The Khalas Tv Blog International 29 ਸਤੰਬਰ ਐਤਵਾਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਜਾਣਗੀਆਂ, ਸ਼ੁਰੂ ਹੋਵੇਗੀ ‘ਡੇਅ ਲਾਈਟ ਸੇਵਿੰਗ’
International

29 ਸਤੰਬਰ ਐਤਵਾਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਜਾਣਗੀਆਂ, ਸ਼ੁਰੂ ਹੋਵੇਗੀ ‘ਡੇਅ ਲਾਈਟ ਸੇਵਿੰਗ’

ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਇਸ ਮਹੀਨੇ 29 ਸਤੰਬਰ ਦਿਨ ਐਤਵਾਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਛੇ ਕੁ ਮਹੀਨਿਆਂ ਦੀ ਚੱਲ ਰਹੀ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ।

ਇਹ ਸਮਾਂ ਇਸੀ ਤਰ੍ਹਾਂ 06 ਅਪ੍ਰੈਲ 2025 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਪਿੱਛੇ ਕਰ ਦਿੱਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਖਤਮ ਹੋਵੇਗੀ।

ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ ਸ਼ਨੀਵਾਰ (28 ਸਤੰਬਰ) ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇਕ ਘੰਟਾ ਅੱਗੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ।

ਸਮਾਰਟ ਫੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ। 29 ਸਤੰਬਰ ਨੂੰ ਸੂਰਜ ਸਵੇਰੇ 6.01 ਵਜੇ ਦੀ ਥਾਂ 6.59 ਉਤੇ ਚੜ੍ਹੇਗਾ ਅਤੇ ਸ਼ਾਮ 7.23 ਮਿੰਟ ਉਤੇ ਮਿਟੇਗਾ। 29 ਸਤੰਬਰ ਨੂੰ ਲੋਕਾਂ ਨੂੰ ਸੂਰਜ ਇਕ ਘੰਟਾ ਲੇਟ ਚੜਿ੍ਹਆ ਹੋਇਆ ਪ੍ਰਤੀਤ ਹੋਵੇਗਾ ਤੇ ਇਕ ਘੰਟਾ ਬਾਅਦ ਵਿਚ ਸੂਰਜ ਮਿਟਦਾ ਮਹਿਸੂਸ ਹੋਵੇਗਾ।

ਦਿਨ ਦੀ ਲੰਬਾਈ ਰਹੇਗੀ 12 ਘੰਟੇ 23 ਮਿੰਟ ਅਤੇ 16 ਸੈਕਿੰਡ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵੱਜਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 7.30 ਹੋਇਆ ਕਰਨਗੇ ਜਾਂ ਕਹਿ ਲਈਏ ਜਦੋਂ ਨਿਊਜ਼ੀਲੈਂਡ ਦੁਪਹਿਰ ਦੇ 12 ਵਜੇ ਹੋਣਗੇ ਤਾਂ ਇੰਡੀਆ ਸਵੇਰ ਦੇ 4.30 ਹੋਇਆ ਕਰਨਗੇ।

 

 

Exit mobile version