The Khalas Tv Blog International ਆਸਟਰੇਲੀਆ ’ਚ ਤੂਫ਼ਾਨ ਦਾ ਕਹਿਰ, ਇਕ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ
International

ਆਸਟਰੇਲੀਆ ’ਚ ਤੂਫ਼ਾਨ ਦਾ ਕਹਿਰ, ਇਕ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਵਿੱਚ ਸਿਡਨੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਆਏ ਭਿਆਨਕ ਤੂਫ਼ਾਨ ਤੋਂ ਬਾਅਦ ਇੱਕ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਤੇਜ਼ ਤੂਫਾਨ ਨੇ ਸੂਬੇ ਭਰ ‘ਚ ਭਾਰੀ ਨੁਕਸਾਨ ਕੀਤਾ ਹੈ। ਆਸਟ੍ਰੇਲੀਆ ਦੀ ਬਿਜਲੀ ਪ੍ਰਦਾਤਾ ਔਸਗ੍ਰਿਡ ਨੇ ਕਿਹਾ ਕਿ ਤੂਫਾਨ ਨਾਲ ਕੁੱਲ 140,000 ਗਾਹਕ ਪ੍ਰਭਾਵਿਤ ਹੋਏ ਹਨ ਅਤੇ ਹੁਣ 58,000 ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਹੈ।

ਇਸ ਦੌਰਾਨ ਔਸਗ੍ਰਿਡ ਗਾਹਕਾਂ ਨੇ ਬਿਜਲੀ ਦੀਆਂ ਲਾਈਨਾਂ ‘ਤੇ ਡਿੱਗੀਆਂ ਤਾਰਾਂ, ਦਰੱਖਤਾਂ ਅਤੇ ਸ਼ਾਖਾਵਾਂ ਸਮੇਤ 560 ਤੋਂ ਵੱਧ ਬਿਜਲੀ ਦੇ ਖਤਰਿਆਂ ਦੀ ਰਿਪੋਰਟ ਕੀਤੀ ਹੈ। ਜਿਸ ਵਿਚ ਡਿੱਗੀਆਂ ਤਾਰਾਂ, ਦਰੱਖ਼ਤ ਅਤੇ ਬਿਜਲੀ ਦੀਆਂ ਲਾਈਨਾਂ ’ਤੇ ਟਾਹਣੀਆਂ ਸ਼ਾਮਲ ਹਨ। ਬਿਜਲੀ ਕੰਪਨੀ ਨੇ ਕਿਹਾ ਕਿ ਵਾਧੂ ਔਸਗ੍ਰਿਡ ਐਮਰਜੈਂਸੀ ਅਮਲੇ ਨੇ ਤੂਫ਼ਾਨ ਦੇ ਵੱਡੇ ਨੁਕਸਾਨ ਕਾਰਨ ਹੋਏ ਬਿਜਲੀ ਦੇ ਖ਼ਤਰਿਆਂ ਨੂੰ ਦੂਰ ਕਰਨ ਲਈ ਸਾਰੀ ਰਾਤ ਕੰਮ ਕੀਤਾ। ਆਸਟਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਅੱਜ ਔਸਗ੍ਰਿਡ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਇਹ ਕਈ ਸਾਲਾਂ ਵਿਚ ਸਿਡਨੀ ਵਿਚ ਆਉਣ ਵਾਲਾ ਸੱਭ ਤੋਂ ਵੱਡਾ ਤੂਫ਼ਾਨ ਸੀ ਅਤੇ ਸੱਭ ਤੋਂ ਵੱਧ ਪ੍ਰਭਾਵਿਤ ਖੇਤਰ ਸਿਡਨੀ ਦੇ ਉਤਰ, ਦੱਖਣ-ਪੱਛਮ ਅਤੇ ਅੰਦਰੂਨੀ ਸ਼ਹਿਰ ਦੇ ਨਾਲ-ਨਾਲ ਨਿਊਕੈਸਲ ਤੱਟਵਰਤੀ ਖੇਤਰ ਸਨ।

ਇਕ ਹੋਰ ਬਿਜਲੀ ਪ੍ਰਦਾਤਾ, ਐਸੈਂਸ਼ੀਅਲ ਐਨਰਜੀ ਨੇ ਵੀ ਦਸਿਆ ਕਿ ਤੂਫ਼ਾਨ ਦੌਰਾਨ ਕਿਸੇ ਸਮੇਂ 50,000 ਤੋਂ ਵੱਧ ਗਾਹਕ ਬਿਜਲੀ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਸਨ। ਸਟੇਟ ਐਮਰਜੈਂਸੀ ਸਰਵਿਸ ਨੇ ਕਿਹਾ ਕਿ ਉਸਨੂੰ ਅੱਜ ਸਵੇਰ ਤਕ 24 ਘੰਟਿਆਂ ਵਿਚ ਸਹਾਇਤਾ ਲਈ 2,200 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਡਿੱਗੇ ਹੋਏ ਦਰੱਖ਼ਤਾਂ ਜਾਂ ਬਿਜਲੀ ਦੀਆਂ ਲਾਈਨਾਂ ਅਤੇ ਨੁਕਸਾਨੀਆਂ ਗਈਆਂ ਜਾਇਦਾਦਾਂ ਨਾਲ ਸਬੰਧਤ ਸਨ।

ਆਸਟਰੇਲੀਆ ਦੇ ਮੌਸਮ ਵਿਗਿਆਨ ਬਿਊਰੋ ਨੇ ਅੱਜ ਸਵੇਰੇ ਮਿਡ ਨੌਰਥ ਕੋਸਟ, ਹੰਟਰ, ਨੌਰਥ ਵੈਸਟ ਸਲੋਪਸ ਐਂਡ ਪਲੇਨਜ਼ ਅਤੇ ਨੌਰਦਰਨ ਟੇਬਲਲੈਂਡਜ਼ ਪੂਰਵ ਅਨੁਮਾਨ ਵਾਲੇ ਜ਼ਿਲ੍ਹਿਆਂ ਵਿੱਚ ਲੋਕਾਂ ਲਈ ਗੰਭੀਰ ਗਰਜ਼-ਤੂਫ਼ਾਨ ਦੀਆਂ ਚੇਤਾਵਨੀਆਂ ਨੂੰ ਰੱਦ ਕਰ ਦਿਤਾ, ਅਤੇ ਕਿਹਾ ਕਿ ਉਤਰ-ਪੂਰਬੀ ਰਾਜ ਦੇ ਅੰਦਰੂਨੀ ਹਿੱਸਿਆਂ ਵਿਚ ਤੂਫ਼ਾਨਾਂ ਦੀ ਰਫ਼ਤਾਰ ਘੱਟ ਗਈ ਹੈ।

 

Exit mobile version