The Khalas Tv Blog India ਜੰਗ ਦਾ ਅਸਰ! ਪੈਟਰੋਲ ₹5.30 ਤੇ ਡੀਜ਼ਲ ₹3 ਪ੍ਰਤੀ ਲੀਟਰ ਹੋਇਆ ਮਹਿੰਗਾ
India

ਜੰਗ ਦਾ ਅਸਰ! ਪੈਟਰੋਲ ₹5.30 ਤੇ ਡੀਜ਼ਲ ₹3 ਪ੍ਰਤੀ ਲੀਟਰ ਹੋਇਆ ਮਹਿੰਗਾ

ਨਵੀਂ ਦਿੱਲੀ (26 ਮਾਰਚ, 2026): ਪਿਛਲੇ ਇੱਕ ਮਹੀਨੇ ਤੋਂ ਜਾਰੀ ਈਰਾਨ-ਅਮਰੀਕਾ ਜੰਗ ਕਾਰਨ ਵਿਸ਼ਵ ਪੱਧਰ ’ਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਹੁਣ ਭਾਰਤ ਵਿੱਚ ਵੀ ਤੇਲ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਭਾਰਤ ਦੀ ਸਭ ਤੋਂ ਵੱਡੀ ਨਿੱਜੀ ਤੇਲ ਕੰਪਨੀ ‘ਨਾਇਰਾ ਐਨਰਜੀ’ (Nayara Energy) ਨੇ ਪੈਟਰੋਲ ਦੀਆਂ ਕੀਮਤਾਂ ਵਿੱਚ ₹5.30 ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ ₹3 ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ।

ਮੱਧ ਪੂਰਬ (Middle East) ਵਿੱਚ ਚੱਲ ਰਹੇ ਸੰਘਰਸ਼ ਅਤੇ ‘ਹੋਮੁਰਜ਼ ਸਟ੍ਰੇਟ’’ (Strait of Hormuz) ਦੇ ਲਗਭਗ ਬੰਦ ਹੋਣ ਕਾਰਨ ਕੱਚੇ ਤੇਲ ਦੀ ਸਪਲਾਈ ਵਿੱਚ ਵਿਘਨ ਪਿਆ ਹੈ। ਰੂਸੀ ਕੰਪਨੀ ਰੋਸਨੇਫਟ (Rosneft) ਦੀ ਮਲਕੀਅਤ ਵਾਲੀ ਨਾਇਰਾ ਐਨਰਜੀ ਨੇ ਕਿਹਾ ਹੈ ਕਿ ਲਾਗਤ ਵਧਣ ਕਾਰਨ ਉਨ੍ਹਾਂ ਕੋਲ ਕੀਮਤਾਂ ਵਧਾਉਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਸੀ। ਸਰਕਾਰੀ ਕੰਪਨੀਆਂ ਦੇ ਉਲਟ, ਨਿੱਜੀ ਕੰਪਨੀਆਂ ਨੂੰ ਤੇਲ ਦੀਆਂ ਕੀਮਤਾਂ ਸਥਿਰ ਰੱਖਣ ਲਈ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਮਿਲਦਾ।

ਵੱਖ-ਵੱਖ ਸਬੂਿਆਂ ਵਿੱਚ ਸਥਾਨਕ ਟੈਕਸਾਂ (VAT) ਕਾਰਨ ਕੀਮਤਾਂ ਵਿੱਚ ਫ਼ਰਕ ਦੇਖਿਆ ਜਾ ਰਿਹਾ ਹੈ। ਹੈਦਰਾਬਾਦ ਵਿੱਚ ਪੈਟਰੋਲ ₹107.46 ਪ੍ਰਤੀ ਲੀਟਰ ਅਤੇ ਡੀਜ਼ਲ ₹95.70 ਤੱਕ ਪਹੁੰਚ ਗਿਆ ਹੈ। ਮੁੰਬਈ ਅਤੇ ਕੋਲਕਾਤਾ ਵਰਗੇ ਸ਼ਹਿਰਾਂ ਵਿੱਚ ਵੀ ਪੈਟਰੋਲ ₹100 ਦਾ ਅੰਕੜਾ ਪਾਰ ਕਰ ਚੁੱਕਾ ਹੈ।

ਤੇਲ ਦੀ ਕਿੱਲਤ ਦੀਆਂ ਅਫਵਾਹਾਂ ਕਾਰਨ ਅਸਾਮ ਸਮੇਤ ਕਈ ਰਾਜਾਂ ਵਿੱਚ ਪੈਟਰੋਲ ਪੰਪਾਂ ’ਤੇ ਭਾਰੀ ਭੀੜ ਦੇਖੀ ਜਾ ਰਹੀ ਹੈ। ਹਾਲਾਂਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਵਿੱਚ ਤੇਲ ਦੀ ਕੋਈ ਕਮੀ ਨਹੀਂ ਹੈ, ਪਰ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਖ਼ਬਰਾਂ ਕਾਰਨ ਲੋਕ ਪੈਨਿਕ ਬਾਇੰਗ (Panic Buying) ਕਰ ਰਹੇ ਹਨ।

 

Exit mobile version