The Khalas Tv Blog Punjab ਜ਼ਿਮਨੀ ਚੋਣਾਂ ਦੇ ਹਲਕਿਆਂ ਦਾ ਪੂਰਾ ਬਿਉਰਾ!
Punjab

ਜ਼ਿਮਨੀ ਚੋਣਾਂ ਦੇ ਹਲਕਿਆਂ ਦਾ ਪੂਰਾ ਬਿਉਰਾ!

ਬਿਉਰੋ ਰਿਪੋਰਟ – ਪੰਜਾਬ ਵਿਚ ਚਾਰ ਥਾਵਾਂ ਤੇ ਜ਼ਿਮਨੀ ਚੋਣਾਂ (By poll Election) ਹੋਣ ਵਾਲੀਆਂ ਹਨ। ਇਸ ਨੂੰ ਲੈ ਕੇ ਚੋਣ ਲੜਨ ਵਾਲੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ। ਇਸ ਸਮੇ ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ, ਚੱਬੇਵਾਲ ਵਿਚ ਚੋਣਾਂ ਹੋ ਰਹੀਆਂ ਹਨ। ਇਸ ਤੋਂ ਪਹਿਲਾਂ 3 ਥਾਵਾਂ ‘ਤੇ ਕਾਂਗਰਸ ਪਾਰਟੀ ਦੇ ਵਿਧਾਇਕ ਸਨ ਅਤੇ ਇਕ ਸੀਟ ਆਮ ਆਦਮੀ ਪਾਰਟੀ ਕੋਲ ਸੀ। ਪਰ ਜੇਕਰ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ‘ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ 2 ਸੀਟਾਂ ‘ਤੇ ਮਜ਼ਬੂਤ ​​ਸੀ, ਜਦਕਿ ਇਕ ਸੀਟ ‘ਤੇ ਕਾਂਗਰਸ ਨਾਲ ਕਰੀਬੀ ਮੁਕਾਬਲਾ ਸੀ। ਇਸ ਦੇ ਨਾਲ ਹੀ ਆਜ਼ਾਦ ਨੇ ਇੱਕ ਸੀਟ ਜਿੱਤੀ ਸੀ।

ਅਜਿਹੇ ‘ਚ ਅਕਾਲੀ ਦਲ ਵੀ ਚੋਣ ਨਹੀਂ ਲੜ ਰਿਹਾ, ਉਨ੍ਹਾਂ ਦੇ ਵੋਟਰ ਕਿਸ ਪਾਸੇ ਝੁਕਣਗੇ, ਇਸ ਨਾਲ ਨਤੀਜਿਆਂ ‘ਤੇ ਕਾਫੀ ਫਰਕ ਪੈਣ ਵਾਲਾ ਹੈ। ਭਾਜਪਾ ਦੇ ਉਮੀਦਵਾਰਾਂ ਵਿੱਚ ਤਿੰਨ ਸਾਬਕਾ ਅਕਾਲੀ ਵੀ ਹਨ, ਜਿਸ ਦਾ ਭਾਜਪਾ ਨੂੰ ਫਾਇਦਾ ਹੋ ਰਿਹਾ ਹੈ ਅਤੇ ਉਹ ਦੌੜ ਵਿੱਚ ਸਖ਼ਤ ਟੱਕਰ ਦੇ ਰਹੇ ਹਨ।

ਡੇਰਾ ਬਾਬਾ ਨਾਨਕ 

ਡੇਰਾ ਬਾਬਾ ਨਾਨਕ ਸੀਟ ਤੋਂ ਸੁਖਜਿੰਦਰ ਸਿੰਘ ਰੰਧਾਵਾ ਲੰਬੇ ਸਮੇਂ ਤੋਂ ਜਿੱਤਦੇ ਆ ਰਹੇ ਹਨ। ਉਹ 2012 ਤੋਂ ਲੈ ਕੇ ਲੋਕ ਸਭਾ ਚੋਣਾਂ ਤੱਕ ਇਸ ਸੀਟ ਤੋਂ ਵਿਧਾਇਕ ਚੁਣੇ ਜਾਂਦੇ ਰਹੇ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਖਜਿੰਦਰ ਸਿੰਘ ਰੰਧਾਵਾ ਥੋੜੇ ਫਰਕ ਨਾਲ ਹੀ ਚੋਣ ਜਿੱਤੇ ਸਨ ਅਤੇ ਫਿਰ ਉਹ 2024 ਵਿਚ ਉਹ ਗੁਰਦਾਸਪੁਰ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਸੰਸਦ ਮੈਂਬਰ ਚੁਣੇ ਗਏ। 2024 ਦੀਆਂ ਚੋਣਾਂ ਵਿਚ ਨੂੰ 48198, ‘ਆਪ’ ਦੇ ਅਮਰਸ਼ੇਰ ਸਿੰਘ ਨੂੰ 44258 ਵੋਟਾਂ, ਅਕਾਲੀ ਦਲ ਦੇ ਡਾ: ਦਲਜੀਤ ਸਿੰਘ ਚੀਮਾ ਨੂੰ 17099 ਅਤੇ ਭਾਜਪਾ ਦੇ ਦਿਨੇਸ਼ ਬੱਬੂ ਨੂੰ 5981 ਵੋਟਾਂ ਮਿਲੀਆਂ ਸਨ। ਇਸ ਸਮੇਂ ਕਾਂਗਰਸ ਦੇ ਜਤਿੰਦਰ ਕੌਰ ਰੰਧਾਵਾ, ਆਮ ਆਦਮੀ ਪਾਰਟੀ ਦੇ ਗੁਰਦੀਪ ਸਿੰਘ ਰੰਧਾਵਾ, ਭਾਜਪਾ ਦੇ ਰਵੀਕਰਨ ਸਿੰਘ ਕਾਹਲੋਂ ਚੋਣ ਲੜ ਰਹੇ ਹਨ।

ਚੱਬੇਵਾਲ

ਚੱਬੇਵਾਲ ਸੀਟ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਆਉਂਦੀ ਹੈ ਅਤੇ ਇੱਥੋਂ ਰਾਜ ਕੁਮਾਰ ਪਹਿਲਾ ਵਿਧਾਇਕ ਵੀ ਰਹਿ ਚੁੱਕੇ ਹਨ ਅਤੇ ਉਹ 2024 ਦੀਆਂ ਵਿਚ ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਬਣ ਗਏ ਹਨ। ਉਹ 2019 ਵਿਚ ਕਾਂਗਰਸ ਪਾਰਟੀ ਦੀ ਟਿਕਟ ਤੇ ਲੜੇ ਸਨ ਪਰ ਹਾਰ ਗਏ ਸਨ। ਲੋਕ ਸਭਾ ਚੋਣਾਂ ਵਿਚ ਡਾ: ਰਾਜ ਕੁਮਾਰ ਨੂੰ 44933, ਕਾਂਗਰਸ ਦੀ ਯਾਮਿਨੀ ਗੌਤਮ ਨੂੰ 18162, ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਨੂੰ 11935 ਅਤੇ ਭਾਜਪਾ ਦੀ ਅਨੀਤਾ ਸੋਮ ਪ੍ਰਕਾਸ਼ ਨੂੰ 9472 ਵੋਟਾਂ ਮਿਲੀਆਂ | ਇੱਥੋਂ ਹੁਣ ਆਮ ਆਦਮੀ ਪਾਰਟੀ ਦੇ ਇਸ਼ਾਕ ਚੱਬੇਵਾਲ, ਕਾਂਗਰਸ ਦੇ ਰਣਜੀਤ ਕੁਮਾਰ, ਭਾਜਪਾ ਦੇ ਸੋਹਣ ਸਿੰਘ ਠੰਡਲ ਚੋਣ ਲੜ ਰਹੇ ਹਨ।

ਗਿੱਦੜਬਾਹਾ 

ਗਿੱਦੜਬਾਹਾ ਸੀਟ ਤੇ ਸਭ ਤੋਂ ਦਿਲਚਸਪ ਚੋਣ ਹੋਣ ਜਾ ਰਹੀ ਹੈ। ਇਹ ਹਲਕਾ ਲੋਕ ਸਭਾ ਫਰੀਦਕੋਟ ਦੇ ਅਧੀਨ ਆਉਂਦਾ ਹੈ। ਇਸ ਸੀਟ ਤੋਂ 2012 ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਬਣਦੇ ਆ ਰਹੇ ਹਨ ਅਤੇ ਹੁਣ ਰਾਜਾ ਵੜਿੰਗ ਲੁਧਿਆਣਾ ਤੋਂ ਸੰਸਦ ਮੈਂਬਰ ਹਨ। ਇਸ ਸੀਟ ਤੋਂ ਰਾਜਾ ਵੜਿੰਗ ਦੀ ਪਤਨੀ ਅੰਮਰਿਤਾ ਵੜਿੰਗ ਕਾਂਗਰਸ ਦੀ ਉਮੀਦਵਾਰ ਹੈ ਭਾਜਪਾ ਦੀ ਤਰਫੋਂ ਮਨਪ੍ਰੀਤ ਸਿੰਘ ਬਾਦਲ ਹਨ ਜੋ ਪਹਿਲਾਂ ਵੀ ਕਈ ਵਾਰ ਇਸ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨੇ ਸਾਬਕਾ ਅਕਾਲੀ ਲੀਡਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਲੋਕ ਸਭਾ ਚੋਣਾਂ ਵਿਚ ਇੱਥੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਹਾਸਲ ਕੀਤੀ ਸੀ। ਇਸ ਸੀਟ ‘ਤੇ ਉਨ੍ਹਾਂ ਨੂੰ 32423 ਵੋਟਾਂ ਮਿਲੀਆਂ। ਜਦਕਿ ‘ਆਪ’ ਦੇ ਕਰਮਜੀਤ ਅਨਮੋਲ ਦੂਜੇ ਨੰਬਰ ‘ਤੇ ਰਹੇ। ਜਿਨ੍ਹਾਂ ਨੂੰ 20310 ਵੋਟਾਂ ਮਿਲੀਆਂ। ਕਾਂਗਰਸ ਦੀ ਅਮਰਜੀਤ ਕੌਰ ਸਾਹੋਕੇ ਨੂੰ 20273, ਅਕਾਲੀ ਦਲ ਦੇ ਰਾਜਵਿੰਦਰ ਸਿੰਘ ਧਰਮਕੋਟ ਨੂੰ 19791 ਅਤੇ ਭਾਜਪਾ ਦੇ ਹੰਸ ਰਾਜ ਹੰਸ ਨੂੰ 14850 ਵੋਟਾਂ ਮਿਲੀਆਂ।

ਬਰਨਾਲਾ

ਬਰਨਾਲਾ ਸੀਟ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਆਉਣ ਤੋਂ ਬਾਅਦ ਉਨ੍ਹਾਂ ਦਾ ਗੜ੍ਹ ਬਣੀ ਹੋਈ ਹੈ। ਇੱਥੋਂ ਦੋ ਵਾਰ ਗੁਰਮੀਤ ਸਿੰਘ ਮੀਤ ਹੇਅਰ ਵਿਧਾਇਕ ਬਣ ਚੁੱਕੇ ਹਨ। ਲੋਕ ਸਭਾ ਚੋਣਾਂ ਦੇ ਵਿਚ ਇੱਥੋਂ ਗੁਰਮੀਤ ਸਿੰਘ ਮੀਤ ਹੇਅਰ ਨੂੰ 37674 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਇਸ ਸੀਟ ਤੋਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ 22161, ਭਾਜਪਾ ਦੇ ਅਰਵਿੰਦ ਖੰਨਾ ਨੂੰ 19218, ਸੁਖਪਾਲ ਸਿੰਘ ਖਹਿਰਾ ਨੂੰ 15176 ਅਤੇ ਅਕਾਲੀ ਦਲ ਨੂੰ 5724 ਵੋਟਾਂ ਮਿਲੀਆ ਸਨ।

ਇਹ ਵੀ ਪੜ੍ਹੋ –  ਸ਼ੱਕੀ ਹਾਲਤ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ !

/

Exit mobile version