ਼ਨ, ਸਿੱਖਿਆ ਪ੍ਰਣਾਲੀ ’ਚ ਸੁਧਾਰ ਦੀ ਮੰਗ
International

ਹੁਣ ਪਾਕਿਸਤਾਨ ’ਚ ਹੋਣ ਲੱਗਾ GenZ ਦਾ ਪ੍ਰਦਰਸ਼ਨ, ਸਿੱਖਿਆ ਪ੍ਰਣਾਲੀ ’ਚ ਸੁਧਾਰ ਦੀ ਮੰਗ

ਬਿਊਰੋ ਰਿਪੋਰਟ (6 ਨਵੰਬਰ, 2025): ਨੇਪਾਲ ਅਤੇ ਬੰਗਲਾਦੇਸ਼ ਤੋਂ ਬਾਅਦ, ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਵਿੱਚ GenZ (ਨੌਜਵਾਨ ਪੀੜ੍ਹੀ) ਪਾਕਿਸਤਾਨੀ ਸਰਕਾਰ ਦੇ ਖਿਲਾਫ਼ ਸੜਕਾਂ ’ਤੇ ਉੱਤਰ ਆਏ ਹਨ। ਉਹ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ, ਪ੍ਰੀਖਿਆਵਾਂ ਵਿੱਚ ਈ-ਮਾਰਕਿੰਗ ਸਿਸਟਮ ਦੀਆਂ ਕਮੀਆਂ ਅਤੇ ਜ਼ਰੂਰੀ ਸਹੂਲਤਾਂ ਦੀ ਘਾਟ ਕਾਰਨ ਪ੍ਰਦਰਸ਼ਨ ਕਰ ਰਹੇ ਹਨ।

ਇਹ ਅੰਦੋਲਨ 4 ਨਵੰਬਰ ਨੂੰ ਮੁਜ਼ੱਫਰਾਬਾਦ ਵਿੱਚ ‘ਯੂਨੀਵਰਸਿਟੀ ਆਫ਼ ਆਜ਼ਾਦ ਜੰਮੂ ਐਂਡ ਕਸ਼ਮੀਰ’ ਤੋਂ ਸ਼ੁਰੂ ਹੋਇਆ ਸੀ। ਵਿਦਿਆਰਥੀ ਸਮੈਸਟਰ ਫੀਸਾਂ ਵਿੱਚ ਕੀਤੇ ਗਏ ਵਾਧੇ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਗੋਲੀ ਲੱਗਣ ਕਾਰਨ ਇੱਕ ਵਿਦਿਆਰਥੀ ਜ਼ਖ਼ਮੀ ਹੋ ਗਿਆ, ਜਿਸ ਤੋਂ ਬਾਅਦ ਇਹ ਪ੍ਰਦਰਸ਼ਨ ਹਿੰਸਕ ਹੋ ਗਿਆ।

ਇਹ ਪ੍ਰਦਰਸ਼ਨ ਮੁਜ਼ੱਫਰਾਬਾਦ ਤੋਂ ਸ਼ੁਰੂ ਹੋ ਕੇ ਮੀਰਪੁਰ, ਕੋਟਲੀ, ਰਾਵਲਕੋਟ ਅਤੇ ਨੀਲਮ ਵੈਲੀ ਤੱਕ ਫੈਲ ਚੁੱਕਾ ਹੈ। ਲਾਹੌਰ ਵਿੱਚ ਵੀ ਇੰਟਰਮੀਡੀਏਟ ਦੇ ਵਿਦਿਆਰਥੀਆਂ ਨੇ ਧਰਨਾ ਦਿੱਤਾ। ਵਿਦਿਆਰਥੀਆਂ ਨੇ ਆਜ਼ਾਦੀ ਅਤੇ ‘ਕਾਤਲੋ ਜਵਾਬ ਦਿਓ, ਖੂਨ ਦਾ ਹਿਸਾਬ ਦਿਓ’ ਵਰਗੇ ਨਾਅਰੇ ਲਗਾਏ।

Exit mobile version