The Khalas Tv Blog Punjab GAMADA ਦੇ ਚੀਫ ਇੰਜੀਨੀਅਰ ਖਿਲਾਫ ਮੰਨੀ ਲਾਂਡਰਿੰਗ ਦਾ ਕੇਸ ਦਰਜ,ਪਤਨੀ ਦਾ ਨਾਂ ਵੀ ਸ਼ਾਮਲ ! ਵਿਜੀਲੈਂਸ ਨੇ 63 ਜਾਇਦਾਦਾਂ ਕੀਤੀਆਂ ਸਨ ਜ਼ਬਤ !
Punjab

GAMADA ਦੇ ਚੀਫ ਇੰਜੀਨੀਅਰ ਖਿਲਾਫ ਮੰਨੀ ਲਾਂਡਰਿੰਗ ਦਾ ਕੇਸ ਦਰਜ,ਪਤਨੀ ਦਾ ਨਾਂ ਵੀ ਸ਼ਾਮਲ ! ਵਿਜੀਲੈਂਸ ਨੇ 63 ਜਾਇਦਾਦਾਂ ਕੀਤੀਆਂ ਸਨ ਜ਼ਬਤ !

ਬਿਉਰੋ ਰਿਪੋਰਟ : ਗ੍ਰੇਟਰ ਮੁਹਾਲੀ ਏਰੀਆ ਡਵੈਲਮੈਂਠ ਅਥਾਰਿਟੀ (GAMADA) ਦੇ ਸਾਬਕਾ ਚੀਫ ਇੰਜੀਅਰ ਸੁਰਿੰਦਰ ਸਿੰਘ ਉਰਫ ਪਹਿਲਵਾਨ ਅਤੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਸਮੇਤ ਕਈ ਨਿੱਜੀ ਕੰਨਪੀਆਂ ਦੇ ਨਿਰਦੇਸ਼ਕਾਂ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ । ਪਹਿਲਵਾਨ ਦੀ 63 ਤੋਂ ਵੱਧ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਗਿਆ ਸੀ । ਐਨਫੋਰਸਮੈਂਟ ਡਾਇਰੈਕਟਰੇਟ (ED) ਦੀ ਸ਼ਿਕਾਇਤ ‘ਤੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਇਹ ਮੁਕਦਮਾ ਦਰਜ ਕਰਨ ਦੇ ਆਦੇਸ਼ ਸੁਣਾਏ ਸਨ । ਇਸ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਪਹਿਲਵਾਨ ਸਮੇਤ ਕਈ ਸਾਥੀਆਂ ‘ਤੇ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਕਈ ਮਾਮਲੇ ਤਹਿਤ ਮੁਕਦਮਾ ਦਰਜ ਕੀਤਾ ਸੀ । ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਦੌਰਾਨ ਇਲਜ਼ਾਮ ਸਨ ਕਿ GAMADA ਦੇ ਚੀਫ ਇੰਜੀਨੀਅਰ ਅਤੇ ਪੰਜਾਬ ਮੰਡੀ ਬੋਰਡ ਦੇ ਵਿੱਚ ਰਹਿੰਦੇ ਹੋਏ ਸੁਰਿੰਦਰ ਸਿੰਘ ਨੇ ਭ੍ਰਿਸ਼ਟਾਰ ਕੀਤਾ ਸੀ । ਕਾਂਗਰਸ ਸਰਕਾਰ ਨੇ ਇਸ ਦਾ ਖੁਲਾਸਾ ਕੀਤਾ ਸੀ।

ਅਹੁਦੇ ਦਾ ਨਾਜਾਇਜ ਫਾਇਦਾ ਚੁੱਕ ਕੇ ਕਰੋੜਾ ਕਮਾਏ ਸਨ

ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਘੁੰਮਣ ਦੇ ਬਾਅਦ ਮੰਡੀ ਬੋਰਡ ਅਤੇ ਗਮਾਡਾ ਵਿੱਚ ਸੁਰਿੰਦਰ ਸਿੰਘ ਚੀਫ ਇੰਜੀਅਨ ਦੇ ਤੌਰ ਤੇ ਸੇਵਾਵਾਂ ਦਿੰਦੇ ਹੋਏ ਭ੍ਰਿਸ਼ਚਾਰ ਨੂੰ ਲੈਕੇ ਕਾਫੀ ਬਦਨਾਮ ਰਹੇ । ਉਨ੍ਹਾਂ ਨੇ ਆਪਣੇ ਅਹੁਦੇ ਦੀ ਵਰਤੋਂ ਕਰਕੇ ਕਰੋੜਾਂ ਰੁਪਏ ਬਣਾਏ। ED ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪਹਿਲਵਾਨ ਨੇ ਚੀਫ ਇੰਜੀਅਨਰ ਦੇ ਅਹੁਦੇ ‘ਤੇ ਰਹਿੰਦੇ ਹੋਏ ਕੰਪਨੀਆਂ ਵਿੱਚ ਕੰਮ ਦੇ ਬਦਲੇ ਕਰੋੜ ਰੁਪਏ ਲਏ । ਪਹਿਲਵਾਨ ਨੇ ਕਰੋੜਾਂ ਰੁਪਏ ਕਮਾ ਕੇ ਤਿੰਨ ਕੰਪਨੀਆਂ ਬਣਾਇਆ ਅਤੇ ਸਾਰਾ ਪੈਸਾ ਇੰਨਾਂ ਵਿੱਚ ਨਿਵੇਸ਼ ਕੀਤਾ ਸੀ । ED ਨੇ 63 ਜਾਇਦਾਦ ਪਹਿਲਵਾਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਕਰੀਬੀਆਂ ਦੀ ਜ਼ਬਤ ਕੀਤੀ ਸੀ। ਇਹ ਸਾਰੀ ਜਾਇਦਾਦ ਗਲਤ ਤਰੀਕੇ ਨਾਲ ਇਕੱਠੀ ਕੀਤੀਆਂ ਗਈਆਂ ਸਨ । ਇਸ ਤੋਂ ਪਹਿਲਾਂ ED ਨੇ ਪਹਿਲਵਾਨ ਦੇ ਵੱਖ-ਵੱਖ ਬੈਂਕਾਂ ਵਿੱਚ 5 .93 ਕਰੋੜ ਦੀ FD ਵੀ ਜ਼ਬਤ ਕੀਤੀ ਸੀ।

ED ਦੇ ਅਧਿਕਾਰੀਆਂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਨੂੰ ਲੈਕੇ ਇੰਜੀਨੀਅਰ ਸੁਰਿੰਦਰ ਪਾਲ ਉਰਫ ਪਹਿਲਵਾਨ ਨੇ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕੀਤਾ ਸੀ । ਖਾਤਿਆਂ ਵਿੱਚ ਕਰੋੜਾਂ ਰੁਪਏ ਆਉਣ ਦੇ ਬਾਅਦ (ED) ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਸੀ । ਪਹਿਲਵਾਨ ਨੂੰ ਸਵਾਲਾਂ ਦੀ ਲਿਸਟ ਦੇਕੇ ਕਰੋੜਾਂ ਦਾ ਹਿਸਾਬ ਮੰਗਿਆ ਗਿਆ ਸੀ । ਆਮਦਨ ਦੇ ਸੋਰਸ ਦੇ ਬਾਰੇ ਪੁੱਛਿਆ ਗਿਆ ਸੀ । ਪਰ ਕਰੋੜਾਂ ਰੁਪਏ ਦੀ FD,ਕਰੋੜਾਂ ਰੁਪਏ ਦੀ ਜਾਇਦਾਦ ਦੇ ਨਾਲ ਤਿੰਨ ਆਪਣੀ ਨਿੱਜੀ ਕੰਪਨੀਆਂ ਖੜੀ ਕਰਨ ਵਾਲੇ ਇੰਜੀਅਰ ਪਹਿਲਵਾਨ ਕੋਈ ਸੰਤੋਖ ਜਨਕ ਜਵਾਬ ਨਹੀਂ ਦਿੱਤਾ ਸੀ । ਇਸ ਦੇ ਬਾਅਦ ਈਡੀ ਨੇ ਕਾਰਵਾਈ ਕੀਤੀ ਸੀ ।

Exit mobile version