The Khalas Tv Blog Punjab ਮੋਗਾ ਵਿੱਚ ਪੁਲਿਸ ਨਾਲ ਮੁਠਭੇੜ ’ਚ ਗੈਂਗਸਟਰ ਜ਼ਖਮੀ
Punjab

ਮੋਗਾ ਵਿੱਚ ਪੁਲਿਸ ਨਾਲ ਮੁਠਭੇੜ ’ਚ ਗੈਂਗਸਟਰ ਜ਼ਖਮੀ

ਮੋਗਾ : ਅੱਜ ਸਵੇਰ ਸਮੇਂ ਮੋਗਾ ਵਿਚ ਐਨਕਾਊਂਟਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਸ ਨੂੰ ਜਖ਼ਮੀ ਹਸਪਤਾਲ ਵਿੱਚ ਇਲਾਜ਼ ਲਈ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਕੁਝ ਦਿਨ ਪਹਿਲਾਂ ਪਿੰਡ ਡੱਲਾ ਵਿੱਚ ਕਿਸੇ ਘਰ ਉੱਪਰ ਗੋਲੀਬਾਰੀ ਕੀਤੀ ਸੀ। ਮੁਲਜ਼ਮ ਪਾਸੋਂ 32 ਬੋਰ ਦਾ ਇਕ ਪਿਸਤੌਲ ਵੀ ਬਰਾਮਦ ਹੋਇਆ ਹੈ।

ਐੱਸਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੁਲਜ਼ਮ ਨੇ 12 ਫ਼ਰਬਰੀ ਨੂੰ ਪਿੰਡ ਡਾਲਾ ਵਿਚ ਪੰਚਾਇਤ ਮੈਂਬਰ ਦੇ ਘਰ ਬਾਹਰ ਫ਼ਾਇਰਿੰਗ ਕੀਤੀ ਸੀ। ਇਸ ਸੰਬੰਧੀ ਥਾਣੇ ਵਿਚ ਕਤਲ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੋਗਾ ਪੁਲਿਸ ਵਲੋਂ ਮਾਮਲੇ ਦੀ ਹਰ ਐਂਗਲ ਤੋਂ ਜਾਚ ਕੀਤੀ ਜਾ ਰਹੀ ਸੀ।

Exit mobile version