The Khalas Tv Blog Punjab ਗਮਾਡਾ ਵੱਲੋਂ ਮੁਹਾਲੀ ਵਾਕ ਖ਼ਿਲਾਫ਼ ਕੀਤੀ ਜਾਵੇਗੀ ਵੱਡੀ ਕਾਰਵਾਈ, ਦਿੱਤੇ ਇਹ ਆਦੇਸ਼
Punjab

ਗਮਾਡਾ ਵੱਲੋਂ ਮੁਹਾਲੀ ਵਾਕ ਖ਼ਿਲਾਫ਼ ਕੀਤੀ ਜਾਵੇਗੀ ਵੱਡੀ ਕਾਰਵਾਈ, ਦਿੱਤੇ ਇਹ ਆਦੇਸ਼

ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਸੈਕਟਰ 62 ਵਿੱਚ ਮੁਹਾਲੀ ਵਾਕ ਮਾਲ ਵਿੱਚ ਕੀਤੀ ਗਈ ਜਿਆਦਾ ਉਸਾਰੀ ਨੂੰ ਢਾਹੁਣ ਦੇ ਆਦੇਸ਼ ਦਿੱਤੇ ਹਨ। ਗਮਾਡਾ ਵੱਲੋਂ ਦੱਸਿਆ ਗਿਆ ਹੈ ਕਿ ਇਸ ਦੀ 10ਵੀਂ ਮੰਜ਼ਿਲ ‘ਤੇ ਵੱਧ ਉਸਾਰੀ ਕੀਤੀ ਗਈ ਹੈ। ਮੁਹਾਲੀ ਵਾਕ ਪੁੱਡਾ ਦੀ ਇਮਾਰਤ ਦੇ ਸਾਹਮਣੇ 2 ਏਕੜ ਜ਼ਮੀਨ ਉੱਤੇ ਬਣਿਆ ਹੋਇਆ ਹੈ। ਗਮਾਡਾ ਮੁਤਾਬਕ ਪੁੱਡਾ ਬਿਲਡਿੰਗ ਰੂਲਜ਼, 2013 ਦੇ ਤਹਿਕ ਸਿਰਫ ਨੌਵੀਂ ਮੰਜ਼ਿਲ ਤੱਕ ਹੀ ਉਸਾਰੀ ਕੀਤੀ ਜਾ ਸਕਦੀ ਹੈ। ਗਮਾਡਾ ਨੇ ਦੱਸਿਆ ਕਿ ਇਸ ਫਰਮ ਵੱਲੋੰ ਤੈਣ ਸੀਮਾ ਤੋਂ ਵੱਧ ਉਸਾਰੀ ਕੀਤੀ ਗਈ ਹੈ, ਜਿਕ ਕਰਕੇ ਇਸ ਨੂੰ 10ਵੀਂ ਮੰਜ਼ਿਲ ਨੂੰ ਢਾਹੁਣਾ ਪਵੇਗਾ।

ਇਸ ਮਾਲ ਦੇ ਮਾਲਕ ਅਵਿਨਾਸ਼ ਪੁਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਗਮਾਡਾ ਦੇ ਫੈਸਲੇ ਨੂੰ ਚਣੌਤੀ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਗਮਾਡਾ ਦੇ ਮੁੱਖ ਪੱਸ਼ਾਸਕ ਕੋਲ ਅਪੀਲ ਵੀ ਕੀਤੀ ਗਈ ਹੈ, ਜੋ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਰਾ ਦੇ ਨਿਯਮਾਂ ਨੂੰ ਪੂਰਾ ਕਰਦਿਆਂ ਹੋਇਆਂ ਇਹ ਉਸਾਰੀ ਕੀਤੀ ਗਈ ਹੈ ਅਤੇ ਜੇਕਰ ਲੋੜ ਪਈ ਤਾਂ ਅਦਾਲਤ ਤੱਕ ਵੀ ਪਹੁੰਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ –  ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸੰਦੀਪ ਥਾਪਰ ਦਾ ਹਾਲ ਚਾਲ ਜਾਨਣ ਤੋਂ ਬਿਨਾਂ ਹੀ ਵਾਪਸ ਚੰਡੀਗੜ੍ਹ ਪਰਤੇ

 

Exit mobile version