The Khalas Tv Blog India ਗਾਂਧੀ ਮੈਦਾਨ ‘ਚ ਬੰ ਬ ਧ ਮਾਕੇ ਦੇ ਮਾਮਲੇ ’ਚ 9 ਦੋਸ਼ੀ ਕਰਾਰ, ਇਕ ਬਰੀ
India

ਗਾਂਧੀ ਮੈਦਾਨ ‘ਚ ਬੰ ਬ ਧ ਮਾਕੇ ਦੇ ਮਾਮਲੇ ’ਚ 9 ਦੋਸ਼ੀ ਕਰਾਰ, ਇਕ ਬਰੀ

‘ਦ ਖ਼ਾਲਸ ਟੀਵੀ ਬਿਊਰੋ:- ਪਟਨਾ ਦੇ ਗਾਂਧੀ ਮੈਦਾਨ ਵਿੱਚ 2013 ਵਿੱਚ ਹੋਏ ਬੰ ਬ ਧ ਮਾਕੇ ਦੇ ਮਾਮਲੇ ਵਿੱਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਅੱਜ 9 ਲੋਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਅਤੇ ਇਸ ਮਾਮਲੇ ਵਿੱਚ ਸਬੂਤਾਂ ਦੀ ਘਾਟ ਦੇ ਕਾਰਨ ਇੱਕ ਨੂੰ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਵਿਸ਼ੇਸ਼ ਸਰਕਾਰੀ ਵਕੀਲ ਲਲਨ ਪ੍ਰਸਾਦ ਸਿੰਘ ਨੇ ਦੱਸਿਆ ਕਿ ਐੱਨਆਈਏ ਅਦਾਲਤ ਦੇ ਵਿਸ਼ੇਸ਼ ਜੱਜ ਗੁਰਵਿੰਦਰ ਮਲਹੋਤਰਾ ਨੇ 2013 ਵਿੱਚ ਪਟਨਾ ਦੇ ਗਾਂਧੀ ਮੈਦਾਨ ਵਿੱਚ ਹੋਏ ਲੜੀਵਾਰ ਧ ਮਾਕਿਆਂ ਦੇ ਕੇਸ ਵਿੱਚ ਇਮਤਿਆਜ਼ ਅੰਸਾਰੀ, ਮੁਜੀਬੁੱਲਾ, ਹੈਦਰ ਅਲੀ, ਫਿਰੋਜ਼ ਅਸਲਮ, ਨੋਮਾਨ ਅੰਸਾਰੀ, ਇਫਤਿਖਾਰ, ਅਹਿਮਦ ਹੁਸੈਨ, ਉਮਰ ਸਿੱਦੀਕੀ ਅਤੇ ਅਜ਼ਹਰੂਦੀਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਦੋਂਕਿ ਫਖਰੂਦੀਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ।

Exit mobile version