The Khalas Tv Blog Punjab ਗੈਂ ਗ ਸਟਰ ਜੱਗੂ ਭਗਵਾਨੀਆ ਨੂੰ ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ
Punjab

ਗੈਂ ਗ ਸਟਰ ਜੱਗੂ ਭਗਵਾਨੀਆ ਨੂੰ ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ

ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਕ ਤਲ ਕਾਂ ਡ ਮਾਮਲੇ ਵਿੱਚ ਪੁਲਿਸ ਜੇ ਲ੍ਹਾਂ ਵਿੱਚ ਬੰਦ ਗੈਂ ਗਸਟਰਾਂ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਅੱਜ ਗੈਂ ਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਵੱਲੋਂ ਪਾਈ ਗਈ ਪਟੀਸ਼ਨ ਤੇ ਅੱਜ ਹਾਈਕੋਰਟ ਵਿੱਚ ਸੁਣਵਾਈ ਹੋਈ ਹੈ। ਇਸ ਪਟੀਸ਼ਨ ਵਿੱਚ ਹਾਈਕੋਰਟ ਨੇ ਜੱਗੂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਹੈ।

ਹਾਈਕੋਰਟ ਨੇ ਤਿਹਾੜ ਜੇ ਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਦੀ ਪਟੀਸ਼ਨ ‘ਤੇ ਕਿਹਾ ਕਿ ਜੱਗੂ ਤਿਹਾੜ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਉਸ ਖੇਤਰ ਵਿੱਚ ਹੀ ਪਟੀਸ਼ਨ ਦਾਖਲ ਕਰਨੀ ਚਾਹੀਦੀ ਹੈ। ਤਿਹਾੜ ਜੇ ਲ੍ਹ ਪੰਜਾਬ ਹਰਿਆਣਾ ਹਾਈਕੋਰਟ ਦੇ ਖੇਤਰ ਅਧੀਨ ਨਹੀਂ ਆਉਂਦੀ। ਉਧਰ, ਦੂਜੀ ਪਟੀਸ਼ਨ ਵਿੱਚ ਵੀ ਗੈਂ ਗਸਟਰ ਅਮਿਤ ਡਾਗਰ ਨੇ ਇਹੀ ਮੰਗ ਕੀਤੀ ਸੀ। ਉਸਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਟ੍ਰਾਇਲ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਨ ਲਈ ਕਿਹਾ ਹੈ।

ਦੱਸ ਦਈਏ ਕਿ ਗੈਂ ਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਚ ਕਿਹਾ ਗਿਆ ਸੀ ਕਿ ਜੇਕਰ ਜੱਗੂ ਨੂੰ ਜੇ ਲ੍ਹ ‘ਚੋਂ ਬਾਹਰ ਲਿਆਂਦਾ ਜਾਵੇ ਤਾਂ ਉਸ ਦੀ ਸੁਰੱਖਿਆ ਦੇ ਮੱਦੇਨਜ਼ਰ ਬੁਲੇਟ ਪਰੂਫ ਜੈਕੇਟ ਤੇ ਗੱਡੀ ਦਿੱਤੀ ਜਾਵੇ।
ਗੈਂ ਗਸਟਰ ਜੱਗੂ ਦੀ ਮਾਤਾ ਨੂੰ ਡਰ ਸੀ ਕਿ ਪੁਲਿਸ ਤੇ ਐਂਟੀ ਗਰੁੱਪ ਐ ਨਕਾਉਂਟਰ ਕਰ ਸਕਦੇ ਹਨ ਇਸਲਈ ਜੱਗੂ ਲਈ ਬੁਲੇਟ ਪਰੂਫ ਜੈਕਟ ਤੇ ਗੱਡੀ ਮੰਗੀ ਹੈ। ਜੱਗੂ ਦੀ ਮਾਤਾ ਨੇ ਜੇ ਲ੍ਹ ‘ਚ ਜੱਗੂ ਤੇ ਟਾਰਚਰ ਕਰਨ ਦਾ ਵੀ ਇਲ ਜ਼ਾਮ ਲਾਇਆ ਹੈ।

ਮਾਂ ਦੀ ਤਰਫੋਂ ਪਟੀਸ਼ਨ ਦਾਇਰ ਕਰਕੇ ਇਲ ਜ਼ਾਮ ਲਾਇਆ ਗਿਆ ਸੀ ਕਿ ਪੰਜਾਬ ਪੁਲਿਸ, ਗੈਂ ਗਸਟਰ ਗਰੁੱਪ ਨਾਲ ਐਨਕਾਊਂਟਰ ਕਰ ਸਕਦੀ ਹੈ। ਦੱਸ ਦਈਏ ਕਿ ਤਿਹਾੜ ਜੇ ਲ੍ਹ ‘ਚ ਬੰਦ ਗੈਂ ਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਆਪਣੀ ਜਾ ਨ ਨੂੰ ਖ ਤਰਾ ਦੱਸਦੇ ਹੋਏ ਪੰਜਾਬ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਦਰਅਸਲ ਮੂਸੇਵਾਲਾ ਦੇ ਕ ਤਲ ਹੋਣ ਤੋਂ ਬਾਅਦ ਬਿਸ਼ਨੋਈ ਨੂੰ ਐਨਕਾਊਂਟਰ ਹੋਣ ਦਾ ਡਰ ਸਤਾਉਣ ਲੱਗਿਆ ਸੀ। ਪਟੀਸ਼ਨ ‘ਚ ਉਸ ਨੇ ਮੰਗ ਕੀਤੀ ਗਈ ਸੀ ਕਿ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ।

Exit mobile version